ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/132

ਤੋਂ ਬਗ਼ੈਰ ਪੁੱਠੇ ਹੈਂਡਲਾਂ ਵਾਲ਼ੇ ਸ਼ਹਿਰੀ ਪਾੜ੍ਹਿਆਂ ਦੇ ਸਾਈਕਲ ਤਾਂ ਤੁਸੀਂ ਆਮ ਦੇਖੇ ਹੋਣਗੇ; ਪਰ ਕੋਈ ਨਿਹੰਗ ਸਾਈਕਲਸਵਾਰ ਚੰਡੀਗੜ੍ਹ ਚ ਹੁੰਦਾ ਸੀ। ਇਹ ਜੂਨ ਮਹੀਨੇ ਦੀ ਸਿਖਰ ਦੁਪਹਿਰੇ ਟਾਈਰ ਟਿਊਬਾਂ ਤੋਂ ਬਗ਼ੈਰ ਸਾਈਕਲ ਚਲਾਉਂਦਾ ਬਿਗਲ ਵਜਾਉਂਦਾ ਯੂਨੀਵਰਸਿਟੀ ਦਾ ਗੇੜਾ ਕਢਦਾ ਹੁੰਦਾ ਸੀ।

ਸਾਡੇ ਮੁਲਕਾਂ ਵਿਚ ਸਾਈਕਲ ਚਲਾਉਣਾ ਅਮੀਰੀ ਗ਼ਰੀਬੀ ਦਾ ਸਵਾਲ ਹੈ; ਪਰ ਪਹਿਲੀ ਦੁਨੀਆ ਵਿਚ ਸਾਈਕਲ ਸਵਾਰੀ ਇਕ ਤਰ੍ਹਾਂ ਦਾ ਸ਼ੁਗਲ ਹੈ। ਇਥੇ ਸ਼ਹਿਰ ਸ਼ਹਿਰ ਬਾਈਕ ਕਲੱਬਾਂ ਬਣੀਆਂ ਹੋਈਆਂ ਹਨ; ਸਾਈਕਲ ਸਵਾਰਾਂ ਦੇ ਅਪਣੇ ਅਖ਼ਬਾਰ ਛਪਦੇ ਹਨ ਤੇ ਇਹ ਮੋਟਰਕਾਰਾਂ ਦੇ ਨਿਤ ਵਧਦੇ ਟਰੈਫ਼ਿਕ ਵਿਰੁਧ ਮੁਜ਼ਾਹਰੇ ਕਰਦੇ ਹਨ। ਇਨ੍ਹਾਂ ਦੀ ਚਲਾਈ ਮੁਹਿੰਮ ਸਦਕਾ ਲੰਡਨ ਵਿਚ ਕਿਤੇ ਕਿਤੇ ਸੜਕਾਂ 'ਤੇ ਵੱਖਰੀਆਂ ਸਾਈਕਲ ਲੇਨਾਂ ਨਜ਼ਰ ਆਉਂਦੀਆਂ ਹਨ। ਇਥੋਂ ਦੇ ਸਾਈਕਲ ਸਵਾਰ ਮੈਨੂੰ ਸ਼ਾਂਤਚਿਤ ਤੇ ਜ਼ਿੰਦਗੀ ਨੂੰ ਪਿਆਰ ਕਰਨ ਵਾਲ਼ੇ ਲਗਦੇ ਹਨ। ਮੇਰਾ ਕਈ ਵਾਰ ਦਿਲ ਕਰਦਾ ਹੈ ਕਿ ਮੈਂ ਵੀ ਬਾਈਕ ਖ਼ਰੀਦਾਂ। ਪਰ ਲੰਡਨ ਦੀਆਂ ਸੜਕਾਂ ਮੈਨੂੰ ਕਦੇ ਅਪਣੀਆਂ ਨਹੀਂ ਲੱਗੀਆਂ। ਮੇਰੇ ਵਰਗਾ ਅਧੀਰ (ਨਰਵਸ) ਬੰਦਾ ਲੰਡਨ ਵਰਗੇ ਸ਼ਹਿਰ ਵਿਚ ਸਾਈਕਲ ਚਲਾਉਣ ਦੇ ਕਾਬਿਲ ਵੀ ਨਹੀਂ।

ਸਾਈਕਲ ਚਲਾਉਂਦਿਆਂ
ਸਿਖਰ ਦੁਪਹਿਰੇ ਸਾਹਮਣੀ ਹਵਾ ਵਿਚ
ਸਾਈਕਲ ਚਲਾਉਂਦਿਆਂ
ਤੁਸੀਂ ਮਹਿਸੂਸ ਕਰਦੇ ਹੋ
ਸੜਕ ਜਿਉਂ ਕਾਲ਼ੀ ਦਲਦਲ ਹੈ
ਜਿਸ ਵਿਚ ਖੁੱਭਦਾ ਹੀ ਜਾ ਰਿਹੈ
ਕਿਸ਼ਤਾਂ 'ਤੇ ਲਿਆ ਤੁਹਾਡਾ ਸਾਈਕਲ