ਇਹ ਸਫ਼ਾ ਪ੍ਰਮਾਣਿਤ ਹੈ

ਪਰਦੇਸੀ ਢੋਲਾ

ਬਿੱਕਰ

ਬਿੱਕਰ ਸਿਆਂ
ਮੈਂ ਜਿਥੇ ਜਾਵਾਂ
ਤੂੰ ਉਥੇ ਹੁੰਦੈਂ
ਫੁੱਲ ਵੇਚਦਾ ਮੈਥੋਂ ਨਜ਼ਰ ਬਚਾ ਕੇ
ਯੂਰਪ ਦੇ ਹੋਰ ਨੱਗਰ
ਪੈਰਿਸਬਰਲਿਨ ਅਮਸਟਰਡਮ
ਸ਼ਹਿਰ ਵੀਆਨਾ ਰੋਮਪਰਾਗ
ਵੇਚੇਂ ਫਿਰਦਾ ਪ੍ਰੇਮ ਨਿਸ਼ਾਨੀ
ਗੁਲਾਂ ਦਾ ਦਸਤਾ ਲਾਲ ਗੁਲਾਬ
ਹੱਸਦੇ ਪ੍ਰੇਮੀ ਗਾਹਕ ਤੇਰੇ
ਮੁੰਡਾ ਫੁੱਲ ਕੁੜੀ ਨੂੰ ਦਿੰਦਾ
ਕਹਿੰਦਾ: ਮੈਂ ਪ੍ਰੇਮ ਦੀਵਾਨਾ ਤੇਰਾ ਯਾਰ
ਕੁੜੀ ਜਾਣਦੀ ਝੂਠ ਬੋਲਦਾ ਆਪ ਵੀ ਝੂਠੀ
ਸਾਰੀ ਗੱਲ ਹੈ ਅੱਜ ਦੀ ਰਾਤ

ਭਾਈ ਬਿੱਕਰ ਸਿੰਘਾ
ਤੂੰ ਖ਼ੁਸ਼ ਨ੍ਹੀਂ ਲਗਦਾ
ਤੈਨੂੰ ਚੁੱਪ ਕਾਹਦੀ ਐ ਲੱਗੀ
ਤੇਰਾ ਵੀ ਕੋਈ ਇਸ ਜੱਗ ਅੰਦਰ
ਜਿਸਨੂੰ ਦੇਵੇਂ ਪ੍ਰੇਮ ਨਿਸ਼ਾਨੀ
ਅਪਣੀ ਬੋਲੀ ਅੱਖ ਲਿਸ਼ਕਾ ਕੇ
ਆਖੇਂ ਜਿਸਨੂੰ ਮਹਰਮਯਾਰ
ਕਿਸਨੂੰ ਲਭਦੈਂ
ਨਗਰੀ ਨਗਰੀ ਦੁਆਰੇ ਦੁਆਰੇ

ਰੁੜਕੇ ਪਿੰਡ ਦਾ ਬਿੱਕਰ ਜੱਟ
ਵਿਚ ਵਲੈਤੀਂ ਫੁੱਲ ਵੇਚਦਾ

[59]