ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/119

 ਸਭ ਤਸਵੀਰਾਂ ਅਸਪਸ਼ਟ (ਐਂਬੀਗੀਉਸ) ਹੁੰਦੀਆਂ ਹਨ। ਕਿਸੇ ਵੀ ਤਸਵੀਰ ਨੂੰ ਦੇਖ ਕੇ ਤੁਸੀਂ ਇਹ ਨਹੀਂ ਦਸ ਸਕਦੇ ਕਿ ਇਹ ਕਿਸ ਹਾਲਤ ਵਿਚ ਖਿੱਚੀ ਗਈ ਹੋਏਗੀ ਅਤੇ ਸਭ ਤੋਂ ਵਧ ਅਸਪਸ਼ਟ ਗੱਲ ਤਾਂ ਇਹ ਹੁੰਦੀ ਹੈ ਕਿ ਇਸਤੋਂ ਇਹਦੇ ਖਿੱਚਣ ਜਾਂ ਬਣਾਉਣ ਵਾਲ਼ੇ ਦਾ ਕਦੀ ਵੀ ਪਤਾ ਨਹੀਂ ਲਗ ਸਕਦਾ, ਕਿਉਂਕਿ ਉਹ ਤਸਵੀਰ ਚ ਤਾਂ ਕਦੇ ਹੋ ਨਹੀਂ ਸਕਦਾ ਸੀ; ਪਰ ਤਾਂ ਵੀ ਤਸਵੀਰ ਵਿਚ ਹਾਜ਼ਰ ਰਹਿੰਦਾ ਹੈ - ਅਪਣੀ ਨਜ਼ਰ ਰਾਹੀਂ। (ਇਹ ਗੱਲ ਖ਼ੁਦਰੌ ਕੈਮਰੇ ਨਾਲ਼ ਖਿੱਚੀ ਤਸਵੀਰ 'ਤੇ ਨਹੀਂ ਢੁੱਕਦੀ।)

ਪਰ ਜੇ ਤੁਹਾਨੂੰ ਇਹ ਦੱਸ ਦਿੱਤਾ ਜਾਏ ਕਿ ਤਸਵੀਰ ਕਦੋਂ ਖਿੱਚੀ ਗਈ ਸੀ, ਕਿਸ ਹਾਲਤ ਵਿਚ ਖਿੱਚੀ ਗਈ ਸੀ ਅਤੇ ਇਹ ਤਸਵੀਰ ਖਿੱਚਣ ਵਾਲ਼ਾ ਕੌਣ ਸੀ; ਤਾਂ ਤਸਵੀਰ ਦੇ ਮਾਅਨੇ ਅਸਲੋਂ ਹੀ ਬਦਲ ਜਾਣਗੇ ਤੇ ਤਸਵੀਰ ਘਟ ਅਸਪਸ਼ਟ ਹੋ ਜਾਏਗੀ।

ਇਸ ਲੇਖ ਦੇ ਨਾਲ਼-ਦੀ ਤਸਵੀਰ ਦੇਖੋ। ਇਸ ਵਿਚ ਸਭ ਤੋਂ ਵਧ ਯਕੀਨੀ ਗੱਲ ਇਹ ਹੈ ਕਿ ਇਹ ਕਿਸੇ ਸਿੱਖ ਵਿਆਹੇ ਜੋੜੇ ਦੀ ਤਸਵੀਰ ਹੈ। ਸ਼ੈਆਂ ਨੂੰ ਗਹੁ ਨਾਲ਼ ਦੇਖਣ ਵਾਲ਼ਾ ਦਸ ਦਏਗਾ ਕਿ ਇਹ ਬਹੁਤ ਪੁਰਾਣੀ ਤਸਵੀਰ ਹੈ। ਪਰ ਕਿੰਨੀ? ਕਪੜਿਆਂ ਤੇ ਬੈਠਣ ਖੜ੍ਹੋਣ ਤੋਂ ਕੋਈ ਅੰਦਾਜ਼ਨ ਜਾਂ ਯਕੀਨਨ ਇਹ ਦੱਸ ਸਕਦਾ ਹੈ ਕਿ ਏਨੇ ਸਾਲ ਪੁਰਾਣੀ ਹੈ। (ਪੰਜਾਬ ਵਿਚ ਸਭ ਤੋਂ ਪਹਿਲੀ ਕੈਮਰੇ ਨਾਲ਼ ਖਿੱਚੀ ਤਸਵੀਰ ਸੰਨ 1848-49 ਈਸਵੀ ਦੀ ਮਿਲ਼ਦੀ ਹੈ।)

ਜੇ ਇਸ ਤਸਵੀਰ ਵਿਚ ਬੈਠੇ ਤੀਵੀਂ ਮਰਦ ਦੇ ਕਿਸੇ ਰਿਸ਼ਤੇਦਾਰ ਨੂੰ ਇਹ ਤਸਵੀਰ ਦਿਖਾਈ ਜਾਏ, ਤੇ ਉਹਨੇ ਇਹ ਪਹਿਲਾਂ ਦੇਖੀ ਨਾ ਹੋਏ, ਤਾਂ ਉਹ ਇਸ ਤਸਵੀਰ ਨੂੰ ਚਿਰੀਂ-ਵਿਛੁੰਨਿਆਂ ਵਾਂਙ ਮਿਲ਼ੇਗਾ। ਉਹ ਇਸ ਤਸਵੀਰ ਨੂੰ ਚੁੰਮੇਗਾ ਜਾਂ ਚਾਅ ਨਾਲ਼ ਦੇਖੇਗਾ, ਹਉਕਾ ਲਏਗਾ ਜਾਂ ਕੁਝ ਸੋਚ ਕੇ ਪਰ੍ਹਾਂ ਰਖ ਦਏਗਾ।

ਕੈਮਰੇ ਨਾਲ਼ ਖਿੱਚੀਆਂ ਤਸਵੀਰਾਂ ਹਮੇਸ਼ਾਂ ਹੀ ਲੰਘ ਗਏ ਵੇਲੇ