ਪੰਨਾ:Performing Without a Stage - The Art of Literary Translation - by Robert Wechsler.pdf/12

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਹਿਤ ਵਿੱਚ ਰੂਪ ਅਤੇ ਅੰਤਰ ਵਸਤੂ ਦਰਮਿਆਨ ਅੰਤਰ ਦੇ ਵਾਂਗ ਹੈ। ਅਨੁਵਾਦਕ ਅੰਤਰ-ਵਸਤੂ ਨਹੀਂ, ਬਲਕਿ ਖ਼ਾਸ ਰੂਪ ਮੁਹੱਈਆ ਕਰਦਾ ਹੈ, ਅਤੇ ਉਹ ਆਮ ਕਰਕੇ ਰੂਪ ਨਾਲ ਕੰਮ ਕਰਨ ਦੇ ਮੌਕੇ ਸਦਕਾ ਅਨੁਵਾਦ ਵੱਲ ਖਿੱਚਿਆ ਜਾਂਦਾ ਹੈ। ਇਸੇ ਤਰ੍ਹਾਂ, ਵਕੀਲ ਪ੍ਰਕਿਰਿਆ ਨੂੰ ਪਿਆਰ ਕਰਦੇ ਹਨ; ਉਹ ਇਹ ਫੈਸਲਾ ਨਹੀਂ ਕਰਦੇ ਕਿ ਕਿਹੜੇ ਕੇਸ ਲਿਆਉਣੇ ਹਨ ਜਾਂ ਕਿਹੜੇ ਨਿਪਟਾਾਉਣੇ ਹਨ, ਸਗੋਂ ਉਹ ਉਨ੍ਹਾਂ ਨੂੰ ਨਿਪਟਾਾਉਣ ਦੇ, ਉਨ੍ਹਾਂ ਨੂੰ ਜ਼ਰੂਰੀ ਪ੍ਰਕਿਰਿਆਵਾਂ ਵਿੱਚੋਂ ਲੰਘਾਉਣ ਦੇ ਮੌਕੇ ਤੋਂ ਆਕਰਸ਼ਤ ਹੁੰਦੇ ਹਨ। ਵਕੀਲ ਵਾਂਗ, ਅਨੁਵਾਦਕ ਨੇ ਪ੍ਰਕਿਰਿਆ ਤਹਿਤ ਰਚਨਾ ਦੀ ਅੰਤਰ-ਵਸਤੂ ਨਾਲ਼ ਆਪਣੇ ਨਿੱਜੀ ਮਤਭੇਦਾਂ ਨੂੰ ਪਾਸੇ ਰੱਖਣਾ ਹੁੰਦਾ ਹੈ। ਉਸਦਾ ਕੰਮ - ਅਦਾਲਤੀ ਲਫ਼ਾਜ਼ੀ ਵਿੱਚ ਕਹੀਏ - ਉਸ ਦੀ ਨਿਆਇਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸਨੂੰ ਨਵੀਂ ਭਾਸ਼ਾ ਵਿੱਚ ਸਾਕਾਰ ਕਰਨ ਦੀ ਪ੍ਰਕਿਰਿਆ ਵਿਚੋਂ ਲੰਘੇ।

