ਪੰਨਾ:Nikah Di Rasam Aada Karan Da Tarika (Punjabi Boli Vich).pdf/3

ਇਹ ਸਫ਼ਾ ਪ੍ਰਮਾਣਿਤ ਹੈ

ਨਿਕਾਹ

ਦੀ ਰਸਮ

ਅਦਾ ਕਰਨ ਦਾ ਤਰੀਕਾ

ਨਿਕਾਹ ਕਰਨ ਵਾਲਿਆਂ ਦੇ ਨਿਕਾਹ ਦਾ ਇਸ਼ਤਿਹਾਰ 'ਗਰਜੇ ਵਿਚ ਉਪਰ ਬਲੀ ਤਿਨ ਐਤਵਾਰ ਸਵੇਰ ਦੀ (ਪਰ ਜੇ ਸਵੇਰ ਦੀ ਨਿਮਾਜ਼ ਨਾਂ ਹੋਵੇ ਤਾਂ ਸ਼ਾਮ ਦੀ) ਨਿਮਾਜ਼ ਦੇ ਦੂਜੇ ਵਿਰਦ ਦੇ ਪਿਛੋ ਇਸਤਰਹ ਦਿਤਜਾਵੇ

ਮੈਂ ਫ਼ਲਾਣੇ ਥਾਂ ਦੇ ਫ਼ਲਾਣੇ ਤੇ ਫ਼ਲਾਣੇ ਥਾਂ ਦੀ ਫ਼ਲਾਣੀ ਦੇ ਨਿਕਾਹ ਦੀ ਖ਼ਬਰ ਦੇਂਦਾ ਹਾਂ, ਜੇ ਤੁਹਾਡੇ ਵਿਚੋਂ ਕਿਸੇ ਨੂੰ ਮਾਲੂਮ ਹੋਵੇ ਪਈ ਸ਼ਰਾ ਮੂਜਬ ਏਹਨਾਂ ਦਾ ਪਾਕ ਨਿਕਾਹ ਨਹੀਂ ਹੋਸਕਦਾ ਤਾਂ ਓਹਦਾ ਬਿਆਨ ਕਰੇ ਏਹ ਸਵਾਲ ਦਾ ਪਹਿਲਾ ਯਾ ਦੂਜਾ ਯਾ ਤੀਜਾ ਮਰਤਬਾ ਹੈ।

ਜਿਨਾਂ ਦਾ ਨਿਕਾਹ ਹੋਣ ਵਾਲਾ ਹੈ ਜੇ ਉਹ ਵਖੋ ਵਖਰੇ ਥਾਂ ਰਹਿੰਦੇ ਹੋਣ ਤਾਂ ਦੁਹੀ ਥਾਈ ਨਿਕਾਹ ਦਾ ਇਸ਼ਤਿਹਾਰ ਦਿਤਾ ਜਾਵ ਤੇ ਇਕ ਥ ਦਾ ਖਾਦ ਮੁਦਦੀਨ ਨਿਕਾਹ ਨਾ ਪੜੇ ਜਨਾਂ ਚਿਰ ਦੁਜੇ ਥਾਂ ਦੇ ਖ਼ਾਦਮੁਦਦੀਨ ਵਲੋਂ ਤਿਨ ਵਾਰ ਦੇ ਇਸ਼ਤਿਹਾਰ ਦੀ ਸਨਦ ਨ ਪਾਲਵੇ ਨਿਕਾਹ ਪੜ੍ਹਨ ਦੇ ਦਿਨ ਤੇ ਵੇਲੇ ਜਿਨਾਂ ਦਾ ਨਿਕਾਹ ਹੋਨ ਵਾਲਾ ਹੈ। ਵੇਲੇ ਸਿਰ ਅਪਨੇ ਹਮਸਾਯਾ ਤੇ ਦੋਸਤਾਂ ਨਾਲ ਗਿਰਜੇ ਵਿਚ ਆਵਨ, ਅਤੇ ਓਖੇ ਲਾੜ ਸੱਜੇ ਤੇ ਲਾੜੀ ਖਬੇ ਪਾਸੇ ਇਕੱਠੇ ਖੜੇ ਹੋਨ-ਤੇ ਖ਼ਾਦਮੁਦਦੀਨ ਇੳ ਆਖੇ।।

ਪਯਾਰੇ ਭਿਰਾਓ ਅਸੀਂ ਖ਼ੁਦਾ ਦੇ ਹਜੂਰ ਤੇ ਇਸ ਜਮਾਇਤ ਦੇ ਰੂਥਰੂ ਏਸ ਲਈ ਇਕੱਠੇ ਹੋਏ ਹਾਂ ਪਈ ਇਸ ਮਰਦ ਤੇ ਇਸ ਔਰਤ ਦਾ ਨਿਕਾਹ ਪੜੀਏ ਏਹ ਇਜ਼ਤ ਦਾ ਮੁਆਮਲਾ ਹੋ ਜਿਨੂੰ ਖ਼ੁਦਾ ਨੇ ਆਦਮੀ ਦੀ ਬੇਗੁਨਾਹੀ ਦੇ ਵੇਲੇ ਮੁਕਰਰ ਕੀਤਾ ਤੇ ਗਲੀਲ ਦੇ ਪਿੰਡਕਾਨਾ ਵਿਚ ਸਾਡੇ ਖੁਦਾਵੰਦ ਮਸੀਹ ਨੇ ਪਹਿਲਾ ਮੁਜਜ਼ਾ ਵਿਖਾ ਕੇ ਵਿਆਹ ਨੂੰ ਰੌਣਕ ਤੇ ਇਜ਼ਤ ਦਿਤੀ ਤੇ ਪੋਲੂਸ ਰਸੂਲ ਭੀ ਓਹਦੀ ਐਊ ਵਡਯਾਈ ਕਰਦਾ ਤੇ ਕਹਿੰਦਾ ਹੈ ਪਈ ਏਹ ਮੁਆਮਲਾ ਸਾਰੇ ਆਦਮੀਆਂ ਵਿਚ ਇਜ਼ਤ ਦੇ ਲਾਇਕ ਹੈ ਏਸ ਲਈ ਹੁਣ ਚਾਹੀਦਾ ਹੈ ਕਿ ਕੋਈ ਆਦਮੀ ਬੇ ਅਕਲ ਪਸ਼ੂਆਂ ਵਾਗੂੰ ਜਿਸਮ ਦੀ ਖ਼ੁਵਾਹਿਸ਼ ਪੂਰੀ ਕਰਨ ਨੂੰ ਬਿਨਾਂ ਸੋਚੇ ਸਮਝੇ ਮਸਤੀਵੀਂ ਨਾਲ ਓਹਨੂੰ ਅਖ਼ਤਯਾਰ ਨਾਂ ਕਰੇ