ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੦)

੫ ਅਧਭੁਤ ਰਸ-ਇਸ ਵਿਚ ਹੈਰਾਨੀ,ਅਸਚਰਜਤਾ ਦੇ ਗੁਣ ਹੁੰਦੇ ਹਨ । ਗੁਰਬਾਣੀ ਤੇ ਭਾਈ ਵੀਰ ਸਿੰਘ ਦੀ ਕਵਿਤਾ ਵਿਚ ਇਸ ਰਸ ਦੇ ਨਮੂਨੇ ਮਿਲਦੇ ਹਨ।

੬.ਭਿਆਨਕ ਰਸ ਇਸ ਰਸ ਵਿਚ ਵਹਿਮ,ਡਰ,ਖਤਰੇ,ਸਜ਼ਾ ਆਦਿ ਦੇ ਭਾਵ ਹੁੰਦੇ ਹਨ । ਕਵੀ ਅਹਿਮਦ ਯਾਰ ਨੇ ਕਿੱਸਾ ਕਾਮ ਰੂਪ ਵਿਚ ਚੁੜੇਲ ਦਾ ਵਰਨਨ ਕਦਿਆਂ ਹੋਇਆਂ ਇਸ ਨੂੰ ਖੂਬ ਨਿਭਾਇਆ ਹੈ।

੭.ਰੁਦਰ ਰਸ-ਇਸ ਰਸ ਵਿਚ ਗੁੱਸਾ, ਕ੍ਰੋਧ,ਕਲਪਨਾ ਆਦਿ ਭਾਵ ਹੁੰਦੇ ਹਨ।

੮.ਬੀਭਤਸ ਰਸ-ਇਸ ਰਸ ਵਿਚ ਨਫ਼ਰਤ,ਨਿੰਦਾ ਆਦਿ ਭਾਵ ਹੁੰਦੇ ਹਨ।

੯. ਸ਼ਾਂਤ ਰਸ-ਇਸ ਰਸ ਵਿਚ ਸ਼ਾਂਤੀ,ਸੰਤੋਖ ਆਦਿ ਭਾਵ ਹੁੰਦੇ ਹਨ ।ਗੁਰਬਾਣੀ ਤੇ ਭਾਈ ਵੀਰ ਸਿੰਘ ਦੀ ਕਵਿਤਾ ਵਿਚ ਇਸ ਦੇ ਨਮੂਨੇ ਮਿਲਦੇ ਹਨ।