ਇਹ ਸਫ਼ਾ ਪ੍ਰਮਾਣਿਤ ਹੈ

(੫੨)


ਸੁਰਾਹੀਂਦਾਰ। ਇਥੋਂ ਤਕ ਕਿ ਪੰਜਾਬੀ ਕਵੀ ਫ਼ਜ਼ਲ ਸ਼ਾਹ ਤੇ ਗੁਲਾਮ ਰਸੂਲ ਆਪਣੀ ਬੋਲੀ ਵਿੱਚ ਸੁਧੀ ਫਾਰਸੀ ਤੇ ਫ਼ਾਰਸੀ ਦੀ ਇਜ਼ਾਫ਼ਤ ਵੀ ਵਰਤਦੇ ਸਨ:——
ਤੇ ਉਹ ਰੁਖ ਪੁਰ ਨੂਰੋਂ ਸੂਰਜ ਗਿਰਦੇ ਜੜੇ ਸਿਆਰੇ।
ਤਾਰ ਦੋ ਜ਼ੁਲਫ ਕਨਾਰੇ ਪਲਮਦੇ ਪੁਰ ਪੁਰ ਗੌਹਰ ਸਾਰੇ।
ਉਰਦੂ ਦਾ ਅਸਰ ਉਹੀ ਹੈ ਜੋ ਫ਼ਾਰਸੀ ਦਾ। ਫ਼ਾਰਸੀ ਦਾ ਅਸਰ ਪੁਰਾਣਾ ਹੈ। ਉਰਦੂ ਦਾ ਸਿਧਾ ਅਸਰ ਪੰਜਾਬੀ ਕਵਿਤਾ ਤੇ ਮੌਲਾਨਾ ਅਜ਼ਾਦ ਦੇ ਵੇਲੇ ਤੋਂ ਸ਼ੁਰੂ ਹੋਇਆ। ਇਸ ਨਾਲ ਪੰਜਾਬੀ ਕਵਿਤਾ ਵਿਚ ਉਰਦੂ ਹੀ ਉਰਦੂ ਭਰਿਆ ਹੁੰਦਾ ਸੀ; ਪੰਜਾਬੀ ਦਾ ਤਾਂ ਕੋਈ ਕੋਈ ਸ਼ਬਦ ਹੁੰਦਾ ਸੀ।
(੩) ਅੰੰਗ੍ਰੇਜ਼ੀ ਰਾਜ ਦਾ ਪੰਜਾਬ ਵਿਚ ਅਸਥਾਪਣ ਹੋਣ ਨਾਲ ਪਹਿਲਾ ਅਸਰ ਇਹ ਹੋਇਆ ਕਿ ਬਹੁਤ ਸਾਰੇ ਪਛਮੀ ਬੋਲੀ ਦੇ ਸ਼ਬਦ ਪੰਜਾਬੀ ਵਿਚ ਆ ਦਾਖਲ ਹੋਏ। ਪਰ ਜੋ ਅਸਰ ਅੰਗ੍ਰੇਜ਼ੀ ਸਾਹਿੱਤ ਦਾ ਹੋਇਆ ਉਹ ਬੇਹੱਦ ਜ਼ਿਆਦਾ ਸੀ। ਕਵਿਤਾ ਵਿਚ ਕੁਦਰਤ ਦਾ ਪਿਆਰ, ਮਨ ਤਰੰਗਾਂ, ਬਿਆਨ ਦੀ ਨਵੀਨਤਾ ਤੇ ਸਾਦਗੀ ਆ ਗਈ। ਸਾਹਿੱਤ ਵਿਚ ਇਕ ਤਰ੍ਹਾਂ ਦੀ ਖੁਲ੍ਹ ਜਹੀ ਆ ਗਈ, ਜਿਸ ਨਾਲ ਪੁਰਾਣੇ ਬੈਂਤ, ਸਵੱਈਏ, ਕਬਿੱਤ ਆਦਿ ਨੂੰ ਛਡ ਕੇ ਨਵੀਆਂ ਨਵੀਆਂ ਪਲਟਾਂ ਤੇ ਨਵੇਂ ਨਵੇਂ ਢੰਗ ਸ਼ੁਰੂ ਹੋ ਗਏ। ਸਿਰਖੰਡੀ ਛੰਦ, ਜਿਸ ਨੂੰ ਗੁਰੂ ਗੋਬਿੰਦ ਸਿੰਘ ਨੇ ਬੀਰ ਰਸ ਵਿਚ ਵਰਤਿਆ ਸੀ, ਹੁਣ ਫਿਰ ਵਰਤੀਣ ਲੱਗਾ, ਅਤੇ ਭਾਈ ਵੀਰ ਸਿੰਘ ਨੇ ਇਸ ਨੂੰ ਸ਼ਾਂਤ ਰਸ ਵਿਚ ਰਾਣਾ