ਪੰਨਾ:Performing Without a Stage - The Art of Literary Translation - by Robert Wechsler.pdf/23

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੁਝ ਵਿਭਾਗ ਅਤੇ ਸੰਸਥਾਵਾਂ ਉਨ੍ਹਾਂ ਦੇ ਕਾਰਜਕਾਲ ਦੇ ਆਧਾਰ 'ਤੇ ਅਨੁਵਾਦਾਂ ਨੂੰ ਮਾਨਤਾ ਦੇਣੀਆਂ ਸ਼ੁਰੂ ਕਰ ਰਹੀਆਂ ਹਨ।

ਹੁਣ ਜਦੋਂ ਮੈਂ ਸਵਾਲ ਦਾ ਜਵਾਬ ਦੇ ਦਿੱਤਾ ਹੈ, ਅਨੁਵਾਦਕ ਕਿੱਥੋਂ ਆਉਂਦੇ ਹਨ? ਹੁਣ ਇਹ ਸਵਾਲ ਪੁੱਛਣ ਦਾ ਸਮਾਂ ਆ ਗਿਆ ਹੈ ਕਿ ਇੱਕ ਅਨੁਵਾਦਕ ਬਣਨ ਕੀ ਕਰਨਾ ਪੈਂਦਾ ਹੈ? ਮੈਂ ਇੱਕ ਹੋਰ ਸਵਾਲ ਦਾ ਜਵਾਬ ਦੇ ਕੇ ਆਪਣੇ ਆਮ ਅਸਿੱਧੇ ਤਰੀਕੇ ਨਾਲ ਇਸ ਸਵਾਲ ਦਾ ਜਵਾਬ ਦੇਣਾ ਚਾਹੁੰਦਾ ਹਾਂ: ਇੱਕ ਚੰਗਾ ਨੌਜਵਾਨ ਲੇਖਕ ਬਣਨ ਨਾਲੋਂ ਇੱਕ ਚੰਗਾ ਨੌਜਵਾਨ ਅਨੁਵਾਦਕ ਬਣਨਾ ਵਧੇਰੇ ਮੁਸ਼ਕਲ ਕਿਉਂ ਹੈ?

ਬੇਸ਼ੱਕ, ਇੱਕ ਨੌਜਵਾਨ ਲੇਖਕ ਨੂੰ ਸਿਰਫ਼ ਇੱਕ ਭਾਸ਼ਾ ਜਾਣਨ ਦੀ ਲੋੜ ਹੁੰਦੀ ਹੈ। ਪਰ ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਇੱਕ ਨੌਜਵਾਨ ਲੇਖਕ ਨੂੰ ਲਿਖਣ ਲਈ ਜ਼ਿੰਦਗੀ ਬਾਰੇ ਓਨਾ ਹੀ ਜਾਣਨ ਦੀ ਲੋੜ ਹੁੰਦੀ ਹੈ ਜਿੰਨਾ ਉਹ ਲਿਖਣਾ ਚਾਹੁੰਦਾ ਹੈ। ਜੇ ਉਹ ਆਪਣੇ ਅਧਿਆਪਕਾਂ ਦੀ ਸਲਾਹ ਮੰਨਦਾ ਹੈ ਅਤੇ ਉਹ ਲਿਖਦਾ ਹੈ ਜੋ ਉਹ ਜਾਣਦਾ ਹੈ (ਜਾਂ ਮਹਿਸੂਸ ਕਰਦਾ ਹੈ ਜਾਂ ਸੁਪਨੇ ਲੈਂਦਾ ਹੈ), ਤਾਂ ਇਹ ਸਵੈ-ਸਿੱਧ ਹੈ ਕਿ ਉਸਦੇ ਗਿਆਨ ਅਤੇ ਤਜਰਬਿਆਂ ਦੇ ਮਾਮਲੇ ਵਿੱਚ ਕੋਈ ਕਮੀ ਨਹੀਂ ਹੋਵੇਗੀ। ਜਦੋਂ ਉਹ ਇਸ ਗੱਲ ਦਾ ਵਰਣਨ ਕਰਦਾ ਹੈ ਕਿ ਕਿਵੇਂ ਇੱਕ ਹਾਕੀ ਖਿਡਾਰੀ ਪਕ (ਰਬੜ ਦੀ ਡਿਸਕ) `ਤੇ - ਜਾਂ ਕਿਸੇ ਹੋਰ ਖਿਡਾਰੀ `ਤੇ ਹਮਲਾ ਕਰਦਾ ਹੈ - ਤਾਂ ਉਸਦੀ ਇੱਕ ਜਾਣਕਾਰ ਹਾਕੀ ਖਿਡਾਰੀ ਜਾਂ ਪ੍ਰਸ਼ੰਸਕ ਹੋਣ ਦੀ ਪੂਰੀ ਸੰਭਾਵਨਾ ਹੈ, ਜਾਂ ਉਸਦਾ ਹੀਰੋ ਕੋਈ ਹੋਰ ਖੇਡ ਖੇਡਦਾ ਹੋਵੇਗਾ। ਫਿਰ ਵੀ, ਇੱਕ ਨੌਜਵਾਨ ਅਨੁਵਾਦਕ ਨੂੰ ਉਨ੍ਹਾਂ ਚੀਜ਼ਾਂ ਅਤੇ ਅਨੁਭਵਾਂ ਬਾਰੇ ਲਿਖਣਾ ਪੈਂਦਾ ਹੈ ਜਿਨ੍ਹਾਂ ਬਾਰੇ ਉਹ ਕੁਝ ਨਹੀਂ ਜਾਣਦਾ ਹੁੰਦਾ। ਹੋ ਸਕਦਾ ਹੈ ਕਿ ਉਹ ਕਦੇ ਹਾਕੀ ਦੀ ਖੇਡ ਵੇਖਣ ਨਾ ਗਿਆ ਹੋਵੇ ਅਤੇ ਖੇਡ ਦੀ ਭਾਸ਼ਾ ਨਾ ਜਾਣਦਾ ਹੋਵੇ, ਪ੍ਰਸ਼ੰਸਕਾਂ ਦੀ ਗੱਲ ਤਾਂ ਦੂਰ ਰਹੀ, ਇੱਥੋਂ ਤੱਕ ਕਿ ਉਸਦੀ ਆਪਣੀ ਭਾਸ਼ਾ ਵਿੱਚ ਵੀ ਨਾ ਜਾਣਦਾ ਹੋਵੇ। ਸ਼ਬਦਕੋਸ਼ ਇਸ ਕੰਮ ਵਿੱਚ ਉਸਦੀ ਕੋਈ ਮਦਦ ਨਹੀਂ ਕਰ ਸਕਦਾ। ਇਹ ਗੱਲ ਨੌਜਵਾਨ ਅਨੁਵਾਦਕ ਦੇ ਆਪਣੇ ਸਾਹਿਤਕ ਸੱਭਿਆਚਾਰ ਅਤੇ ਵਿਦੇਸ਼ੀ ਲੇਖਕ ਦੇ ਸਾਹਿਤਕ ਸੱਭਿਆਚਾਰ, ਇਤਿਹਾਸ ਆਦਿ ਦੇ ਅਨੁਭਵ ਬਾਰੇ ਵੀ ਸੱਚ ਹੈ। ਕੋਈ ਜਿਗਿਆਸੂ ਵਿਅਕਤੀ ਜਿੰਨੀ ਵੱਧ ਉਮਰ ਦਾ ਹੁੰਦਾ ਹੈ (ਅਤੇ ਅਨੁਵਾਦਕ ਬਹੁਤ ਜਿਗਿਆਸੂ ਲੋਕ ਹੁੰਦੇ ਹਨ), ਓਨਾ ਹੀ ਉਹ ਹੋਰ ਚੀਜ਼ਾਂ ਬਾਰੇ ਵਧੇਰੇ ਸਿੱਖਦਾ ਹੈ। ਅਤੇ ਉਹ ਓਨਾ ਹੀ ਵਧੇਰੇ ਜੀਵਨ ਅਤੇ ਸਾਹਿਤਕ ਤਜਰਬਾ ਇਕੱਤਰ ਕਰਦਾ ਹੈ।

