ਇਹ ਸਫ਼ਾ ਪ੍ਰਮਾਣਿਤ ਹੈ

੨੭

ਵਿਚਾਰੇ ਉਸ ਦੀ ਤਾਰੀਫ਼ ਕਰ ਉੱਠੀਏ, ਜਿਹਾ ਕਿ ਅਕਸਰ ਧਾਰਮਕ ਕਵੀ ਦਰਬਾਰਾਂ ਵਿਚ ਹੁੰਦਾ ਹੈ। ਸੋ ਕਿਸੇ ਖ਼ਾਸ ਫ਼ਿਲਾਸਫ਼ੀ, ਮਜ਼ਮੂਨ, ਧਰਮ-ਝੁਕਾ ਦਾ ਅਸਰ ਪੜਚੋਲ ਤੇ ਨਹੀਂ ਪੈਣ ਦੇਣਾ ਚਾਹੀਦਾ।

ਕਈ ਵਾਰੀ ਸਾਡਾ ਕਿਸੇ ਖਾਸ ਛੰਦ ਜਾਂ ਅਲੰਕਾਰ ਨਾਲ ਪਿਆਰ ਜਾਂ ਘਿਰਣਾ ਹੁੰਦੀ ਹੈ। ਅਸੀਂ ਇਨ੍ਹਾਂ ਨੂੰ ਨਜ਼ਰ ਵਿਚ ਰਖ ਕੇ ਪੜਚੋਲ ਕਰਦੇ ਹਾਂ। ਦੇਖਣਾ ਇਹ ਚਾਹੀਦਾ ਹੈ ਕਿ ਕਵਿਤਾ ਦੀਆਂ ਸ਼ਕਲੀ ਬੰਦਸ਼ਾਂ ਜੋ ਕਵੀ ਨੇ ਆਪਣੇ ਆਪ ਤੇ ਲਾਈਆਂ ਹਨ ਉਸ ਨੂੰ ਕਿਹੋ ਜਿਹਾ ਨਿਭਾਉਂਦਾ ਹੈ।

ਹੋ ਸਕਦਾ ਹੈ ਪੜਚੋਲੀਏ ਵਿਚ ਜਜ਼ਬਾ ਆਪ ਬਹੁਤ ਜ਼ਿਆਦਾ ਹੋਵੇ ਤੇ ਉਹ ਕਵੀ ਦੀ ਨਿੱਕੀ ਜਹੀ ਖੂਬੀ ਤੇ ਗਦ ਗਦ ਹੋ ਉਠੇ; ਉਸ ਦੇ ਜਜ਼ਬਾਤਾਂ ਤੋਂ ਆਪਣੇ ਜਜ਼ਬਾਤਾਂ ਦਾ ਉਛਾਲਾ ਵਧ ਦੇਖ ਕੇ ਉਸ ਨੂੰ ਕਵੀ ਦੀ ਖੂਬੀ ਸਮਝ ਬੈਠੇ।

ਕਈ ਪੜਚੋਲੀਏ ਇੰਨੇ ਸਖ਼ਤ ਸਭਾ ਦੇ ਹੁੰਦੇ ਹਨ ਕਿ ਕੋਈ ਸ਼ੈ ਉਨ੍ਹਾਂ ਨੂੰ ਜੱਚਦੀ ਹੀ ਨਹੀਂ। ਇਹੋ ਜਿਹੇ ਮਨੁੱਖ ਵਲਵਲੇ ਤੋਂ ਖਾਲੀ ਹੁੰਦੇ ਹਨ ਅਤੇ ਕੇਵਲ ਦਲੀਲਾਂ ਦੇਣ ਜੋਗੇ ਹੁੰਦੇ ਹਨ। ਇਹ ਵਾਰਤਕ ਦੇ ਪੜਚੋਲੀਏ ਹੋ ਸਕਣ ਤੇ ਹੋ ਸਕਣ, ਪਰ ਕਵਿਤਾ ਦੇ ਪਾਰਖੂ ਨਹੀਂ ਕਹਾ ਸਕਦੇ। ਇਸ ਤਰ੍ਹਾਂ ਦੇ ਪੜਚੋਲੀਏ ਪਿਛਾਂਹ-ਖਿੱਚੂ ਹੁੰਦੇ ਹਨ। ਇਹੋ ਜਹੇ ਪੜਚੋਲੀਆ ਨੇ ਕਈ ਖਿੜਦੇ ਕਵੀ ਸੁਕਾ ਕੇ ਰੋਲੇ ਹਨ। ਸੋ ਪੜਚੋਲੀਏ ਨੂੰ ਕਵਿਤਾ ਆਪਣੀ ਖੁਸ਼ਕੀ ਦੇ ਗਜ ਨਾਲ ਵੀ ਨਹੀਂ ਮਿਣਨੀ ਚਾਹੀਦੀ।

ਹੁਣ ਆਸ ਰੱਖੀ ਜਾ ਸਕਦੀ ਹੈ ਕਿ ਵਿਦਿਆਰਥੀ