ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਟੋਸਟ ਤੁਸੀਂ ਖਾ ਲੈਣੇ, ਬਾਕੀ ਮੈਂ ਖਾ ਲਵਾਂਗੀ । ਇਹ ਅੱਯਾਸ਼ੀ ਵੀ ਬੁਰੀ ਨਹੀਂ। ਸਟਿਫਲਜ ਵਿਚ ਖਾਣਾ ਅਗਲੇ ਐਤਵਾਰ ਸਹੀ।

ਸਈਦ ਡਬਲ ਰੋਟੀ ਲੈ ਆਇਆ । ਫਰੀਆ ਨੇ ਝੱਟ ਹੀ ਪਾਈ ਉਤੇ ਕਪੜਾ ਵਿਛਾ ਕੇ ਡਿਨਰ ਲਾ ਦਿੱਤਾ ਤੇ ਦੋਵੇਂ ਖਾਣ ਲਗ ਪਏ ।

ਇਕ ਟੋਸਟ ਤੇ ਮੱਖਣ ਲਾ ਕੇ ਸਈਦ ਨੂੰ ਦੇਦਿਆਂ ਫਰੀਆਂ ਨੇ ਕਿਹਾ, ‘ਜੇ ਏਸੇ ਤਰਾਂ ਈ ਦਿਨ ਬੀਤਦੇ ਜਾਣ ਤਾਂ ਕਿੰਨਾ ਚੰਗਾ ਹੋਵੇ । ਮੈਂ ਜ਼ਿੰਦਗੀ ਤੋਂ ਹੋਰ ਕਾਰ ਨਹੀਂ ਮੰਗਦੀ ! ਸਿਰਫ ਅਜਿਹੇ ਦਿਨ ਮੰਗਦੀ ਹਾਂ, ਜਿਹੜੇ ਇਸ ਟੈਸਟ ਵਾਂਗ ਮੱਖਣ ਲੱਗੇ ਹੋਣ।'

ਸਈਦ ਨੇ, ਜਿਹੜਾ ਆਪਣੀ ਹੋਣ ਵਾਲੀ ਬਦਨਾਮੀ ਬਾਰੇ ਸੋਚ ਰਿਹਾ ਸੀ, ਫਰੀਆ ਦੀਆਂ ਚਮਕੀਲੀਆਂ ਗੱਲਾਂ ਵਲ ਦੇਖਿਆ ਅਤੇ ਉਸ ਦੇ ਦਿਲ ਅੰਦਰ ਇਹ ਖਾਹਸ਼ ਪੈਦਾ ਹੋਈ ਕਿ ਉਹ ਉਠ ਕੇ ਉਨਾ ਨੂੰ ਚੁੰਮ ਲਵੇ, ਪਰ ਸਈਦ ਅਜੇ ਕੁਝ ਫੈਸਲਾ ਨਹੀਂ ਸੀ ਕਰ ਸਕਿਆ ਕਿ ਫਰੀਆ ਮੁਸਕਰਾਉਂਦੀ ਹੋਈ ਉਠੀ ਅਤੇ ਆਪਣੇ ਪਿਆਰ ਭਰ ਬਲ ਸਈਦ ਦੇ ਬੁਲਾਂ ਨਾਲ ਜੋੜ ਦਿਤੇ । ਸਈਦ ਨੂੰ ਇਸ ਤਰ੍ਹਾਂ ਪ੍ਰਤੀਤ ਹੋਇਆ ਕਿ ਜਿਵੇਂ ਫਰੀਆਂ ਦੇ ਭਾਰੇ ਬਲ ਦੀ ਛੁਹ ਨੇ ਝੰਜੋੜ ਕੇ ਉਸ ਦੀ ਰੂਹ ਆਜ਼ਾਦ ਕਰ ਦਿੱਤੀ ਹੋਵੇ ਉਸ ਨੇ ਜ਼ੋਰ ਨਾਲ ਫਰੀਆ ਨੂੰ ਆਪਣੀ ਗੋਦ ਵਿਚ ਸੁੱਟ ਕੇ ਘੁੱਟ ਲਿਆ ਅਤੇ ਨਾਲ ਹੀ ਉਹ ਦੋਵੇਂ ਉਸ ਲਲਹੇ ਦੇ ਪਲੰਘ ਉਤੇ ਜਾ ਪਏ ।

ਸਈਦ ਪਾਗਲਾਂ ਵਾਂਗ ਫਰੀਆ ਦੀਆਂ ਸੌਲਆਂ ਗੱਲਾਂ, ਮੋਟੇ ਮੋਟੇ ਬੁਲਾਂ ਅਤੇ ਸਜੀਬ ਤਰਾਂ ਫੜਫੜਾਉਂਦੀਆਂ ਅੱਖਾਂ ਚੁੰਮੀ ਜਾ ਰਿਹਾ ਸੀ। ਫੌਰੀਆਂ ਨੂੰ ਸਈਦ ਦੀਆਂ ਇਹ ਹਰਕਤਾਂ ਚੰਗੀਆਂ ਲੱਗੀਆਂ ਅਤੇ ਉਸ ਨੇ ਆਪਣਾ ਸ਼ਰੀਰ ਢਿੱਲਾ ਛੱਡ ਦਿਤਾ।

ਸੋ ਸਈਦ ਨੂੰ ਫ਼ਰੀਆ ਦੇ ਢਿੱਲੇਪਨ ਦਾ ਅਹਿਸਾਸ ਹੋਇਆ । ਅਤੇ ਜਿਸ ਤਰਾਂ ਬਰਫ ਤੇ ਥਰਮਾਮੀਟਰ ਰੱਖਣ ਨਾਲ ਉਸ ਦਾ ਪਾਰਾ ਇਕ ਦਮ ਹੇਠਾਂ ਉਤਰ ਜਾਂਦਾ ਏ, ਸਈਦ ਦਾ ਸਾਰਾ ਜੋਸ਼ ਉਸ ਦੇ

੯੨.