ਪ੍ਰਕਿਰਿਆ ਬਨਾਮ ਵਸਤੂ, ਰੂਪ ਬਨਾਮ ਅੰਤਰ-ਵਸਤੂ, ਕਾਨੂੰਨੀ ਅਤੇ ਸਾਹਿਤਕ ਸਿਧਾਂਤਕਾਰਾਂ ਦੇ ਕੀਤੇ ਭੇਦ ਹਨ, ਪਰ ਵਕੀਲਾਂ ਅਤੇ ਅਨੁਵਾਦਕਾਂ ਲਈ ਇਹ ਮਸਲੇ ਬਹਿਸ ਦੇ ਮੁੱਦੇ ਨਹੀਂ ਹਨ, ਬਲਕਿ ਵਾਰ ਵਾਰ ਇਨ੍ਹਾਂ ਨੂੰ ਸੰਤੁਲਿਤ ਕਰਨ ਦੀ ਲੋੜ ਹੁੰਦੀ ਹੈ। ਇਨ੍ਹਾਂ ਧਾਰਨਾਵਾਂ ਦੀ ਗਹਿਰਾਈ ਸਿਧਾਂਤਕ ਖੁਦਾਈ ਦੀ ਬਜਾਏ ਇਕੱਤਰ ਹੋਏ ਅਨੁਭਵ ਤੋਂ ਆਉਂਦੀ ਹੈ।

ਅਨੁਵਾਦ ਦੀ ਪ੍ਰਕਿਰਿਆ ਸ਼ੁਰੂ ਤੋਂ ਅੰਤ ਤਕ ਇਕ ਅਜ਼ਮਾਇਸ਼ ਹੈ: ਪ੍ਰਮਾਣਾਂ ਦੀ ਖੋਜ ਕਰਨਾ ਅਤੇ ਉਸਾਰੀ ਕਰਨਾ (ਲੇਖਕ ਦੀਆਂ ਰਚਨਾਵਾਂ ਦਾ ਗਿਆਨ, ਉਸ ਦੀਆਂ ਰਚਨਾਵਾਂ ਦੇ ਸਭਿਆਚਾਰਕ ਅਤੇ ਕਲਾਤਮਕ ਪ੍ਰਸੰਗ, ਅਤੇ ਅਕਸਰ ਉਸਦੇ ਜੀਵਨ ਬਾਰੇ); ਪ੍ਰਮਾਣਾਂ ਦੀ ਵਿਆਖਿਆ (ਇਹ ਪਤਾ ਲਗਾਉਣਾ ਕਿ ਮੌਲਿਕ ਦੇ ਅਰਥ ਕੀ ਹਨ ਅਤੇ ਇਸ ਵਿੱਚ ਸਭ ਤੋਂ ਜ਼ਰੂਰੀ ਕੀ ਹੈ, ਅਤੇ ਫਿਰ ਵਿਕਲਪਾਂ ਦੀ ਰੇਂਜ ਨਿਰਧਾਰਤ ਕਰਨਾ); ਅਤੇ ਅਨੇਕ ਨਿਰਣੇ ਅਤੇ ਫੈਸਲੇ ਕਰਨੇ। ਇਹ ਵਿਸ਼ੇਸ਼ ਤੌਰ ਤੇ ਵਿਅੰਗਾਤਮਕ ਨਹੀਂ ਹੈ ਕਿ ਇਸ ਪੁਸਤਕ ਵਿਚ ਪ੍ਰਦਰਸ਼ਿਤ ਹੋਣ ਵਾਲੀਆਂ ਕਿਤਾਬਾਂ ਵਿਚੋਂ ਇਕ, ਸਾਡੀ ਸਦੀ ਦਾ ਇਕ ਸਭ ਤੋਂ ਪ੍ਰਕਿਰਿਆ-ਮੂਲਕ ਨਾਵਲ, ਯਾਨੀ ਜਿਸ ਵਿਚ ਬਹੁਤੀ ਵਸਤੂ ਪ੍ਰਕਿਰਿਆ ਹੈ, ਉਹ ਫ੍ਰਾਂਜ਼ ਕਾਫਕਾ ਦੀ ਡੇਰ ਪ੍ਰੋਜੈਸ ਹੈ, ਜਿਸ ਦਾ ਅੰਗਰੇਜ਼ੀ ਵਿਚ ਅਨੁਵਾਦ 'ਦ ਟ੍ਰਾਇਲ' ਸਿਰਲੇਖ ਹੇਠ ਕੀਤਾ ਗਿਆ ਹੈ।

