ਇਹ ਸਫ਼ਾ ਪ੍ਰਮਾਣਿਤ ਹੈ

ਪਰਦੇਸੀ ਢੋਲਾ

ਅਪ੍ਰੈਲ ਮਹੀਨੇ ਦੀ ਸ਼ਾਮ

ਸਮਾਂ ਘੜੀ ਦਾ ਚਾਬੀ ਦੇ ਨਾਲ਼ ਅੱਗੇ ਕੀਤਾ
ਰੁੱਤ ਬਹਾਰ ਦੀ ਬੂਹੇ ਆਣ ਖਲੋਤੀ
ਡੈਫ਼ੇਡਿਲ ਦੇ ਫੁੱਲ ਵੀ ਵੇਲੇ ਸਿਰ ਖਿੜੇ ਹਨ
ਪਰ ਠੰਢ ਹਾਲੇ ਵੀ ਹੈ

ਠੰਢ ਘੜੀ ਤੋਂ ਨਾਬਰ ਹੋਈ
ਕੰਨਾਂ ਨੂੰ ਛੂੰਹਦੀ ਚੰਗੀ ਲੱਗੇ
ਚੰਗੀਆਂ-ਚੰਗੀਆਂ ਯਾਦਾਂ ਦੀ 'ਵਾ ਰੁਮਕੇ

ਮੇਰੇ ਕੁੱਲ ਪਿਆਰੇ ਸੱਜਣ ਮੈਨੂੰ ਮਿਲਣੇ ਦੇ ਲਈ ਆਏ
ਸਾਹਵੇਂ ਬੈਠੇ ਮੇਰੀ ਵਲ ਦੇਖ ਰਹੇ ਹਨ
ਵਿਚਕਾਹੇ ਕੰਧ ਹਿਜਰ ਦੀ ਉਸਰੀ ਹੋਈ
ਇਕ ਦੂਜੇ ਵਲ ਤੱਕਦੇ ਮੁਸਕਾਂਦੇ ਹਾਂ

ਉਹ ਅਪਣੇ ਨਾਲ਼ ਲਿਆਏ
ਵਤਨ ਦੀਆਂ ਰੁੱਤਾਂ ਰਮਜ਼ਾਂ ਸਾਰਾਂ
ਜੀਉ ਕੇ ਨਾਲ਼ ਬਿਤਾਈਆਂ ਰਾਤਾਂ ਪ੍ਰਭਾਤਾਂ
ਉਹ ਸ਼ੈਆਂ ਵੀ
ਜੋ ਮੁਸਾਫ਼ਿਰ ਅਣਜਾਣੇ ਵਿਚ ਨਾਲ਼ ਲੈ ਤੁਰਦਾ-
ਮਾਂ ਮੇਰੀ ਉਹ ਫ਼ਰਾਕ ਲਿਆਈ
ਜੋ ਉਸ ਪੋਤੇ ਦੇ ਪਾਵਣ ਲਈ ਰਖੀ ਸੀ
ਬਾਪ ਲਿਆਇਆ ਖਤ ਤਸਵੀਰਾਂ ਅਤੇ ਕਿਤਾਬਾਂ
ਜੋ ਪੁਲਿਸ ਨੇ ਕਬਜ਼ੇ ਵਿਚ ਕਰੀਆਂ ਸਨ
ਮੇਰਾ ਸਾਈਕਲ
ਸਕੂਲ ਦਾ ਬਸਤਾ
ਜਿਸ ਵਿਚ ਟੁੱਟੀ ਸਲੇਟ ਪਈ ਹੈ

ਠੰਢੀ-ਠੰਢੀ ਪੌਣ ਰੁਮਕਦੀ

[54]