ਇਹ ਸਫ਼ਾ ਪ੍ਰਮਾਣਿਤ ਹੈ

ਪਰਦੇਸੀ ਢੋਲਾ

ਕਾਲ ਦਾ ਅਭਿਆਸ

ਤੁਸੀਂ ਏਥੇ ਕਿੰਨਾ ਚਿਰ ਰਹੋਗੇ?

ਇਹ ਭਵਿਖ ਕਾਲ ਹੈ
ਵਰਤਮਾਨ ਵਿਚ ਹੋ ਰਿਹਾ
ਹੋਣ ਦਾ ਮਤਲਬ ਹੈ-
ਜੋ ਘਟ ਰਿਹਾ ਹੈ ਘਟਦਾ ਹੈਘਟ ਜਾਣਾ ਹੈ

ਤੁਸੀਂ ਰਹੋਗੇ
ਗੇ ਭਵਿਖ ਕਾਲ ਹੈ
ਅਗਲਾ ਪਲ ਜਾਂ ਅਗਲੀ ਸਦੀ
ਰਹੋਗੇ ਦੀ ਜੜ੍ਹ ਹੈ- ਰਹਿ
ਰਹਿ ਦਾ ਮਤਲਬ- ਜੀਵਨ ਹੈਜੀਉਂਦੇ ਰਹਿਣਾ ਮਰਨਾ ਨਾ

ਤੁਸੀਂ ਜੋ ਅਪਣਾ ਘਰ ਛੱਡ ਕੇ ਆਏ ਹੋ
ਏਥੇ ਕਿੰਨਾ ਚਿਰ ਕਿਹੜੇ ਜਿਗਰੇ ਨਾਲ ਰਹੋਗੇ?
ਘੜੀ ਪਲਹਫ਼ਤਾਕਿੰਨੇ ਕੁ ਸਾਲ?

ਤੁਸੀਂ ਜਿੰਨੀ ਦੇਰ ਮਰਜ਼ੀ ਰਹੋ
ਜਾਣ ਲੱਗੇ ਬੂਹੇ ਬਾਰੀਆਂ ਚੰਗੀ ਤਰ੍ਹਾਂ ਦੇਖ ਕੇ ਜਾਣਾ
-ਪਿੱਛੇ ਕੁਛ ਰਹਿ ਤਾਂ ਨਹੀਂ ਗਿਆ?

ਇਸ ਵਾਕ ਦੀਆਂ ਕ੍ਰਿਆਵਾਂ ਦਾ ਅਭਿਆਸ ਫੇਰ ਕਰਾਂਗੇ-
ਤਸੀਂ ਆਉਂਦੇ ਜਾਂਦੇ ਲੰਘਦੇਵੜਦੇ
ਉੱਠਦੇ ਬਹਿੰਦੇਮਿਲ਼ਦੇ ਗਿਲ਼ਦੇ ਰਿਹਾ ਕਰੋ

[70]