ਇਹ ਸਫ਼ਾ ਪ੍ਰਮਾਣਿਤ ਹੈ

( ੧੦ )

ਹੈ ਪਰ ਹੈ ਜ਼ਰੂਰੀ। ਇਥੋਂ ਵਾਰਤਕ-ਕਵਿਤਾ ਤੇ ਕਵਿਤਾ ਦਾ ਝਗੜਾ ਤੁਰ ਪੈਂਦਾ ਹੈ। ਵਾਰਤਕ-ਕਵਿਤਾ ਵਿਚ ਵੀ ਇਕ ਢਿਲੀ ਸੰਗੀਤਕਤਾ ਹੁੰਦੀ ਹੈ ਤੇ ਜੇ ਇਸ ਵਿਚ ਉਚੇ ਭਾਵ ਤੇ ਉਡਾਰੀ ਹੋਵੇ ਤਾਂ ਇਸ ਨੂੰ ਅਸੀਂ ਕਵਿਤਾ ਦੀ ਹਦੋਂ ਕੱਢ ਨਹੀਂ ਸਕਦੇ। ਹਾਂ ਕਿਸੇ ਰਾਗ ਵਿਚ ਬੱਧੀ ਰਚਨਾ ਵਿਚ ਭਾਵ ਤੇ ਉਡਾਰੀ ਨਾ ਹੋਣ ਦੇ ਕਾਰਨ ਅਸੀਂ ਉਸ ਨੂੰ ਕਵਿਤਾ ਨਹੀਂ ਆਖ ਸਕਦੇ। ਜੇ ਕਵਿਤਾ ਵਿਚ ਇਹ ਦੋਵੇਂ ਗੁਣ ਇਕੱਠੇ ਹੋਣ ਤਾਂ ਸੋਨੇ ਤੇ ਸੁਹਾਗੇ ਵਾਲੀ ਗਲ ਹੋ ਜਾਂਦੀ ਹੈ।

ਉਪਰਲਿਆਂ ਸਾਰਿਆਂ ਵਿਚਾਰਾਂ ਨੂੰ ਖਿਆਲ ਵਿਚ ਰਖਦੇ ਹੋਏ ਜੇ ਅਸੀਂ ਇਹ ਉਪਮਾ ਘੜੀਏ ਤਾਂ ਚੰਗੀ ਹੀ ਹੋਵੇਗੀ:-ਕਵਿਤਾ ਉਹ ਸੁੰਦਰ ਰਚਨਾ ਹੈ ਜਿਸ ਦਾ ਸੰਬੰਧ ਉਡਾਰੀ, ਵਲਵਲੇ, ਸਾਂਝੇ ਇਨਸਾਨੀ ਤਜਰਬੇ, ਅਤੇ ਲੈਅ ਤੇ ਰਾਗ ਨਾਲ ਹੈ।

੩. ਕਵਿਤਾ ਤੇ ਕੋਮਲ ਹੁਨਰ

ਕਵਿਤਾ ਦਾ ਹੋਰ ਹੁਨਰਾਂ ਨਾਲ ਸਭ ਤੋਂ ਵੱਡਾ ਸੰਬੰਧ ਇਹ ਹੈ ਕਿ ਇਹ ਵੀ ਉਨਾਂ ਵਾਂਗ ਆਤਮਕ ਅਨੰਦ ਦੇਣ ਲਈ ਸੁੰਦਰਤਾ ਨੂੰ ਸਾਕਾਰ ਕਰਦੀ ਹੈ। ਪਰ ਇਸ ਦਾ ਸੁੰਦਰ ਸਰੂਪ ਕਵੀ ਦੇ ਮਨ ਵਿੱਚ ਉਪਜਦਾ ਹੈ ਤੇ ਸੁਣਨ ਜਾਂ ਪੜ੍ਹਨ ਵਾਲੇ ਦੇ ਮਨ ਦੀਆਂ ਅੱਖਾਂ ਅੱਗੇ ਹੀ ਉਹੋ ਜਿਹਾ ਸਰੂਪ ਪੈਦਾ ਕਰਦਾ ਹੈ। ਮਨ ਤਕ ਪਹੁੰਚਾਉਣ ਲਈ ਇਸ ਨੂੰ