ਇਹ ਸਫ਼ਾ ਪ੍ਰਮਾਣਿਤ ਹੈ

ਪਰਦੇਸੀ ਢੋਲਾ

ਆਈਲ ਆੱਵ ਵ੍ਹਾਈਟ ਦੀ ਸਵੇਰ

ਘੋੜਾ ਸੋਚੀਂ ਪਿਆ ਘਾਹ ਚਰਦਾ ਸੀ
ਜਾਂ ਧਰਤੀ ਨਾ' ਗੱਲਾਂ ਕਰਦਾ ਸੀ

ਗਾਂ ਰੰਭਦੀ ਸੀ

ਘੁੱਗੀ ਗੁਟਕੀ

ਰੁੱਖ ਦੇ ਪੱਤਿਆਂ ਭਰਿਆ ਹੁੰਗਾਰਾ

ਏਨੀ ਚੁੱਪ ਕਿ ਦਿਲ ਅਪਣੇ ਦੀ ਧੜਕਣ ਸੁਣਦੀ ਸੀ

ਕਿੱਧਰੋਂ ਆਇਆ ਜਹਾਜ਼ ਹਵਾਈ
ਖੌਰੂ ਪਾ ਕੇ ਚਲੇ ਗਿਆ

ਬੱਚਿਆਂ ਨੂੰ ਛੁੱਟੀਆਂ ਸਨ
ਉਹ ਹਾਲੇ ਉੱਠੇ ਨਹੀਂ ਸਨ

[25]