ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/151


ਕੰਮ ਕਰਦੇ ਮੁੰਡੇ ਮੈਨੂੰ ਕਾਮਰੇਡ ਆਖ ਕੇ ਬੁਲਾਉਂਦੇ ਹੁੰਦੇ ਨੇ; ਮੈਂ ਸੰਙਦੇ ਨੇ ਉਨ੍ਹਾਂ ਤੋਂ ਕਦੇ ਪੁੱਛਿਆ ਨਹੀਂ ਕਿ ਉਹ ਮੈਨੂੰ ਕਿਵੇਂ ਜਾਣਦੇ ਨੇ?

ਬਾਕੀ, ਘਰਾਂ ਦੇ ਬੰਦ ਦਰਵੱਜਿਆਂ ਪਿੱਛੇ ਓਹੀ ਕੁਝ ਹੁੰਦਾ ਹੈ, ਜੋ ਪੰਜਾਬ ਵਿਚ ਹੁੰਦਾ ਹੈ। ਰਿਸ਼ਤਿਆਂ ਦਾ ਦੰਭ ਪਾਲ਼ਦੇ ਨੌਦੌਲਤੀਏ, ਜੋ ਨਵੀਂ ਨਵੀਂ ਹਾਸਲ ਹੋਈ ਖ਼ੁਸ਼ਹਾਲੀ ਨਾਲ਼ ਆਫਰੇ ਹੋਏ ਹਨ। ਨਿਆਣਿਆਂ ਦੇ ‘ਬਰਥ ਡੇਆਂ’ ’ਤੇ ਵਿਆਹਾਂ ਜਿੰਨਾ ਖ਼ਰਚ ਕਰਦੇ ਹਨ। ਅਣਪੜ੍ਹ ਅੱਧਪੜ੍ਹ ਰਿਸ਼ਤੇਦਾਰਾਂ ਨੂੰ ਖ਼ੁਸ਼ੀ ਮਰਗ ਦੇ ਸੱਦੇ ਅੰਗਰੇਜ਼ੀ ਚ ਘੁਲ ਕੇ ਤੇ ਨਿਆਣਿਆਂ ਨੂੰ ਅੰਗਰੇਜ਼ੀ ਬੋਲਦਿਆਂ ਸੁਣ ਕੇ ਜਿਨ੍ਹਾਂ ਨੂੰ ਕੋਈ ਅਨੋਖੀ ਖ਼ੁਸ਼ੀ ਹੁੰਦੀ ਹੈ।

ਦੁਨੀਆ ਭਰ ਦੇ ਨੌਦੌਲਤੀਏ ਇੱਕੋ ਜਿਹੇ ਹੁੰਦੇ ਹਨ। ਲੱਚਰਪੁਣੇ ਦਾ ਫ਼ਰਕ ਹੋ ਸਕਦਾ ਹੈ। ਪੈਸੇ ਦਾ ਮਤਲਬ ਹੀ ਇਹ ਹੈ ਕਿ ਇਨਸਾਨ ਮਾਦੀ ਤੌਰ 'ਤੇ ਤਾਂ ਖ਼ੁਸ਼ਹਾਲ ਹੋ ਜਾਏ, ਪਰ ਰੂਹ ਉਹਦੀ ਕੰਗਾਲ ਹੁੰਦੀ ਜਾਏ। ਬਾਬਾ ਫ਼ਰੀਦ ਇਹੋ ਜਿਹਿਆਂ ਨੂੰ ਧਰਤੀ ਦਾ ਭਾਰ ਦੱਸਦੇ ਹਨ। ਬੇਰੁਜ਼ਗਾਰੀ ਦੇ ਬਾਵਜੂਦ ਪਿਛਲੇ ਸਾਲਾਂ ਚ ਸੋਨੇ, ਬਜਾਜੀ, ਵੀਡੀਓ ਤੇ ਚਨੇਚਾਟ ਦੀਆਂ ਦੁਕਾਨਾਂ ਦੀ ਗਿਣਤੀ ਬੜੀ ਵਧੀ ਹੈ। ਕੰਗਾਲ ਫ਼ਿਲਮੀ ਰਸਾਲੇ ਤੇ ਪੰਕਜ ‘ਉਧਾਸ’ ਦੇ ਤਵੇ ਧੜਾਧੜ ਖ਼ਰੀਦਦੇ ਹਨ, ਪਰ ਕਿਤਾਬਾਂ ਦਾ ਕੋਈ ਗਾਹਕ ਨਹੀਂ। ਵਿਰਦੀਆਂ ਦੀ ਹੱਟੀ ਵਾਲ਼ਾ ਸੁਰਜੀਤ ਸ਼ਕਾਇਤ ਕਰਦਾ ਹੁੰਦਾ ਹੈ: ਹੁਣ ਤਾਂ ਪੰਜਾਬੀ ਦੀ ਕੋਈ ਕਿਤਾਬ ਵਿਕਦੀ ਹੀ ਨਹੀਂ। ਜਿਹੜੇ ਪਹਿਲਾਂ ਖ਼ਰੀਦਦੇ ਹੁੰਦੇ ਸੀ, ਹੁਣ ਉਹ ਅਪਣੀਆਂ ਛਪਵਾਉਣ ਲਗ ਪਏ ਹਨ!

ਮੈਨੂੰ ਸਾਉਥਾਲ ਦੀਆਂ ਦੋ ਥਾਵਾਂ ਬੜੀਆਂ ਪਿਆਰੀਆਂ ਹਨ। ਪੁਰਾਣੇ ਸਾਊਥਾਲ ਚ ਨਹਿਰ ਕੰਢੇ ਪੱਬ ਅਤੇ ਵਾਲਜ਼ ਮੀਟ ਫ਼ੈਕਟਰੀ ਕੋਲ਼ ਰੇਲਵੇ ਲਾਈਨ ਉੱਤੇ ਲੱਕੜ ਦਾ ਉੱਚਾ ਪੁਲ਼। ਲੰਡਨੋਂ ਧੁਰ ਵੇਲਜ਼ ਤਕ ਜਾਣ ਵਾਲ਼ੀਆਂ 125 ਮੀਲ ਫ਼ੀ ਘੰਟਾ ਦੀ ਰਫ਼ਤਾਰ ਵਾਲ਼ੀਆਂ ਗੱਡੀਆਂ ਬਿਨ ਖੜ੍ਹੋਇਆਂ ਸਾਉਬਾਲ ਵਿਚ ਦੀ ਲੰਘਦੀਆਂ ਹਨ। ਫ਼ੈਕਟਰੀ ਨੂੰ ਕੰਮ