ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/101

ਹੈ: “ਸਾਡਾ ਸਾਰਾ ਸਾਹਿਤ ਹਾਲੇ ਵੀ ਜੰਗ ਦੇ ਜ਼ਹਿਰ ਨਾਲ਼ ਭਰਿਆ ਪਿਆ ਹੈ। ਇਹ ਜਮਾਤੀ ਨਫ਼ਰਤ ਦਾ ਪਾਲ਼ਿਆ ਜ਼ਹਿਰ ਹੈ। ਨਕਾਰੇ (ਨੈਗੇਟਿਵ) ਜਜ਼ਬਾਤ 'ਤੇ ਉਸਾਰੀ ਨਹੀਂ ਹੋਇਆ ਕਰਦੀ। ਅਸਲੀ ਸਾਹਿਤ ਓਦੋਂ ਹੀ ਪੈਦਾ ਹੋਵੇਗਾ, ਜਦ ਅਸੀਂ ਇਨਸਾਨ ਨਾਲ਼ ਨਫ਼ਰਤ ਕਰਨ ਦੀ ਥਾਂ ਪਿਆਰ ਦੀ ਗੱਲ ਕਰਨ ਲੱਗਾਂਗੇ। ਇਹ ਸਹੀ ਹੈ ਕਿ ਸਾਡਾ ਜ਼ਮਾਨਾ ਜ਼ਾਲਮ ਹੈ; ਇਹ ਜੰਗਾਂ ਤੇ ਬਗ਼ਾਵਤਾਂ ਦਾ ਜ਼ਮਾਨਾ ਹੈ। ਇਸ ਲਈ ਨਫ਼ਰਤ ਤੋਂ ਛੁਟਕਾਰਾ ਪਾਉਣਾ ਹੋਰ ਵੀ ਜ਼ਰੂਰੀ ਹੈ, ਕਿਉਂਕਿ ਨਫ਼ਰਤ ਇਨਸਾਨੀ ਮਨ ਉੱਤੇ ਮਾਰੂ ਅਸਰ ਕਰਦੀ ਹੈ। ਜਦ ਜਮਾਤਾਂ ਨਾ ਰਹੀਆਂ ਤੇ ਬਰਾਬਰੀ ਤੇ ਜਨੌਰਾਂ ਵਾਲ਼ੀ ਖ਼ੈਰਸਗਾਲੀ ਅਪਣੇ ਆਪ ਨਹੀਂ ਆਉਣੀ। ਪਰ ਇਹ ਸਮਾਂ ਸਭ ਤੋਂ ਉੱਚੇ ਸੁੱਚੇ ਇਨਸਾਨੀ ਜਜ਼ਬਾਤ ਦੇ ਉਮ੍ਹਲਣ ਦਾ ਪਿਆਰ ਦਾ ਸਮਾਂ ਹੋਏਗਾ।

“ਕਲਾ ਨੇ ਸਦਾ ਹੁਕਮਰਾਨ ਜਮਾਤਾਂ ਦੀ ਸੇਵਾ ਕੀਤੀ ਹੈ। ਇਸ ਗੱਲ ਤੋਂ ਕੋਈ ਫ਼ਾਸ਼ਿਸਟ ਜਾਂ ਸਾਮਰਾਜੀ ਤਾਂ ਹੁੱਬਦਾ ਫਿਰੇ, ਪਰ ਕਿਸੇ ਵਿਰੋਧ-ਵਿਕਾਸੀ ਇਨਕਲਾਬੀ ਨੂੰ ਨਹੀਂ ਡੁੱਬਣਾ ਚਾਹੀਦਾ। (ਸਾਡੀ) ਮੌਜੂਦਾ ਹੁਕਮਰਾਨ ਜਮਾਤ ਦੀ ਖ਼ਸਲਤ ਦਾ ਵੱਡਾ ਫ਼ਰਕ ਇਹੀ ਹੈ ਕਿ ਇਹਦੀ ਹਕੂਮਤ ਆਰਜ਼ੀ ਹੈ। ਇਹ ਰਾਜ ਤਾਂ ਕਰਦੀ ਹੈ ਕਿ ਇਹਦੀ ਹਕੂਮਤ ਛੇਤੀ ਤੋਂ ਛੇਤੀ ਖ਼ਤਮ ਹੋਵੇ ਅਤੇ ਫੇਰ ਰਿਆਸਤ (ਸਟੇਟ) ਤੇ ਕਿਸੇ ਵੀ ਤਰ੍ਹਾਂ ਦੀ ਹਕੂਮਤ ਤੋਂ ਨਜਾਤ ਦਿਵਾਈ ਜਾ ਸਕੇ। ਹੁਣ ਦੀ ਹੁਕਮਰਾਨ ਜਮਾਤ ਇਹ ਗੱਲ ਜਾਣਦੀ ਹੈ (ਜਾਂ ਇਹਨੂੰ ਜਾਣਨੀ ਚਾਹੀਦੀ ਹੈ। ਪਰ ਇਹ ਗੱਲ ਇਸ ਵੇਲੇ ਅਣਡਿੱਠ ਕੀਤੀ ਜਾ ਰਹੀ ਹੈ।

“ਭਲ਼ਕ ਦਾ ਬੀਅ ਸਦਾ ਅੱਜ ਦੇ ਦਿਨ ਚ ਹੁੰਦਾ ਹੈ।

“ਇਨਕਲਾਬ ਨੂੰ ਐਸੇ ਕੁੱਤਿਆਂ ਦੀ ਲੋੜ ਨਹੀਂ, ਜੋ ਬੁਰਕੀ ਦੀ ਝਾਕ ਵਿਚ ਜਾਂ ਘੁਰਕੀ ਦੇ ਡਰੋਂ ਚੁਪ ਕਰਕੇ ਬੈਠੇ ਰਹਿੰਦੇ ਹੋਣ। ਨਾ ਇਨਕਲਾਬ ਨੂੰ ਇਹੋ ਜਿਹੇ ਕੁੱਤਿਆਂ ਨੂੰ ਸਿਧਾਉਣ ਦੀ ਲੋੜ ਹੈ। ਇਹਨੂੰ ਐਸੇ ਲਿਖਾਰੀਆਂ ਦੀ ਲੋੜ ਹੈ; ਜੋ ਕਿਸੇ ਤੋਂ ਡਰਦੇ ਨਾ ਹੋਣ, ਓਵੇਂ ਜਿਵੇਂ