ਇਹ ਸਫ਼ਾ ਪ੍ਰਮਾਣਿਤ ਹੈ

ਪਰਦੇਸੀ ਢੋਲਾ

ਅੱਜ ਦੇ ਦਿਨ ਦਾ ਲੇਖਾ

ਅੱਜ ਆਸਮਾਨ ਦਾ ਮੂਡ ਚੰਗਾ ਸੀ।

ਮੈਨੂੰ ਸਵੇਰੇ ਪੁੱਛਣ ਲੱਗਾ-
ਤੂੰ ਏਥੇ ਇਸ ਮੁਲਕ ਚ ਬੈਠਾ ਕੀ ਕਰਦੈਂ?
ਤੂੰ ਠੀਕ-ਠਾਕ ਤੇ ਹੈਂ ਨਾ?

ਮੈਂ ਉਹਨੂੰ ਦੱਸਿਆ ਤੇ ਆਖਿਆ-
ਆਸਮਾਨਾਂ, ਤੂੰ ਅੱਜ ਕੁਛ ਕਰਕੇ ਵਿਖਾ!

ਇਕਦਮ ਸੀਨ ਬਦਲਿਆ।

ਬੱਦਲ਼ ਕੱਠਾ ਹੋਇਆ
ਬਿਜਲੀ ਲਿਸ਼ਕੀ
ਤੇ ਮੀਂਹ ਬਰਸਾ ਕੇ ਚਲਾ ਗਿਆ

ਉਸ ਚਿਨਾਰ ਦਾ ਰੰਗ ਹੋਰ ਵੀ ਗੂੜ੍ਹਾ ਹੋਇਆ

ਕੰਧਾਂ ਗਿੱਲੀਆਂ ਹੋਈਆਂ ਸੁੱਕਣ ਲੱਗੀਆਂ

ਮੈਂ ਤਾਕੀ ਖੋਲ੍ਹੀ ਰੱਖੀ ਅੱਜ ਦੇ ਦਿਨ॥

[35]