ਇੱਕ ਨੌਜਵਾਨ ਅਨੁਵਾਦਕ ਕੋਲ ਅੰਗਰੇਜ਼ੀ ਦਾ ਵੀ ਸੀਮਤ ਗਿਆਨ ਹੁੰਦਾ ਹੈ। ਉਸਨੇ ਨਾ ਤਾਂ ਬਹੁਤਾ ਪੜ੍ਹਿਆ ਹੰਦਾ ਹੈ, ਨਾ ਹੀ ਬਹੁਤ ਕੁਝ ਲਿਖਿਆ ਹੁੰਦਾ ਹੈ, ਨਾ ਹੀ ਬਹੁਤੇ ਲੋਕਾਂ ਨਾਲ ਗੱਲ ਕੀਤੀ ਹੁੰਦੀ ਹੈ, ਅਤੇ ਇਸਲਈ ਉਹ ਅੰਗਰੇਜ਼ੀ ਭਾਸ਼ਾ ਦੀਆਂ ਬਹੁਤ ਸਾਰੀਆਂ ਸੰਭਾਵਨਾਵਾਂ ਬਾਰੇ ਅਤੇ ਗੱਲ ਕਹਿਣ ਦੇ ਵੱਖੋ-ਵੱਖ ਤਰੀਕਿਆਂ ਬਾਰੇ ਓਨਾ ਜਾਣਕਾਰ ਨਹੀਂ ਹੁੰਦਾ। ਜ਼ਿੰਦਗੀ ਦਾ ਤਜਰਬਾ ਲੇਖਕ ਦਾ ਮੁੱਖ ਸਰੋਤ ਹੋ ਸਕਦਾ ਹੈ, ਪਰ ਭਾਸ਼ਾ ਲੇਖਕ ਦਾ ਮਾਧਿਅਮ ਹੈ, ਅਤੇ ਜ਼ਿੰਦਗੀ ਦੇ ਤਜਰਬੇ ਦੀ ਘਾਟ ਨਾਲੋਂ ਅੰਗ੍ਰੇਜ਼ੀ ਦੇ ਗਿਆਨ ਦੀ ਘਾਟ ਮਾੜੀ ਲਿਖਤ ਵੱਲ ਲੈ ਜਾਣ ਲਈ ਵਧੇਰੇ ਯਕੀਨੀ ਹੈ। ਅੰਗਰੇਜ਼ੀ ਦੀਆਂ ਸੰਭਾਵਨਾਵਾਂ ਦੇ ਸੀਮਤ ਗਿਆਨ ਦੇ ਬਾਵਜੂਦ, ਇੱਕ ਨੌਜਵਾਨ ਲੇਖਕ ਆਪਣੇ ਦ੍ਰਿਸ਼ਟੀਕੋਣ ਜਾਂ ਅਨੁਭਵਾਂ ਨੂੰ ਪ੍ਰਗਟ ਕਰਨ ਦਾ ਤਰੀਕਾ ਲੱਭ ਸਕਦਾ ਹੈ; ਉਹ ਆਪਣੇ ਅੰਦਰ, ਆਪਣੀ ਹੱਦਾਂ ਅੰਦਰ ਰਹਿ ਕੇ ਲਿਖ ਸਕਦਾ ਹੈ। ਇੱਕ ਅਨੁਵਾਦਕ ਕੋਲ ਇਹ ਲਗਜ਼ਰੀ ਨਹੀਂ ਹੈ। ਉਹ ਆਪਣੇ ਅੰਦਰ ਰਹਿ ਕੇ ਨਹੀਂ ਲਿਖ ਸਕਦਾ; ਉਸਨੇ ਕਿਸੇ ਹੋਰ ਦੇ ਅੰਦਰ ਲਿਖਣਾ ਹੁੰਦਾ ਹੈ। ਉਸਨੇ ਇਸਨੂੰ ਅੰਗਰੇਜ਼ੀ ਵਿੱਚ