ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/131

ਜੌਰਜ ਬਰਨਰਡ ਸ਼ਾਅ ਨੇ ਕਿਹਾ ਸੀ - ਹਾਂ, ਸਾਈਕਲ ਚਲਾਉਣਾ ਅਦਬੀ ਬੰਦੇ ਲਈ ਬੜੀ ਵੱਡੀ ਗੱਲ ਹੈ। ਇਹਨੇ ਸੰਨ 1895 ਵਿਚ ਸਾਈਕਲ ਚਲਾਉਣਾ ਸਿੱਖਣਾ ਸ਼ੁਰੂ ਕੀਤਾ ਸੀ। ਉਸ ਇੱਕੋ ਸਾਲ ਵਿਚ 8 ਲੱਖ ਸਾਈਕਲ ਬਣੇ ਸੀ। ਸ਼ਾਅ ਨੇ ਚਿੱਠੀ ਲਿਖੀ ਸੀ ਏਸ ਉਮਰੇ ਸਾਈਕਲ ਸਿਖਦਿਆਂ ਮੇਰੀਆਂ ਲੱਤਾਂ ਬਾਹਵਾਂ ਛਿੱਲੀਆਂ ਗਈਆਂ। ਪਰ ਮੈਂ ਏਸ ਨਰਕੀ ਮਸ਼ੀਨ ਤੋਂ ਹਾਰ ਨਹੀਂ ਮੰਨਣੀ। ਮੈਂ ਅੱਗ ਚੋਂ ਚੋਂ ਕੁੰਦਨ ਬਣ ਕੇ ਨਿਕਲੂੰਗਾ।

ਫ਼ਰਾਂਸੀਸੀ ਚਿਤ੍ਰਕਾਰ ਰੇਨੂਆ ਦੀ 1897 ਵਿਚ ਸਾਈਕਲ ਸਿਖਦਿਆਂ ਸੱਜੀ ਬਾਂਹ ਟੁੱਟ ਗਈ ਸੀ ਤੇ ਕਿੰਨਾ ਚਿਰ ਖੱਬੀ ਬਾਂਹ ਨਾਲ਼ ਚਿਤ੍ਰ ਲਿਖਦਾ ਰਿਹਾ। ਬੁਰਸ਼ ਰੰਗ ਫੜਾਉਣ ਤੇ ਸਾਫ਼ ਕਰਨ ਦਾ ਕੰਮ ਇਹਦੀ ਘਰਵਾਲ਼ੀ ਕਰ ਦਿੰਦੀ ਸੀ। ਇਸਤੋਂ ਪਹਿਲਾਂ ਤੇ ਮਗਰੋਂ ਇਹਨੇ ਕਿਸੇ ਨੂੰ ਹੱਥ ਵਟਾਉਣ ਲਈ ਨਹੀਂ ਆਖਿਆ।

ਤਾਲਸਤਾਇ ਨੇ 67 ਸਾਲ ਦੀ ਉਮਰੇ ਸਾਈਕਲ ਸਿੱਖਣਾ ਸ਼ੁਰੂ ਕੀਤਾ ਸੀ। ਮਾਰਚ 1895 ਵਿਚ ਮਾਸਕੋ ਦੀ ਸਾਈਕਲ ਪ੍ਰੇਮੀ ਸਭਾ ਨੇ ਤਾਲਸਤਾਇ ਨੂੰ ਸਾਈਕਲ ਦੀ ਸੁਗਾਤ ਦਿੱਤੀ ਸੀ। ਇਹਨੇ ਅਪਣੀ ਡਾਇਰੀ ਵਿਚ ਲਿਖਿਆ ਸੀ ਪਤਾ ਨਹੀਂ, ਮੈਨੂੰ ਸਾਈਕਲ ਏਨਾ ਚੰਗਾ ਕਿਉਂ ਲਗਦਾ ਹੈ? ਚਰਤਕੌਫ਼ ਮੇਰੇ ਨਾਲ਼ ਗ਼ੁੱਸੇ ਹੁੰਦਾ ਹੈ ਕਿ ਮੈਂ ਸਾਈਕਲ ਨਾ ਸਿੱਖਾਂ। ਪਰ ਮੈਨੂੰ ਕਾਹਦੀ ਸ਼ਰਮ ਹੈ? ਮੈਨੂੰ ਅਪਣੀ ਮਰਜ਼ੀ ਕਰਨ ਦਾ ਹਕ ਹੈ ਤੇ ਮੈਨੂੰ ਹੋਰਨਾਂ ਦੀਆਂ ਗੱਲਾਂ ਦੀ ਕੋਈ ਪਰਵਾਹ ਨਹੀਂ। ਜੇ ਮੈਨੂੰ ਬੱਚਿਆਂ ਵਰਗਾ ਚਾਅ ਹੈ, ਤਾਂ ਕੀ ਬੁਰਾ ਹੈ? ਪਤਾ ਨਹੀਂ ਸਾਡੇ ਵਡੇਰੇ ਲਿਖਾਰੀਆਂ ਦੀ ਸਾਈਕਲ ਨਾਲ਼ ਕਿਹੋ ਜਿਹੀ ਸਾਂਝ ਰਹੀ ਹੈ? ਮੈਂ ਕਿਤੇ ਪੜ੍ਹਿਆ ਸੁਣਿਆ ਨਹੀਂ ਕਿ ਪੂਰਨ ਸਿੰਘ ਜਾਂ ਗੁਰਬਖ਼ਸ਼ ਸਿੰਘ ਸਾਈਕਲ ਚਲਾਉਂਦੇ ਹੁੰਦੇ ਸੀ। ਜਾਂ ਕੀ ਅੰਮ੍ਰਿਤਾ ਪ੍ਰੀਤਮ ਨੂੰ ਸਾਈਕਲ ਚਲਾਉਣਾ ਆਉਂਦਾ ਹੈ?

ਫੁੰਮਣਾਂ, ਪਰਾਂਦੀਆਂ, ਸ਼ੀਸ਼ਿਆਂ ਨਾਲ਼ ਸਜਾਏ ਸਾਈਕਲ, ਮਡਗਾਰਡਾਂ