ਇਹ ਸਫ਼ਾ ਪ੍ਰਮਾਣਿਤ ਹੈ
੩੧


ਪੰਜਾਬੀ ਕਵਿਤਾ

੧.ਪੰਜਾਬੀ ਕਵਿਤਾ ਦਾ ਇਤਿਹਾਸ

ਪੰਜਾਬ ਦੀ ਬੋਲੀ ਵਿਚ ਆਦ-ਕਾਲ ਤੋਂ ਕਈ ਤਬ-ਦੀਲੀਆਂ ਆ ਚੁਕੀਆਂ ਹਨ। ਇਕ ਤਰ੍ਹਾਂ ਨਾਲ ਜਿੰਨੀਆਂ ਬੋਲੀਆਂ ਵੀ ਪੰਜਾਬ ਵਿੱਚ ਬੋਲੀਆਂ ਜਾਂਦੀਆਂ ਰਹੀਆਂ,ਪੰਜਾਬੀ ਅਖਵਾ ਸਕਦੀਆਂ ਹਨ,ਇਥੋਂ ਤਕ ਕਿ ਵੇਦਕ ਸਮੇਂ ਵਿਚ ਪੰਜਾਬ ਦੀ ਬੋਲੀ ਉਹ ਸੀ,ਜਿਸ ਵਿਚ ਵੇਦ ਲਿਖੇ ਗਏ। ਪਰ ਉਹ ਬੋਲੀ ਜਿਸ ਨੂੰ ਅਸੀਂ ਅੱਜ ਕਲ ਪੰਜਾਬੀ ਕਹਿੰਦੇ ਹਾਂ,ਪੰਜਾਬ ਦੇ ਸਾਹਿਤਕ ਇਤਿਹਾਸ ਵਿਚ ਢੇਰ ਚਿਰ ਮਗਰੋਂ ਪ੍ਰਗਟ ਹੋਈ। ਪੰਜਾਬੀ, ਹਿੰਦੀ ਤੋਂ ਪਹਿਲੀ ਪ੍ਰਾਕ੍ਰਿਤ ਤੇ ਫਾਰਸੀ ਅਰਬੀ ਦੇ ਮੇਲ ਨਾਲ ਬਣੀ।
ਪੰਜਾਬੀ ਕਵਿਤਾ ਹਜ਼ਾਰਾਂ ਸਾਲ ਪਹਿਲਾਂ ਤੋਂ ਰਚੀ ਜਾਂਦੀ ਰਹੀ ਹੈ। ਪਰ ਅਜੇ ਤਕ ਸਾਹਿਤ-ਖੋਜੀ ਮੁਸਲਮਾਨੀ ਸਮੇਂ ਤੋਂ ਪਰੇ ਨਹੀਂ ਲੰਘੇ। ਜੋ ਖੋਜ ਸਾਡੇ ਸਾਹਮਣੇ ਮੋਜੂਦ ਹੈ,ਉਸ ਦੇ ਅਧਾਰ ਤੇ ਅਸੀਂ ਕਹਿ ਸਕਦੇ ਹਾਂ ਕੇ ਸ਼ੁਰੂ ਸ਼ੁਰੂ ਵਿਚ ਸੂਰਬੀਰਾਂ ਦੀਆਂ ਵਾਰਾਂ ਅਤੇ ਗੀਤ ਹੀ ਮੁਸਲਮਾਨੀ ਸਮੇਂ ਤੋਂ ਪਹਿਲਾਂ ਦੀ ਪੰਜਾਬੀ ਕਵਿਤਾ ਦੇ ਨਮੂਨੇ ਹਨ। ਪਤਾ ਨਹੀਂ ਪੰਜਾਬੀ ਕਵਿਤਾ ਇਸ ਤੋਂ ਪਹਿਲਾਂ ਕਿੰਨੇ ਦੌਰਾਂ ਵਿਚੋਂ ਲੰਘ ਚੁਕੀ ਸੀ।