ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/160

ਤੂੰ ਸਾਨੂੰ ਨਿਤ ਚੇਤੇ ਕਰਨਾ
ਅਸਾਂ ਭੁਲਾਂਦੇ ਜਾਣਾ...

-ਮਜ਼ਹਰ ਤਿਰਮਜ਼ੀ

ਕੀ ਕੋਈ ਚਿੱਠੀ ਚ ਇੰਜ ਲਿਖ ਸਕਦੈ? ਇਹ ਤਾਂ ਅਗਲੇ ਦਾ ਦਿਲ ਤੋਡ਼ਨ ਵਾਲ਼ੀ ਗੱਲ ਹੈ। ਰਵਾਇਤੀ ਗੱਲ ਤਾਂ ਇਹ ਹੈ ਕਿ ਮੈਂ ਤੈਨੂੰ ਨਿਤ ਚੇਤੇ ਕਰਨਾ, ਤੂੰ ਭੁਲਾਂਦੇ ਜਾਣਾ। ਸਾਰੀ ਪਿਆਰ ਕਵਿਤਾ ਚ ਇਹੀ ਕੁਝ ਹੁੰਦਾ ਹੈ।

ਮਿਤਰਾਂ ਲਿਖ ਕਿਤਾਬਤ ਭੇਜੀ
ਲੱਗਾ ਬਾਣ ਫਿਰਾਂ ਤੜਫੇਂਦੀ
ਤਨ ਵਿਚ ਤਾਕਤ ਰਹੀ ਨਾ ਮੂਲ ਏ
ਰੋ ਰੋ ਹਰਫ਼ ਪਛਾਣੀਦਾ।

-ਸ਼ਾਹ ਹੁਸੈਨ

ਟੈਲੀਫ਼ੋਨ ਏਨਾ ਆਮ ਹੋਣ ਦੇ ਬਾਵਜੂਦ ਲੋਕ ਹਾਲੇ ਵੀ ਸੱਜਣਾਂ ਨੂੰ ਚਿੱਠੀਆਂ ਲਿਖਦੇ ਹਨ। ਜਰਮਨ ਡਾਕਖ਼ਾਨੇ ਦੀ ਮਸ਼ਹੂਰੀ ਇੰਜ ਕੀਤੀ ਹੁੰਦੀ ਸੀ - ਵੀਡੇ ਸ਼ਰਾਈਬਨ - ਮੁੜ ਚਿੱਠੀ ਲਿਖੋ ਜਾਂ ਚਿੱਠੀ ਲਿਖਦੇ ਰਹੋ| ਘਰਾਂ, ਸਟੇਸ਼ਨਾਂ, ਬੱਸ ਅੱਡਿਆਂ 'ਤੇ ਇਹ ਆਵਾਜ਼ ਕੰਨੀਂ ਪੈਂਦੀ ਹੈ - ਜਾ ਕੇ ਚਿੱਠੀ ਪਾ ਦੇਈਂ। - ਦੁਨੀਆ ਦੇ ਹਰ ਮੁਲਕ ਦੇ ਲੋਕ ਵਿਛੜਦਿਆਂ ਇਹੀ ਗੱਲ ਆਖਦੇ ਹਨ।

ਜਸਵੰਤ ਸਿੰਘ ਕੰਵਲ ਦੀ ਕਿਤਾਬ ਭਾਵਨਾ ਮੈਨੂੰ ਹਾਲੇ ਵੀ ਚੰਗੀ ਲਗਦੀ ਹੈ। ਪਤਾ ਨਹੀਂ ਕਿਉਂ ਇਨ੍ਹਾਂ ਨੇ ਅਪਣੇ ਪਾਠਕਾਂ ਨੂੰ ਦੱਸਿਆ ਨਹੀਂ ਸੀ ਕਿ ਇਹ ਕਿਤਾਬ ਪਾਰਵਤੀ ਨੂੰ ਲਿਖ ਕੇ ਪਾਈਆਂ ਚਿੱਠੀਆਂ ਦੀ ਕਿਤਾਬ ਹੈ। ਪਾਰਵਤੀ ਡਾਕਟਰ ਜਸਵੰਤ ਕੌਰ ਗਿੱਲ ਦਾ ਨਾਂ ਹੈ। ਸੱਤ ਸਮੁੰਦਰ ਪਾਰੋਂ ਗੁਰਬਖ਼ਸ਼ ਸਿੰਘ ਦੀ ਅਪਣੀ ਪਤਨੀ ਜੀਤਾਂ ਨੂੰ ਲਿਖੀਆਂ ਚਿੱਠੀਆਂ ਦੀ ਕਿਤਾਬ ਤਾਂ ਮਿਲ਼ਦੀ ਹੈ, ਪਰ ਜੀਤਾਂ ਆਪ ਕੀ ਲਿਖਦੀ