ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/164

ਲਿਖੀਆਂ ਚਿੱਠੀਆਂ ਹਨ। ਮੇਰੀ ਇਹ ਚਿੱਠੀ ਬੜੀ ਲੰਮੀ ਹੋ ਗਈ ਹੈ। ਮੈਨੂੰ ਮੀਰਾਂਬਾਈ ਦਾ ਦੋਹਾ ਯਾਦ ਆ ਰਿਹਾ ਹੈ:

ਜਿਨ ਕੇ ਪੀਆ ਪਰਦੇਸ ਬਸਤ ਹੈਂ
ਲਿਖ ਲਿਖ ਭੇਜੀਂ ਪਾਤੀ
ਮੇਰੇ ਪੀਆ ਮੇਰੋ ਹਿਯਾ ਬਸਤ ਹੈਂ
ਨ ਕਹੂੰ ਆਤੀ ਨਾ ਜਾਤੀ॥

ਜਿਨ੍ਹਾਂ ਦੇ ਪੀਆ ਪਰਦੇਸ ਵਸਦੇ ਹੋਣ, ਉਹ ਚਿੱਠੀਆਂ ਲਿਖ ਲਿਖ ਪਈਆਂ ਘੱਲਣ। ਮੇਰਾ ਪੀਆ ਤਾਂ ਮੇਰੇ ਦਿਲ ਵਿਚ ਵੱਸਦਾ ਹੈ। ਉਹ ਕਿਤੇ ਆਉਂਦਾ ਜਾਂਦਾ ਨਹੀਂ| ਮੈਂ ਚਿੱਠੀ ਕਾਹਤੋਂ ਲਿਖਾਂ?