ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਿਲਿਆ, ਮਿਸ ਫਰੀ ! ਕਿਸ ਨੂੰ ਪਤਾ ਸੀ ਕਿ ਏਥੇ ਲਾਹੌਰ ਵਿਚ ਤੇਰੇ ਨਾਲ ਮੁਲਾਕਾਤ ਹੋਵੇਗੀ ਤੇ ਏਥੇ ਕਦੋਂ ਆਈ ਏ ?'

ਉਸ ਨੇ ਡਰੀਆ ਕੋਲੋਂ ਕਈ ਗਲਾਂ ਪੁਛੀਆਂ, ਪਰ ਉਸਨੇ ਉਸ ਦੀ ਇਕ ਗੱਲ ਦਾ ਵੀ ਉਤਰ ਨਾ ਦਿਤਾ। ਉਹ ਬੜੀ ਬੇਚੈਨ ਸੀ, ਇਸ ਤਰਾਂ ਪ੍ਰਤੀਤ ਹੁੰਦਾ ਸੀ ਕਿ ਹੁਣੇ ਹੁਣ ਕੋਈ ਦੁਖਦਾਈ ਘਟਨਾ ਵਾਪਰੀ ਹੈ। ਚਿਹਰੇ ਦਾ ਰੰਗ ਪੀਲਾ ਭੂਕ ਵਰਗਾ ਸੀ ਅਤੇ ਉਸ ਦੇ ਬਲਾਂ ਤੇ ਲੱਗੀ ਰਖੀ ਦੇ ਹੁੰਦਿਆਂ ਸਿਕਰੀ ਦੀਆਂ ਪੇਪੜੀਆਂ ਸਾਫ ਦਸ ਰਹੀਆਂ ਸਨ।

ਏਧਰ ਓਧਰ ਦੇਖ ਕੇ ਫਰੀਆ ਨੇ ਉਸ ਨੂੰ ਕਿਹਾ, “ਮੈਂ ਤੁਹਾਡੇ ਨਾਲ ਬੜੀਆਂ ਹੀ ਗੱਲਾਂ ਕਰਨੀਆਂ ਨੇ । ’ ਇਹ ਕਹਿ ਕੇ ਉਸ ਨੇ ਟਾਂਗੇ ਵਲ ਵੇਖਿਆ ਜਿਸ ਉਤੇ ਸਮਾਨ ਪਿਆ ਸੀ- ‘ਖੈਰ ਕੀ ਤੁਸੀਂ ਹੁਣੇ ਹੁਣੇ ਆਏ ਹੈ ਜਾਂ ਕਿਤੇ ਜਾ ਰਹੇ ਹੋ ?

ਮੈਂ ਇਕ ਹਫਤੇ ਤੋਂ ਇਸ ਹੋਟਲ ਵਿਚ ਸਾਂ, ਪਰ ਹੁਣ ਮੈਂ ਇਕ ਵੱਖਰਾ ਕਮਰਾ ਲੈ ਲਿਆ ਏ ਤੇ ਹੁਣ ਓਏ ਜਾ ਰਹਾ ਹਾਂ । ਫਰੀਆ ਨੇ ਕਿਹਾ, ਚਲੋ ਮੈਨੂੰ ਵੀ ਓਥੇ ਲੈ ਚਲੋ । ’ ਇਹ ਕਹਿ ਕੇ ਉਹ ਰਤਾ ਝਿਜਕ ਜਹੀ ਗਈ ਜੇ ਤੁਹਾਨੂੰ ਤਕਲੀਫ ਨਾ ਹੋਵੇ ਤੇ, ਮੈਂ ਤੁਹਾਡੇ ਨਾਲ ਬੜੀਆਂ ਗਲਾਂ ਕਰਨੀਆਂ ਚਾਹੁੰਦਾ ਹਾਂ, ਪਰ ਇਸ ਵੇਲ ਕੁਝ ਮਿੰਟਾਂ ਵਿਚ ਕੁਝ ਨਹੀਂ ਕਹਿ ਸਕਦੀ। ’

ਸਈਦ ਨੇ ਫਰੀਆ ਵਲ ਵੇਖਿਆ ਤਾਂ ਉਸ ਨੂੰ ਉਸ ਦੀਆਂ ਮੋਟੀਆਂ ਮੋਟੀਆਂ ਅੱਖਾਂ ਵਿਚ ਹੰਝੂ ਨਜ਼ਰ ਆਏ, ‘ਨਹੀਂ’, ਨਹੀਂ, ਇਸ fਚ ਤਕਲੀਫ ਦੀ ਕਿਹੜੀ ਗੱਲ ਐ...ਪਰ ਮੈਂ ਸੋਚ ਰਿਹਾ ਸੀ ਕਿ ਕਿਤੇ ਤੁਹਾਨੂੰ ਓਥੇ ਤਕਲੀਫ ਨਾ ਹੋਵੇ, ਕਿਉਂਕਿ ਓਥੇ ਸਾਮਾਨ ਆਦਿ ਕੁਛ ਵੀ ਨਹੀਂ । ਖਾਲੀ ਕਮਰਾ ਹੈ। ਅਜੇ ਤੀਕ ਮੈਂ ਫਰਨੀਚਰ ਵੀ ਨਹੀਂ ਲਿਆ ਸਕਿਆ...ਖੈਰ ਦੇਖਿਆ ਜਾਏਗਾ, ਆਂਓ ਚਲੀਏ ।

ਦੋਵੇਂ ਟਾਂਗੇ ਵਿਚ ਬੈਠ ਕੇ ਮਾਲ ਰੋਡ ਵੱਲ ਤੁਰ ਪਏ। ਰਾਹ ਵਿਚ ਕੋਈ ਗੱਲ ਨਾ ਹੋਈ । ਅੰਤ ਉਹ ਉਸ ਮਕਾਨ ਤੇ ਪਹੁੰਚ ਗਏ,

੭੩.