ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੂੰਹੋ ਇਕ ਤੁਕ ਨਿਕਲਦਿਆਂ ਹੀ ਉਹ ਆਪਣੇ ਆਪ ਵਿਚ ਬੜਾ ਸ਼ਰਮਿੰਦਾ ਹੋਇਆ । ਆਪਣੇ ਆਪ ਤੇ ਗੁੱਸਾ ਵੀ ਆਇਆ, ਪਰ ਫੇਰ ਇਕ ਦਮ ਖਿੜਖਿੜਾ ਕੇ ਉਸ ਨੇ ਉੱਚੀ ਉਚੀ ਗਾਉਣਾ ਸ਼ੁਰੂ ਕਰ ਦਿਤਾ-'ਦੀਵਾਨਾ ਬਣਾਨਾ ਹੈ ਤੋਂ ਦੀਵਾਨਾ ਬਣਾ ਦੇ (' ਇਸ ਤਰਾਂ ਗਾਉਂਦਿਆਂ ਉਸ ਨੇ ਆਪਣੀ ਕਲਪਨਾ ਵਿਚ ਬਜ਼ਾਦ ਦੀ ਸਾਰੀ ਸ਼ਾਇਰੀ ਇਕ ਕਹਿਕਹੇ ਹੇਠਾਂ ਦਬਾ ਦਿਤੀ ਅਤੇ ਦਿਲੇ ਹੀ ਦਿਲ ਵਿਚ ਖੁਸ਼ ਹੋ ਗਿਆ।
ਉਸ ਇਕ ਦੋ ਵਾਰੀ ਉਸ ਦੇ ਦਿਲ ਵਿਚ ਇਹ ਖਿਆਲ ਵੀ ਆਇਆ ਕਿ ਹੋਰਨਾਂ ਵਾਂਗ ਉਹ ਵੀ ਐਮ: ਅਸਲਮ ਦੀ ਕਹਾਣੀ ਕਲਾ ਤੇ ਬਜ਼ਾਦ ਦੀ ਕਾਵਿ ਕਲਾ ਉਤੇ ਮੋਹਿਤ ਹੋ ਜਾਵੇ ਅਤੇ ਇਸੇ ਤਰਾਂ ਕਿਸੇ ਨਾਲ ਮੁਹੱਬਤ ਕਰਨ ਵਿਚ ਸਫਲ ਹੋ ਜਾਵੇ, ਪਰ ਕੋਸ਼ਿਸ਼ ਕਰਨ ਤੋਂ ਵੀ ਨਾ ਹੀ ਉਹ ਐਮ : ਅਸ਼ਲਮ ਦੀ ਕੋਈ ਕਹਾਣੀ ਪੜ ਸਕਿਆ ਅਤੇ ਨਾ ਹੀ ਬਹਿਜ਼ਾਦ ਦੀ ਇਸ ਗਜ਼ਲ ਵਿਚ ਉਸ ਨੂੰ ਕੋਈ ਵਿਸ਼ੇਸ਼ਤਾ ਨਜ਼ਰ ਆਈ। ਉਸ ਨੇ ਫੈਸਲਾ ਕਰ ਲਿਆ ਕਿ ਭਾਵੇਂ ਕੁਝ ਵੀ ਹੋਵੇ ਉਹ ਐਸ਼ : ਅਸਲਮ ਤੇ ਬਹਿਜ਼ਾਦ ਤੋਂ ਬਿਨਾਂ ਹੀ ਆਪਣੀ ਇੱਛਾ ਪੂਰੀ ਕਰ ਲਵੇਗਾ ਕਿਹੜੇ ਖਿਆਲ ਮੇਰੇ ਦਿਮਾਗ ਵਿਚ ਹਨ, ਉਨਾਂ ਦੇ ਆਸਰੇ ਹੀ ਮੈਂ ਕਿਸੇ ਕੁੜੀ ਨਾਲ ਮੁਹੱਬਤ ਕਰਾਂਗਾ। ਵੱਧ ਤੋਂ ਵੱਧ ਇਹੋ ਹੋਵੇਗਾ ਨਾ ਕਿ ਮੈਂ ਨਾਕਾਮਯਾਬ ਏਹਾਂਗਾ, ਤਾਂ ਵੀ ਇਹ ਨਾ-ਕਾਮਯਾਬੀ ਇਹਨਾਂ ਦੋਹਾਂ ਗਡਗੀ ਵਜਾਉਣ ਵਾਲਿਆਂ ਦੇ ਇਸ਼ਾਰਿਆਂ ਤੇ ਨੱਚਣ ਨਾਲੋਂ ਤਾਂ ਚੰਗੀ ਹੋਵੇਗੀ । ਇਸ ਫੈਸਲੇ ਮਗਰੋਂ ਉਸ ਦੇ ਦਿਲ ਅੰਦਰ ਮੁਹੱਬਤ ਕਰਨ ਦਾ ਖਾਰਸ਼ ਹੋਰ ਜ਼ਬਰਦਸਤ ਹੋ ਗਈ ਅਤੇ ਉਸਨੇ ਹਰ ਰੋਜ਼ ਸਵੇਰ ਵੇਲੇ ਨਾਸ਼ਤਾ ਕੀਤੇ ਬਿਨਾਂ ਹੀ ਰੇਲ ਦੇ ਫਾਟਕ ਤੇ ਜਾਣਾ ਸ਼ੁਰੂ ਕਰ ਦਿਤਾ, ਜਿਥੋਂ ਧਾੜਾਂ ਦੀਆਂ ਧਾੜਾਂ ਕੁੜੀਆਂ ਹਾਈ ਸਕੂਲ ਵਲ ਪੜ੍ਹਣ ਜਾਂਦੀਆਂ ਸਨ।
ਫਾਟਕ ਦੇ ਦੋਹੀਂ ਪਾਸੀਂ ਦੋ ਵਡੇ ਵਡੇ ਤਵੇ ਜਹੇ ਚੜੇ ਹੋਏ

੧੩