ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/156

ਸੁਨੇਹੜਾ ਹੋਰ ਕਿਹੜਾ ਹੋਣਾ ਹੈ: ਮਾਰ ਜਗੀਰੋ ਗੇੜਾ ਨੀ ਮੈਂ ਓਦਰ ਗਿਆ...। ਨਿੱਕੇ ਹੁੰਦਿਆਂ ਸੁਰਿੰਦਰ ਕੌਰ ਦੀ ਆਵਾਜ਼ ਚ ਸੁਣੇ ਸੰਤੋਖ ਸਿੰਘ ਧੀਰ ਦੇ ਗੀਤ ‘ਅੱਜ ਤੇਰਾ ਖ਼ਤ ਮਿਲ਼ਿਆ, ਹੋਈ ਜਿੰਦ ਸੱਖਣੀ ਭਰਪੂਰ' ਅਤੇ ਭਾਈ ਸਮੁੰਦ ਸਿੰਘ ਦੇ ਮੂੰਹੋਂ ਨਾਨਕ ਜੀ ਦੀ ਆਖ਼ਰੀ ਰਚਨਾ ‘ਸਾਜਨ ਦੇਸਿ ਵਿਦੇਸੀਆੜੇ ਸਾਨੇਹੜੇ ਦੇਦੀ' ਦੀਆਂ ਵਸਲ ਤੇ ਹਿਜਰ ਦੀਆਂ ਸੁਰਾਂ ਇਕ ਦੂਜੇ ਚ ਅਭੇਦ ਹੁੰਦੀਆਂ ਅੱਖੀਆਂ ਥਾਣੀਂ ਵਹਿਣ ਲਗਦੀਆਂ ਹਨ।

ਯਾਰ ਫ਼ਰੀਦਾ ਉਹ ਦਰਦ ਸਲਾਮਤ
ਜਿਨ੍ਹਾਂ ਨੇ ਯਾਰ ਮਿਲ਼ਾਏ -ਗ਼ੁਲਾਮ ਫ਼ਰੀਦ

ਮੇਰੀ ਸੇਜੜੀਐ ਆਡੰਬਰੁ ਬਣਿਆ
ਮਨਿ ਚਾਉ ਭਇਆ
ਪ੍ਰਭ ਆਵਤ ਸੁਣਿਆ - ਮਹਲਾ ੫

ਹਾਲੇ ਤਾਂ ਪ੍ਰਭ ਦੇ ਆਵਣ ਦੀ ਗੱਲ ਹੀ ਸੁਣੀ ਹੈ। ਕਾਸਦ ਸੁਨੇਹਾ ਦੇ ਕੇ ਜਾ ਚੁੱਕਾ ਹੈ ਤੇ ਵਲੇਲ ਚ ਸੇਜ ਨਾਲ਼ ਗੱਲਾਂ ਵੀ ਸ਼ੁਰੂ ਹੋ ਗਈਆਂ। ਜਦ ਪ੍ਰਭ ਨਾਲ਼ ਸੇਜ ਮਾਣੀ, ਤਾਂ ਕੀ ਹਾਲ ਹੋਏਗਾ ਅਤੇ ਜਿਸਮ ਤੇ ਰੂਹ 'ਤੇ ਕੀ ਬੀਤੇਗੀ?

ਖ਼ਾਬ ਥਾ ਯਾ ਖ਼ਯਾਲ ਥਾ ਕਯਾ ਥਾ?
ਹਿਜਰ ਥਾ ਯਾ ਵਿਸਾਲ ਥਾ ਕਯਾ ਥਾ? - ਮੁਸੱਫ਼ੀ

ਵਿਛੋੜਾ, ਉਡੀਕ ਤੇ ਵਸਲ ਆਪੋ ਵਿਚ ਸੰਗਲੀ ਦੇ ਕੜਿਆਂ ਵਾਂਙ ਜੁੜੇ ਹੋਏ ਹਨ, ਪਰ ਇਨ੍ਹਾਂ ਦੀ ਤਰਤੀਬ ਹਮੇਸ਼ਾਂ ਇੱਕੋ ਨਹੀਂ ਰਹਿੰਦੀ| ਵਿਛੋੜਾ ਬੀਤਿਆ ਵੇਲਾ ਵੀ ਹੋ ਸਕਦਾ ਹੈ, ਵਸਲ ਹੁਣ-ਖਿਣ ਤੇ ਉਡੀਕ