ਇਹ ਸਫ਼ਾ ਪ੍ਰਮਾਣਿਤ ਹੈ

(੨੨)

ਨਹੀਂ ਬਣ ਸਕਦੀ। ਇਹੋ ਹਾਲ ਕਵਿਤਾ ਤੇ ਵਾਰਤਕ ਦਾ ਹੈ। ਵਾਰਤਕ ਤੇ ਕਵਿਤਾ ਵਿਚ ਮੌਕੇ ਮੌਕੇ ਅਨੁਸਾਰ ਹੌਲੇ ਭਾਰੇ ਸ਼ਬਦ ਵਰਤੇ ਜਾ ਸਕਦੇ ਹਨ। ਪ੍ਰੋਫ਼ੈਸਰ ਪੂਰਨ ਸਿੰਘ ਦੀ ਕਵਿਤਾ ਦੇ ਵਾਰਤਕ ਦੇ ਦੋਵੇਂ ਨਮੂਨੇ ਸਾਡੇ ਸਾਹਿੱਤ ਵਿਚ ਮੌਜੂਦ ਹਨ, ਉਨ੍ਹਾਂ ਤੋਂ ਇਸ ਗਲ ਦਾ ਨਿਰਨਾ ਹੋ ਸਕਦਾ ਹੈ। ਇਸ ਲਈ ਬੋਲੀ ਦਾ ਝਗੜਾ ਫ਼ਜੂਲ ਹੈ। ਸ਼ਬਦ ਦੀ ਵਰਤੋਂ ਹੀ ਉਸ ਨੂੰ ਚਮਕਾਉਂਦੀ ਹੈ, ਨਾ ਕਿ ਕਵਿਤਾ।

੮.ਕਵਿਤਾ ਦੀ ਪੜਚੋਲ

ਉਪਰ ਦੱਸੇ ਸਾਰੇ ਗੁਣ ਇੱਕ ਚੰਗੀ ਕਵਿਤਾ ਵਿਚ ਹੋਣੇ ਚਾਹੀਦੇ ਹਨ। ਇਹ ਗੁਣ ਕਿਸੇ ਕਵੀ ਦੀ ਕਵਿਤਾ ਵਿਚ ਵੱਧ ਘੱਟ ਹੋ ਸਕਦੇ ਹਨ, ਇਨ੍ਹਾਂ ਵਿਚੋਂ ਇਕ ਅੱਧੇ ਗੁਣ ਦੀ ਅਣਹੋਂਦ ਕਿਸੇ ਕਵਿਤਾ ਨੂੰ ਕਵਿਤਾ ਕਹਾਉਣ ਵਿਚ ਰੋਕ ਨਹੀਂ ਪਾ ਸਕਦੀ।

ਕੋਈ ਕਵਿਤਾ ਜੋ ਸਾਡੀ ਰੂਹ ਨੂੰ ਖੁਸ਼ੀ ਦੇਵੇ,ਜ਼ਰੂਰ ਉੱਚੇ ਪਾਏ ਦੀ ਕਵਿਤਾ ਹੈ। ਫਿਰ ਵੀ ਟਿੱਬੇ ਟੋਇਆਂ ਤੋਂ ਬਚਣ ਲਈ ਕਵਿਤਾ ਦੀ ਪੜਚੋਲ ਕਰਨ ਲੱਗਿਆਂ ਹੇਠ ਲਿਖਿਆਂ ਪਹਿਲੂਆਂ ਨੂੰ ਨਜ਼ਰੋਂ ਉਹਲੇ ਨਹੀਂ ਹੋਣ ਦੇਣਾ ਚਾਹੀਦਾ।


ਵਲਵਲਾ ਤੇ ਰਾਗ
ਇਹ ਦੋਵੇਂ ਕਵਿਤਾ ਵਿਚ ਹੋਣੇ ਬੜੇ ਜ਼ਰੂਰੀ ਹਨ। ਜਿੱਥੇ ਇਕ ਹੋਵੇ ਦੂਸਰਾ ਜ਼ਰੂਰ ਹੁੰਦਾ ਹੈ। ਜੋ ਕਵਿਤਾ ਤੁਹਾਨੂੰ ਕਿਸੇ ਖਾਸ ਮਸਤੀ ਵਿੱਚ ਰੰਗ ਦੇਵੇ ਤੇ ਦਿਲ ਨੂੰ ਧੂਹ