ਇਹ ਸਫ਼ਾ ਪ੍ਰਮਾਣਿਤ ਹੈ

ਪਰਦੇਸੀ ਢੋਲਾ

...

ਨਿਕਰਾਗੁਆ ਦੇ ਇਨਕ਼ਲਾਬ ਬਾਰੇ ਪੀਟਰ ਲਿਲੀਅਨਟਾਲ ਦੀ ਜਰਮਨ ਫ਼ਿਲਮ ਦ' ਰੈਜ਼ਰੱਕਸ਼ਨ ਤੱਕਣ ਮਗਰੋਂ

ਨੀਲੀ ਨੀਲੀ ਭਾ ਮਾਰਦੀ ਬਰਫ਼ ਦੀ ਤਿਲ੍ਹਕਣ
ਸੰਭਲ਼ ਸੰਭਲ਼ ਤੁਰਨਾ ਕਿੰਜ ਲਗਦਾ ਹੈ

ਹਰ ਪਾਸੇ ਨੇਰ੍ਹਾ ਛਾਂਦਾ ਜਾਂਦਾ
ਕਿਸੇ ਨਾ' ਅੱਖ ਮਿਲਾਉਣ ਦੀ ਸ਼ਰਮ ਨਹੀਂ ਹੈ।

ਹੁਣੇ ਹੁਣੇ ਮੈਂ ਕੱਲਾਕਾਰਾ ਫ਼ਿਲਮ ਦੇਖ ਕੇ ਆਇਆਂ
-ਜਾਗ ਮੋਇਆਂ ਦੀ-
ਲੋਕ ਜੋ ਮੁੜ ਫਿਰ ਜੀਉਂਦੇ ਹੋ ਗਏ।

ਇਹ ਨਾਅਰਾ ਤਾਂ ਫੁੱਲ ਬਣ ਕੇ ਖਿੜਿਆ
ਬੰਦੂਕ ਦੀ ਨਾਲ਼ੀ ਉੱਤੇ ਟੰਗਿਆ ਹੋਇਆ।

ਇਕ ਨਾਅਰਾ ਜੋ ਖਿੜ ਨਾ ਸਕਿਆ
ਸੰਘ ਵਿਚ ਰੁਕਿਆ
ਮੇਰੇ ਅੰਦਰ ਜ਼ਖ਼ਮ ਜੋ ਬਣਿਆ
ਨਿਕਰਾਗੁਆ ਕਾਮਯਾਬ ਜੋ ਹੋ ਨਹੀਂ ਸਕਿਆ
ਨ ਮੋਇਆ ਨਾ ਜੀਉਇਆ।

ਨੀਲੀ ਨੀਲੀ ਭਾ ਮਾਰਦੀ ਬਰਫ਼ ਦੀ ਤਿਲ੍ਹਕਣ
ਸੰਭਲ਼ ਸੰਭਲ਼ ਤੁਰਨਾ ਕਿੰਜ ਲਗਦਾ ਹੈ

ਫ਼ਰਾਂਕਫ਼ੁਰਟ, ਜੁਲਾਈ 1980

[42]