ਇਹ ਸਫ਼ਾ ਪ੍ਰਮਾਣਿਤ ਹੈ

ਪਰਦੇਸੀ ਢੋਲਾ

ਯਾਦਾਂ ਦੀ ਨਕਸ਼ਾਨਵੀਸੀ

ਫ਼ਰਜ਼ ਕਰੋ ਇਹ ਕਾਗ਼ਜ਼ ਹੈ
ਦੇਖੋ ਗਹੁ ਨਾ' ਚਿਤਵੋ ਇਹ ਧਰਤੀ ਦਾ ਨਕਸ਼ਾ ਹੈ
ਦੇਖੋ ਤੁਹਾਡੇ ਦਿਲ ਦੀ ਸੂਈ ਮਿਕਨਾਤੀਸੀ
ਕਿਸ ਥਾਂ ਪਰ ਜਾ ਕਰ ਰੁਕਦੀ ਹੈ।
ਹਾਂ ਇਥੇ ਹੀ ਹੈ ਉਹ ਬਸਤੀ ਜਿਸ ਥਾਂ ਨੂੰ ਤਰਸਦਿਆਂ ਉਮਰਾ ਬੀਤ ਗਈ

ਇਸ ਨੁਕਤੇ ਨੂੰ ਪੋਟੇ ਨਾਲ਼ ਛੁਹਾਵੋ ਸਹਿਜ ਮਲਕੜੇ
ਦੇਖੋ ਇਹ ਨਬਜ਼ ਦੇ ਵਾਂਙੂੰ ਧੜਕ ਰਿਹਾ।
ਲਾਂਦੇ ਜਾਵੋ ਨੁਕਤਾ-ਦਰ-ਨੁਕਤਾ
ਬਣਦੀ ਜਾਂਦੀ ਰੇਖਾ
ਜੁੜਦਾ ਜਾਂਦਾ ਕੱਪਿਆ ਨਾੜੂ

ਇਹੋ ਨੁਕਤਾ ਨਕਸ਼ਾ ਹੈ ਇਹੋ ਥਾਂ ਹੈ ਯਾਦਾਂ ਦੀ
ਕੋਈ ਜ਼ਖ਼ਮ ਨਿਸ਼ਾਨੀ
ਇਹ ਬਿੰਦੂ ਹੈ ਜਗਮਗ ਜਗਮਗ ਕਰਦਾ ਕਾਗ਼ਜ਼ ਉੱਤੇ
ਜਿਥੇ ਤੇਰੀ ਪਿਛਲ ਯਾਤਰਾ ਜਾ ਕੇ ਮੁੱਕਦੀ
ਪਰਦੇਸੀ ਆਖ਼ਿਰ ਅਪਣੇ ਘਰ ਪੁੱਜਾ ਹੈ॥

71