ਇਹ ਸਫ਼ਾ ਪ੍ਰਮਾਣਿਤ ਹੈ



ਪਰਦੇਸੀ ਢੋਲਾ

ਨਹੀਂ ਇਹ ਯਾਦ ਨਹੀਂ ਹੈ ਕੋਈ

ਨਹੀਂ ਇਹ ਯਾਦ ਨਹੀਂ ਹੈ ਕੋਈ

ਯਾਦ ਤਾਂ ਹੁੰਦੀ ਜਿਸ ਨੂੰ ਕਰਕੇ
ਦਿਲ ਮਚਲੇ ਅੱਖ ਲਿਸ਼ਕੇ

ਯਾਦ ਤਾਂ ਹੁੰਦੀ
ਨੀਲੀ ਤਿਤਲੀ
ਪਲਕਾਂ 'ਤੇ ਜੋ ਆ ਕੇ ਬਹਿੰਦੀ
ਯਾਦਾਂ ਅੰਦਰ ਯਾਦਾਂ ਬੁਣਦੀ

ਯਾਦ ਤਾਂ ਹੁੰਦੀ-
ਕੌਲ ਮਹਿੰਦੀ ਦਾ
ਅੰਬ ਦਾ ਬੂਟਾ
ਮੋਰ ਦੀ ਪਾਇਲ
ਚਿੱਟਾ ਹੰਸ
ਤੇ ਕਾਲ਼ੀ ਬੱਦਲ਼ੀ

ਨਹੀਂ ਇਹ ਯਾਦ ਨਹੀਂ ਹੈ ਕੋਈ
ਇਹ ਤਾਂ ਚੇਤੇ ਦੇ ਬੂਹੇ 'ਤੇ ਦਸਤਕ
ਜੋ ਸਦਾ ਹੀ ਖੁੱਲ੍ਹਾ ਰਹਿੰਦਾ
ਚਿੰਤਾ ਦੀ ਕੋਈ ਨੇਰ੍ਹੀ ਵਗਦੀ
ਠਕ ਠਕ ਕਰਦਾ ਬੰਦ ਨ ਹੁੰਦਾ
ਨਾ ਕੋਈ ਅੰਦਰ ਰਹਿੰਦਾ

ਸੰਝ-ਸਵੇਰੇ ਭਰੇ ਬਾਜ਼ਾਰੀਂ
ਮਘੀ ਹੋਈ ਮਹਫ਼ਿਲ ਦੇ ਵਿੱਚੋਂ
ਨਾਲ਼ ਪਏ ਸੱਜਣ ਦੀ ਨਜ਼ਰ ਚੁਰਾ ਕੇ
ਸੇਜ ਤੋਂ ਪੋਲੇ ਪੈਰੀਂ ਉੱਠ ਕੇ

[44]