ਇਹ ਸਫ਼ਾ ਪ੍ਰਮਾਣਿਤ ਹੈ

(੨੮)

ਆਪਣੇ ਆਪ ਹੀ ਕਿਸੇ ਕਵੀ ਦੀ ਕਵਿਤਾ ਤੋਂ ਉਸ ਦਾ ਅੰਦਾਜ਼ਾ ਲਾ ਸਕਣਗੇ। ਹਰ ਕਵਿਤਾ ਦੀ ਪੜਚੋਲ ਉਪਰਲੇ ਅਸੂਲਾਂ ਨੂੰ ਨਜ਼ਰ ਵਿਚ ਰਖ ਕੇ ਕੀਤੀ ਜਾ ਸਕਦੀ ਹੈ।

੯. ਰਸ

ਬਾਹਰਲੀਆਂ ਘਟਨਾਵਾਂ ਦਾ ਮਨੁਖੀ ਮਨ ਤੇ ਸੁਤੇ ਸਿਧ ਅਸਰ ਪੈਂਦਾ ਰਹਿੰਦਾ ਹੈ। ਸੁੰਦਰ ਵਸਤੂਆਂ ਨੂੰ ਵੇਖ ਕੇ ਮਨ ਤੇ ਖੁਸ਼ੀ ਦੀ ਲਹਿਰ ਦੌੜ ਆਉਂਦੀ ਹੈ ਅਤੇ ਕੋਝੀ ਵਸਤੂ ਨੂੰ ਵੇਖ ਕੇ ਮਨ ਵਿਚ ਘਿਰਣਾ ਆ ਜਾਂਦੀ ਹੈ। ਇਸੇ ਤਰ੍ਹਾਂ ਗੁੱਸਾ, ਹਾਸਾ, ਉਦਾਸੀ, ਸ਼ਾਂਤੀ ਆਦਿ ਕਈ ਪ੍ਰਕਾਰ ਦੀਆਂ ਵਸਤਾਂ ਮਨ ਅਕਸਰ ਧਾਰਦਾ ਰਹਿੰਦਾ ਹੈ।

ਅਜਿਹੇ ਭਾਵ ਜੋ ਸਾਡੇ ਮਨ ਵਿਚ ਪੈਦਾ ਹੁੰਦੇ ਰਹਿੰਦੇ ਹਨ, ਦੋ ਪ੍ਰਕਾਰ ਦੇ ਹਨ - ਸਥਾਈ ਭਾਵ ਤੇ ਅਸਥਾਈ ਭਾਵ। ਸਥਾਈ ਭਾਵ ਉਹ ਹਨ ਜਿਨ੍ਹਾਂ ਦਾ ਅਸਰ ਸਾਡੇ ਮਨ ਤੇ ਢੇਰ ਚਿਰ ਤਕ ਰਹਿੰਦਾ ਹੈ, ਅਤੇ ਅਸਥਾਈ ਭਾਵ ਉਹ ਜਿਨ੍ਹਾਂ ਦਾ ਅਸਰ ਝਟ ਦੂਰ ਹੋ ਜਾਵੇ। ਸਾਹਿੱਤ ਦਾ ਸੰਬੰਧ ਸਥਾਈ ਭਾਵਾਂ ਨਾਲ ਹੈ। ਵਿਦਵਾਨਾਂ ਨੇ ਇਨ੍ਹਾਂ ਸਥਾਈ ਭਾਵਾਂ ਦੇ ਅਧਾਰ ਤੇ ਨੌਂ ਪ੍ਰਕਾਰ ਦੇ ਰਸ ਮੰਨੇ ਹਨ:——

੧. ਸ਼ਿੰਗਾਰ ਰਸ, ੨. ਬੀਰ ਰਸ, ੩. ਹਾਸ ਰਸ, ੪. ਕਰਣਾ ਰਸ, ੫, ਅਧਭੁਤ ਰਸ, ੬. ਭਿਆਨਕ ਰਸ, ੭. ਰੁਦਰ ਰਸ, ੮, ਬੀਭਤਸ ਰਸ, ੯. ਸ਼ਾਂਤ ਰਸ।

੧. ਸ਼ਿੰਗਾਰ ਰਸ-ਇਸ ਰਸ ਵਿਚ ਪ੍ਰੇਮ ਦੇ ਭਾਵ