ਕਾਨੂੰਨੀ ਸਿੱਖਿਆ ਤੋਂ ਬਾਅਦ ਕਾਨੂੰਨੀ ਵਕਾਲਤ, ਬੰਦੇ ਨੂੰ ਸ਼ਬਦਾਂ ਨੂੰ ਵਚਨਬੱਧਤਾ ਵਜੋਂ ਮਹੱਤਵ ਦੇਣ ਵਲ ਤੋਰਦੀ ਹੈ, ਆਪਣੇ ਕੰਮ ਨੂੰ ਦੂਜੇ ਦੀ ਨੁਮਾਇੰਦਗੀ ਕਰਨ ਵਜੋਂ ਵੇਖਣਾ ਹੈ, ਅਤੇ ਵਸਤੂ ਨਾਲ਼ੋਂ ਪ੍ਰਕਿਰਿਆ, ਰੂਪ ਨਾਲ਼ੋਂ ਅੰਤਰਾ-ਵਸਤੂ ਨੂੰ ਤਰਜੀਹ ਦੇਣਾ ਹੈ। ਇਸ ਸਭ ਤੋਂ ਬਿਨਾਂ ਕੋਈ ਵੀ ਪਹਿਲੇ ਦਰਜੇ ਦਾ ਅਨੁਵਾਦਕ ਨਹੀਂ ਹੋ ਸਕਦਾ। ਪਰ ਅਸਲ ਵਿੱਚ ਇਹ ਤਿਆਰੀ ਕਰਨ ਦਾ ਵਿਹਾਰਕ ਤਰੀਕਾ ਨਹੀਂ ਹੈ। ਅਤੇ ਅਸਲ ਸੰਸਾਰ ਵਿੱਚ, ਇੱਕ ਚੋਖੀ ਤਕੜੀ ਕਾਨੂੰਨੀ ਆਮਦਨ ਨੂੰ ਨਕਾਰ ਦੇਣਾ ਮੁਸ਼ਕਲ ਹੈ, ਖ਼ਾਸਕਰ ਜਦੋਂ ਸਾਰੇ ਸਕੂਲੀ ਕਰਜ਼ੇ ਵਾਪਸ ਕਰਨੇ ਹੁੰਦੇ ਹਨ। ਤਾਂ ਫਿਰ ਸਾਹਿਤਕ ਅਨੁਵਾਦਕ ਕਿੱਥੋਂ ਆਉਂਦੇ ਹਨ? ਅਸਲ ਦੁਨੀਆ ਵਿਚ ਉਨ੍ਹਾਂ ਦੇ ਪਿਛੋਕੜ ਕਿਸ ਤਰ੍ਹਾਂ ਦੇ ਹੁੰਦੇ ਹਨ? ਹੈਰਾਨੀ ਦੀ ਗੱਲ ਨਹੀਂ ਕਿ ਅਨੁਵਾਦਕ - ਭਾਵੇਂ ਪ੍ਰੋਫੈਸਰ ਹੋਣ ਜਾਂ ਆਮ ਲੋਕ - ਕਈ ਕਾਰਨਾਂ ਕਰਕੇ ਅਨੁਵਾਦ ਵੱਲ ਆਉਂਦੇ ਹਨ ਅਤੇ ਕਈ ਦਿਸ਼ਾਵਾਂ ਤੋਂ ਆਉਂਦੇ ਹਨ।

ਅਨੁਵਾਦਕਾਂ ਬਾਰੇ ਸਭ ਤੋਂ ਅਜੀਬ ਗੱਲਾਂ ਵਿੱਚੋਂ ਇੱਕ ਇਹ ਹੈ ਕਿਅਨੁਵਾਦਕਾਂ ਦੇ ਬੱਚੇ ਘੱਟ ਹੀ ਅਨੁਵਾਦਕ ਬਣਦੇ ਹਨ। ਵਕੀਲਾਂ ਦੇ ਬੱਚੇ

12