ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਏ, ਉਸ ਵਿਚ ਤੇਰਾ ਸ਼ਗਾਰ ਮੋਚ ਹੋਣਾ ਚਾਹੀਦਾ ਏ ਅਤੇ ਉਸ ਉਤੇ ਪਾਊਡਰ ਤੇ ਕੀਆਂ ਦੀਆਂ ਸ਼ੀਸ਼ੀਆਂ ਪਈਆਂ ਹੋਣੀਆਂ ਚਾਹੀਦੀਆਂ ਨੇ ਉਹ...ਮੈਂ.. ਮੇਂ ਲੋੜ ਤੋਂ ਵਧੀਕ ਤੇ ਨਹੀਂ ਕਹਿ ਗਿਆ ? ’

ਫਰੀਆ ਨੇ ਅਗੇ ਵਧਕੇ ਉਸ ਦੇ ਗਲ ਵਿਚ ਆਪਣੀਆਂ ਬਾਹਾ ਪਾ ਦਿਤੀਆਂ, ‘‘ਤੁਸੀਂ ਵਾਧੂ ਗੱਲਾਂ ਨੂੰ ਆਪਣੇ ਦਿਮਾਗ ਵਿਚ ਥਾਂ ਨਾ ਦਿਆ ਕਰੋ ਨਾਲ ਵਾਲਾ ਕਮਰਾ ਕਲ ਹੀ ਲੈ ਲਣਾ ਚਾਹੀਦਾ ਏ....ਸ਼ੰਗਾਰ ਮੇਜ਼ ਦੀ ਗੱਲ ਵੀ ਹੋ ਜਾਏਗੀ, ਪਰ ਹੁਣ ਖਾਣਾ ਖਾਣ ਦਾ ਕੀ ਵਿਚਾਰ ਹੈ ?ਮੇਰਾ ਖਿਆਲ ਹੈਕ ਹੋਟਲ ਵਿਚ ਅੰਤਲਾ ਡਿਨਰ ਉਡਾਇਆ ਜਾਵੇ ਅਤੇ ਫੇਰ ,ਰਾਇਆਂ ਤੇ ਬਿਲ ਆਦਿਕ ਤਾਰ ਕੇ ਮੈਂ ਆਪਣਾ ਸਮਾਨ ਵੀ ਏਥੇ ਈ ਲੈ ਆਵਾਂ।

ਇਹ ਸੁਣ ਕੇ ਸਈਦ ਘਬਰਾ ਗਿਆ । ਫਰੀਆ ਦੀਆਂ ਬਾਹਵਾਂ ਵਖ ਕਰਦਿਆਂ ਬੋਲਿਆ, ਪਰ... ਪਰ ਇਸ ਕਥਰੇ ਵਿਚ ਦੋ ਜਣਿਆਂ ਲਈ ਥਾਂ ਕਿਥੇ ਐ ? ’’

ਹਟੋ ਜੀ ਫਰੀਆ ਨੇ ਆਪਣਾ ਹੈਂਡ ਬੈਗ ਖੋਲ ਕੇ ਗੱਲਾਂ ਤੇ ਪਾਊਡਰ ਲਾਉਂਦਿਆਂ ਕਿਹਾ, ‘ਦੇਖਿਆ ਜਾਏਗਾ...ਇਸ ਕਮਰੇ ਵਿਚ ਤੇ ਅੱਧੀ ਦਰਜਨ ਰੋਗੀ ਆ ਸਕਦੇ ਨੇ ਅਤੇ ਅਸੀਂ ਤੇ ਸਿਰਫ ਦੋ ' ਜਣੇ ਆਂ । ਅਸਲ ਵਿਚ ਤੁਸੀਂ ਬਿਲਕੁਲ ਉਹ ਹੋ। ਤੁਹਾਨੂੰ ਕੁਛ ਪਤਾ ਨਹੀਂ ਕਿ ਘਰ ਕਿਸ ਤਰ ਵਸ਼ਾਇਆ ਜਾਂਦਾ ਏ। ਚਲ ਹੁਣ ਬਾਹਰ ਨਿਕਲੋ।”

੮.

ਸਈਦ ਬੜਾ ਹੀ ਖੁਸ਼ ਸੀ ਫਰੀਆ ਨਾਲ ਰਹਿੰਦਿਆਂ ਉਸ ਨੂੰ ਦਸ ਦਿਨ ਹੋ ਗਏ ਸਨ। ਨਾਲ ਵਾਲਾ ਛੋਟਾ ਕਮਰਾ ਵੀ ਉਨ੍ਹਾਂ ਨੇ ਕਰਾਏ ਤੇ ਲੈ ਲਿਆ ਸੀ । ਸ਼ੰਗਾਰ ਮੇਜ਼ ਵੀ ਆ ਗਿਆ ਸੀ ਅਤੇ ਨਾਲ ਇਕ ਛੋਟੀ ਪਾਈ ਅਤੇ ਤਿੰਨ ਕੁਰਸੀਆਂ ਵੀ ਲੈ ਆਂਦੀਆਂ ਸਨ ! ਜ਼ਿੰਦਗੀ ਬਤੇ ਆਨੰਦ ਨਾਲ ਬੀਤ ਰਹੀ ਸੀ ।

੮੮.