ਇਹ ਸਫ਼ਾ ਪ੍ਰਮਾਣਿਤ ਹੈ

ਪਰਦੇਸੀ ਢੋਲਾ

ਪਹਿਲੀ ਜਨਵਰੀ ਸੰਨ 2000 ਈਸਵੀ

ਪੱਗ ਬੰਨ੍ਹ ਕੇ ਨਵਾਂ ਜੁਗ ਚਾੜ੍ਹਿਆ
ਪੱਤ ਸਿੱਖ ਦੇ
ਘੜਿਆਲ ਵਜਾਏ ਘੰਟੇ ਕੱਠੇ ਇਕ ਦੋ ॥12॥
ਹਵਾ ਕੰਬ ਗਈ ਨਦੀ ਭੜਕੀ
ਜੈਕਾਰਾ ਛੱਡਿਆ ਸਿੱਖ ਗੁਰੂ ਦੇ
ਧਿਆਨ ਧਰ ਕੇ ਨਵਾਂ ਜੁਗ ਚਾੜ੍ਹਿਆ

ਉਹਦੇ ਸਦਕੇ ਸਭੋ ਕੁਛ ਜਿਹਦੇ ਸਦਕੇ
ਉਹਦੇ ਅਸ਼ਕੇ ਜਿਹਨੇ ਅੱਗ ਦਾ ਫੁੱਲ ਖਿੜਾਇਆ
ਹਵਾ ਦੇ ਵਿਚ ਲਟਕੇ
ਮਿਲੇ਼ ਵਿਛੜੇ ਇਕਪਲਕੇ ਅੱਖਾਂ ਭਰ ਕੇ
ਦਿਲ ਨੂੰ ਹੋਰ ਦੁਖਾ ਗਏ ਐਵੇਂ ਮਰ ਕੇ
ਨਵਾਂ ਜੁਗ ਚਾੜ੍ਹਿਆ ਕਲ਼ੇਜਾ ਕੱਢ ਕੇ
ਨਦੀ ਅੱਗ ਦੀ ਪਾਰ ਕੀਤੀ ਅਸਾਂ ਤਰ ਕੇ
ਨਵਾਂ ਜੁਗ ਚਾੜ੍ਹਿਆ

ਕੰਢੇ ਵਹਿਣੀ[1] ਦੇ ਬਾਬੇ ਦਾ ਉਤਾਰਾ ਸੀ
ਸੁੱਖ-ਰਹਿਣੀ ਦੇ
ਖੜ੍ਹੀ ਧੁੰਦ ਸੀ ਖੜ੍ਹਾ ਹਰ ਕੋਈ ਸਾਹ ਬੰਨ੍ਹ ਕੇ

ਉਹਦੀ ਦੀਦ ਸਾਡੀ ਈਦ ਸੀ
ਸਦੀ ਨਵੀਂ ਹੋਈ ਖ਼ੁਸ਼ੀ ਏਨੀ ਹੋਈ
ਲੜ ਖੁੱਲ੍ਹ ਗਏ ਪੱਗ ਦੇ ਨੱਚ ਨੱਚ ਕੇ
ਨਵਾਂ ਜੁਗ ਚਾੜ੍ਹਿਆ ਨੱਢੀ ਨਾਲ਼ ਦੀ ਦਾ ਮੁੱਖ ਚੁੰਮ ਕੇ
ਨਵਾਂ ਜੁਗ ਚਾੜ੍ਹਿਆ।

[68]

  1. *ਇਸ ਸਦੀ ਦੇ ਆਗਮਨ ਵੇਲੇ ਟ੍ਹੇਮਜ਼ ਦਰਿਆ ਦੇ ਪੱਤਣਾਂ 'ਤੇ ਜੁੜੀ ਖ਼ਲਕਤ ਵਿਚ ਹਮ ਭੀ ਥੇ।