ਇਹ ਸਫ਼ਾ ਪ੍ਰਮਾਣਿਤ ਹੈ

ਪਰਦੇਸੀ ਢੋਲਾ

ਬੋਰਨਮਥ ਸਮੁੰਦਰ ਕੰਢੇ

ਰੇਤ 'ਤੇ ਰੇਤ ਉੜ ਰਹੀ ਹੈ
ਲਹਿਰ 'ਤੇ ਲਹਿਰ

ਪੈੜ ਬਣਦੀ ਹੈ ਖਿਰ ਜਾਂਦੀ ਹੈਧੁਲ਼ ਜਾਂਦੀ ਹੈ

ਸੁੱਚੀ ਹੈ ਰੇਤ ਸੱਚਾ ਹੈ ਪਾਣੀ

ਪੰਛੀ ਹਵਾ 'ਚ ਤੈਰਦਾ ਹੈ
ਲਹਿਰਾਂ ਤੇ ਰੇਤ ਨਾਲ਼ ਖੇਲੀਆਂ ਕਰਦਾ

ਬੱਚਾ ਡਰਦਾ ਸਮੁੰਦਰ 'ਚ ਪੈਰ ਰਖਦਾ ਹੈ
ਲਹਿਰ ਉਛਲ਼ ਕੇ ਪੈਰਾਂ ਨੂੰ ਰੇਤੇ ਨੂੰ ਚੁੰਮਦੀ ਹੈ

ਸਦਾ ਸਦਾ ਬੋਰਨਮਥ ਸਮੁੰਦਰ ਦੇ ਕੰਢੇ 'ਤੇ

[56]