ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੋਲ ਬਿਠਾ ਲਿਆ। ਉਹ ਉਸ ਨਾਲ ਇਸ ਤਰ੍ਹਾਂ ਗੱਲਾਂ ਕਰਨ ਲੱਗਾ ਜਿਵ ਉਹ ਉਸਦਾ ਬੜਾ ਪੁਰਾਣਾ ਦੋਸਤ ਸੀ। ਹੁਣ ਉਹ ਰਤਾ ਬੇਚੈਨ ਜਿਹਾ ਹੋ ਗਿਆ । ਉਸ ਦੀ ਇਹ ਬੇਚੈਨੀ ਵੇਖ ਕੇ ਫਰੀਆ ਫੇਰ ਉਠ ਖੜ ਹੋਈ ਤੇ ਕਹਿਣ ਲੱਗੀ, ‘‘ਮੇਰਾ ਇਸ ਦੁਨੀਆ ਵਿਚ ਕੋਈ ਨਹੀਂ, ਇਹ ਮੈਨੂੰ ਅਜ ਪਤਾ ਲਗਾ ਏ.. ਅੱਜ ਤੋਂ ਕੁਝ ਦਿਨ ਪਹਿਲੇ ਮੈਂ ਸਮਝਦੀ ਸੀ, ਸਾਰੀ ਦੁਨੀਆਂ ਮੇਰੀ ਹੈ ... ਇਹ ਦੁਨੀਆਂ ਫੇਰ ਕਦੀ ਮੇਰੀ ਹੋ ਸਕੇਗੀ, ਇਸ ਸਵਾਲ ਦਾ ਜਵਾਬ ਮੇਰੇ ਕੋਲ ਨਹੀਂ......” ਉਹ ਹਉਕੇ ਭਰ ਭਰ ਕੇ ਗੱਲਾਂ ਕਰ ਰਹੀ ਸੀ, ਮੈਂ ਹਸਪਤਾਲ ਕਦੀ ਵਾਪਸ ਨਹੀਂ ਜਾਵਾਂਗੀ...ਲਾਹੌਰ ਵਿੱਚ ਮੈਂ ਕੁਛ ਦਿਨ ਬੜੇ ਖੁਸ਼ੀ ਦੇ ਬਿਤਾਏ ਨੇ..ਮੇਰੇ ਦੁਖ ਦੇ ਦਿਨ ਵੀ ਹੁਣ ਏਥੇ ਹੀ ਬੀਤਣਗੇ....ਮੈਂ ਇਥੇ ਕਿਸੇ ਦੁਕਾਨ ਤੇ ਨੌਕਰੀ ਲਵਾਂਗੀ..ਤੇ...ਤੇ...ਬਾਕੀ ਦਿਨ ਵੀ ਤਰ੍ਹਾਂ ਬੀਤ ਜਾਣਗੇ ।

ਇਹ ਕਹਿੰਦੀ ਹੋਈ ਫਰੀਆ ਫੇਰ ਦਰਵਾਜੇ ਵਲ ਵਧੀ, ਪਰ ਸਈਦ ਨੇ ਉਸ ਨੂੰ ਰੋਕ ਲਿਆ, ਮਿਸ ਫਰੀਆਂ । ਜੋ ਕੁਛ ਨੂੰ ਕਿਹਾ ਏ, ਮੇਰੇ ਦਿਲ ਤੇ ਉਸਦਾ ਬੜਾ ਅਸਰ ਪਿਆ ਏ ਜਿਸ ਆਦਮੀ ਨੇ ਤੈਨੂੰ ਧੋਖਾ ਦਿੱਤਾ ਏ ਉਹ ਬੜਾ ਹੀ ਨੀਚ ਆਦਮ ਹੈ। ਤੈਨੂੰ ਖੋਖਾ ਦੇਣਾ ਕੋਈ ਬੜੀ ਵੱਡੀ ਗੱਲ ਨਹੀਂ, ਇਸੇ ਲਈ ਤੇਰੇ ਨੂੰ ਧੋਖਾ ਨਹੀਂ ਸੀ ਕਰਨਾ ਚਾਹੀਦਾ ! ਮੈਨੂੰ ਤੇਰੇ ਨਾਲ ਪੂਰੀ ਪੂਰੀ ਹਮ ਦੀ ਹੈ। ਕਾਸ਼ ! ਜੋ ਕੁਛ ਹੋ ਚੁਕਾ ਹੈ, ਕਿਸੇ ਤਰ੍ਹਾਂ ਮੈਂ ਉਸਦਾ ਸੁਧਾਰ ਨਹੀਂ ਕਰ ਸਕਦਾ ਫੇਰ ਇਕ ਦਮ ਸਈਦ ਨੇ ਨਵੇਂ ਲਹਿਜੇ ਤੇ ਨਵੇਂ ਢੰਗ ਨਾਲ ਕਹਿਣਾ ਸੁਰੂ ਤਾ, ‘‘ਮੁਆਫ ਕਰਨਾ, ਫਰੀਆਂ ਨੂੰ ਬਿਲਕੁਲ ਇਕ ਗਲਤ ਆਦਮੀ ਦੇ ਕੋਲ ਆਈ ਏ, ਤੂੰ ਮਮਦਦੀ ਹੋਵੇਂਗੀ, ਕਿ ਮੈਂ ਔਰਤਾਂ ਦਾ ਵਾਕਫ ਹਾਂ, ਉਨਾਂ ਨੂੰ ਚੰਗੀ ਤਰਾਂ ਸਮਝਦਾ ਹਾਂ । ਪਰ ਖੁਦਾ ਗਵਾਹ ਹੈ ਕਿ ਤੂੰ ਪਹਿਲੀ ਔਰਤ ਹੈ ਜਿਸ ਨਾਲ ਮੈਂ ਖੁਲ ਕੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਏ । ਹਸਪਤਾਲ ਵਿੱਚ ਤੇਰੇ ਨਾਲ ਜਿੰਨੀਆਂ ਗੱਲਾਂ ਹੋਈਆਂ ਸਨ, ਸਭ ਬਨਾਉਟੀ-, ਬਿਲਕੁਲ ਬਨਾਉਟੀ ਸਨ--।

੭੭.