ਇਹ ਸਫ਼ਾ ਪ੍ਰਮਾਣਿਤ ਹੈ

(੪੩)

ਭਵਾਂ ਕੌਸ ਕਮਾਨ ਕਿਆਨ ਆਹੇ,
ਮਿਯਗਾਂ ਤੀਰ ਸੀਨੇ ਚੀਰ ਮਾਰ ਪਿਆਰੇ।
ਬਾਜ਼ੇ ਕੋਸ ਕਜ਼ਾ ਅਬਰੂ ਦੇਨ ਨਿਸਬਤ,
ਬਾਜ਼ੇ ਆਖਦੇ ਅਬਰ ਗ਼ੁਬਾਰ ਪਿਆਰੇ।

[ਫ਼ਜ਼ਲ ਸ਼ਾਹ]

(ਅ) ਨਵੀਨ ਜੀਵਨ (Renaissance)-ਇਸ ਸਮੇਂ ਨੂੰ ਪੰਜਾਬੀ ਕਵਿਤਾ ਦਾ ਨਵਾਂ ਜੀਵਨ ਕਹਿ ਸਕਦੇ ਹਾਂ ਅੰਗ੍ਰੇਜ਼ਾਂ ਦਾ ਰਾਜ ਪੰਜਾਬ ਵਿਚ ਚੰਗੀ ਤਰ੍ਹਾਂ ਜੰਮ ਚੁਕਾ ਸੀ ਅਤੇ ਸਕੂਲ ਕਾਲਜ ਖੁਲ੍ਹ ਗਏ ਸਨ। ਪੱਛਮੀ ਸਾਹਿੱਤ ਤੇ ਸਭਿੱਤਾ ਦਾ ਸਾ ਸਾਹਿੱਤ ਤੇ ਬਹੁਤ ਅਸਰ ਪਿਆ। ਨਵੇਂ ਮਜ਼ਮੂਨ, ਨਵੇਂ ਸ਼ਬਦ ਤੇ ਨਵੀਆਂ ਲਹਿਰਾਂ ਨੇ ਕਵਿਤਾ ਦੀ ਕਾਇਆ ਹੀ ਪਲਟ ਦਿਤੀ।

ਇਸ ਵੇਲੇ ਨਵੀਆਂ ਨਵੀਆਂ ਲਹਿਰਾਂ ਮੁਲਕ ਵਿਚ ਪ੍ਰਚਲਤ ਹੋ ਗਈਆਂ। ਪਾਦਰੀਆਂ ਨੇ ਹਿੰਦੁਸਤਾਨ ਵਿਚ ਥਾਂ ਥਾਂ ਪ੍ਰਚਾਰ ਕਰਨਾ ਸ਼ੁਰੂ ਕਰ ਦਿਤਾ। ਅਸਰ ਇਹ ਹੋਇਆ ਕਿ ਬੰਗਾਲ ਵਿਚ ਬ੍ਰਹਮ ਸਮਾਜ ਤੇ ਪੰਜਾਬ ਵਿਚ ਆਰੀਆਂ ਸਮਾਜ ਦੀ ਨੀਂਹ ਰਖੀ ਗਈ। ਸਿੱਖਾਂ ਵਿਚ ਨਿਰੰਕਾਰੀ ਤੇ ਨਾਮਧਾਰੀ ਲਹਿਰਾਂ ਚਲੀਆਂ। ਇਹ ਲਹਿਰਾਂ ਨਵੀਂ' ਰੋਸ਼ਨੀ ਦੇ ਉਕਾ ਹੀ ਵਿਰੁਧ ਸਨ।

ਇਸ ਤੋਂ ਮਗਰੋਂ ਸਿੰਘ ਸਭਾ ਲਹਿਰ ਸ਼ੁਰੂ ਹੋਈ। ਗਿਆਨੀ ਹਜ਼ਾਰਾ ਸਿੰਘ, ਗਿਆਨੀ ਦਿਤ ਸਿੰਘ ਤੇ ਡਾਕਟਰ ਚਰਨ ਸਿੰਘ ਇਸ ਲਹਿਰ ਦੇ ਮੋਢੀ ਸਨ। ਫੇਰ ਭਾਈ ਵੀਰ