ਇਹ ਸਫ਼ਾ ਪ੍ਰਮਾਣਿਤ ਹੈ

( ੬)


ਹੁਨਰ ਦੋ ਤਰ੍ਹਾਂ ਦੇ ਹਨ-ਉਪਯੋਗੀ ਜਾਂ ਲਾਭਦਾਇਕ, ਤੇ ਸੁੰਦਰ ਜਾਂ ਕੋਮਲ। ਪਹਿਲੀ ਵੰਡ ਵਿਚ ਲੁਹਾਰਾਂ, ਤਰਖਾਣਾਂ, ਸੁਨਿਆਰਿਆਂ, ਕੁਮ੍ਹਿਆਰਾਂ, ਰਾਜਾਂ, ਜੁਲਾਹਿਆਂ ਆਦਿ ਦੇ ਕੰਮ ਆਉਂਦੇ ਹਨ ਤੇ ਦੂਸਰੀ ਵਿਚ ਬੁਤ-ਤਰਾਸ਼ੀ, ਨਿਰਤਕਾਰੀ, ਚਿਤ੍ਰਕਾਰੀ, ਰਾਗ ਤੇ ਕਵਿਤਾ। ਪਹਿਲੇ ਸਰੀਰਕ ਲੋੜਾਂ ਪੂਰੀਆਂ ਕਰਦੇ ਹਨ ਤੇ ਦੂਸਰੇ ਮਨ ਨੂੰ ਆਨੰਦ ਦਿੰਦੇ ਹਨ। ਦੋਵੇਂ ਮਨੁੱਖ ਦੀ ਉਨਤੀ ਦਰਸਾਉਂਦੇ ਹਨ-ਪਹਿਲੇ ਆਰਥਿਕ ਤੇ ਦੁਸਰੇ ਆਤਮਿਕ।

ਤਹਿਜ਼ੀਬ ਦੀ ਤਰੱਕੀ ਨਾਲ ਲੋੜਾਂ ਵਧਦੀਆਂ ਜਾਂਦੀਆਂ ਹਨ ਤੇ ਸੁੰਦਰਤਾ ਦਾ ਗਿਆਨ ਵੀ। ਇਸੇ ਲਈ ਮਨੁੱਖ ਆਪਣੇ ਮਨ ਦੀ ਤ੍ਰਿਪਤੀ ਲਈ ਨਵੀਆਂ ਨਵੀਆਂ ਸੁੰਦਰਤਾਂ ਰਚਦਾ ਹੈ। ਜਿਸ ਵਸਤ ਨਾਲ ਮਨ ਦੀ ਤ੍ਰਿਪਤੀ ਨਹੀਂ ਹੁੰਦੀ ਉਹ ਸੁੰਦਰ ਕਿਵੇਂ ਕਹਾ ਸਕਦੀ ਹੈ? ਇਸੇੇ ਕਰਕੇ ਵਖੋ ਵਖਰੇ ਦੇਸਾਂ ਦੇ ਲੋਕਾਂ ਦੀ ਸੁੰਦਰਤਾ ਦੀ ਕਸਵੱਟੀ ਉਨ੍ਹਾਂ ਦੀ ਸਭਿਤਾ ਅਨੁਸਾਰ ਹੁੰਦੀ ਹੈ।

ਕੋਮਲ ਹੁਨਰਾਂ ਦੀਆਂ ਦੋ ਵੰਡਾਂ ਕੀਤੀਆਂ ਜਾ ਸਕਦੀਆਂ ਹਨ। ਇਕ ਉਹ ਜੋ ਦੇਖਣ ਨਾਲ ਸੰਬੰਧ ਰਖਦੇ ਹਨ ਤੇ ਦੂਜੇ ਉਹ ਜੋ ਸੁਣਨ ਨਾਲ। ਬੁੁਤ-ਤਰਾਸ਼ੀ, ਨਿਰਤਕਾਰੀ ਤੇ ਚਿਤ੍ਰਕਾਰੀ ਪਹਿਲੀ ਵੰਡ ਵਿਚ ਹਨ ਅਤੇ ਰਾਗ ਤੇ ਕਵਿਤਾ ਦੁਸਰੀ ਵਿਚ। ਪਹਿਲਿਆਂ ਕੋਮਲ ਹੁਨਰਾਂ ਵਿਚ ਉਨ੍ਹਾਂ ਦੇ ਪਰਕਾਸ਼ਣ ਵਾਸਤੇ ਆਸਰੇ ਦੀ ਲੋੜ ਹੁੰਦੀ ਹੈ ਤੇ ਦੂਸਰਿਆਂਂ ਵਿਚ ਉੱੱਨੀ ਨਹੀਂ। ਇਸ ਆਸਰੇ ਦੀ ਵੱਧ ਘੱਟ ਲੋੜ ਦੇ ਅਨੁਸਾਰ ਕੋਮਲ ਹੁਨਰਾਂ ਦਾ ਵਧੀਆ ਜਾਂ ਘਟੀਆ ਹੋਣਾ