ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਾਹੌਰ ਪਹੁੰਚਾ ਸਕਦੀ ਏ। ਪਰ ਜਦੋਂ ਸਈਦ ਅੰਮ੍ਰਿਤਸਰ ਲਾਹੋਰ ਆ ਗਿਆ ਤਾਂ ਉਸ ਨੂੰ ਇਸ ਤਰਾਂ ਪਰਤੀਤ ਹੋਇਆ ਜਿਵੇਂ ਹਜ਼ਾਰਾ ਮਲ ਦੂਰ ਆ ਗਿਆ ਏ ਅਤੇ ਹੁਣ ਉਸ ਨੂੰ ਰਾਜੇ ਦਾ ਕੋਈ ਡਰ ਨਹੀਂ ਰਿਹਾ।

ਮਾਂ ਨੇ ਉਸ ਨੂੰ ਰੋਕਣ ਦੀ ਬੜੀ ਕੋਸ਼ਿਸ਼ ਕੀਤੀ ਪਰ ਉਹਆਪਣੇ ਇਰਾਦੇ ਤੇ ਪੱਕਾ ਰਿਹਾ ਹਸਪਤਾਲ ਤੋਂ ਘਰ ਵਾਪਸ ਆਉਣ ਤੋਂ ਚੌਥੇ ਦਿਨ ਹੀ ਆਪਣਾ ਲੋੜੀਦਾ ਸਾਮਾਨ ਲੈ ਕੇ ਉਹ ਤੁਰ ਪਿਆ। ਲਾਹੌਰ ਵਿਚ ਉਸਦੇ ਤਿੰਨ ਚਾਰ ਰਿਸ਼ਤੇਦਾਰ ਰਹਿੰਦੇ ਸਨ, ਉਹਨਾਂ ਨੂੰ ਮਿਲਆ ਤੇ ਸਹੀ ਪਰ ਕਿਸੇ ਦੇ ਘਰ ਠਹਿਰਿਆ ਨਹੀਂ। ਉਹਨਾਂ ਰਿਸ਼ਤੇਦਾਰ ਨੂੰ ਵੀ ਉਸ ਦੀ ਕੋਈ ਪਾਸ ਚਿੰਤਾ ਨਹੀਂ ਸੀ ਅਤੇ ਉਨ੍ਹਾਂ ਦੇ ਇਸ ਸਲੂਕ ਤੋਂ ਸਈਦ ਬੜਾ ਖੁਸ਼ ਹੋਇਆ । ਪਾਹੁਣਿਆਂ ਵਾਂਗਕੁਝ ਘੱਟ ਉਨ੍ਹਾਂ ਕੋਲ ਠਹਿਰਿਆਂ ਅਤੇ ਵਿਹਾਰਕ ਗੱਲਬਾਤ ਮਗਰੋਂ ਅਪਣੇ ਹੋਟਲ ਵਿਚ ਚਲਾ ਗਿਆ।

ਇਸ ਹੋਟਲ ਤੋਂ ਉਸ ਦਾ ਮਨ ਇਕ ਹਫਤੇ ਮਗਰੋਂ ਹੀ ਉਕਤਾ ਗਿਆ, ਕਿਉਂਕਿ ਉਹ ਉਨ੍ਹਾਂ ਲੋਕਾਂ ਵਿਚ ਰਹਿਣਾ ਹੀ ਨਹੀਂ ਚਾਹੁੰਦਾ ਸੀ ਜਿਹੜੇ ਹਿੰਦੁਸਤਾਨ ਵਿਚ ਜਨਮ ਲੈਕੇ ਯੂਰਪੀਨ ਖਣਨ ਦੀ ਕੋਸ਼ਸ਼ ਕਰਦੇ ਨੇ ਸੋ ਉਸ ਨੇ ਮਾਲ ਰੋਡ ਉਤੇ ਆਪਣੇ ਲਈ ਇਕ ਛੋਟਾ ਜਿਹਾ ਕਮਰਾ ਦੇਖ ਲਿਆ ਅਤੇ ਕਰਾਇਆ ਤੈਹ ਕਰਕੇ ਉਸ ਵਿਚ ਚਲੇ ਜਾਣ ਦਾ ਫੈਸਲਾ ਕਰ ਲਿਆ ।

ਅਜੇ ਉਹ ਹੋਟਲ ਵਿਚੋਂ ਨਿਕਲ ਕੇ ਇਕ ਟਾਂਗੇ ਵਿਚ ਸਾਮਾਨ ਰੱਖਣ ਹੀ ਲਗਾ ਸੀ ਕਿ ਉਸਨੇ ਇਕ ਹੋਰ ਟਾਂਗੇ ਵਿਚੋਂ ਮਿਸ ਫਰੀਆਨੂੰ ਉਤਰਦਿਆਂ ਦੇਖਿਆ ਫਰੀਆਂ ਵੀ ਉਸ ਨੂੰ ਦੇਖ ਕੇ ਬੜੀ ਤੇਜ਼ੀ ਨਾਲ ਉਸ ਵਲ ਆਈ, ਉਹ ਸੋਚਣ ਲਗਾ ਕਿ ਉਹ ਲਾਹੌਰ ਕੀ ਕਰਨ ਆਈ ਏ ਤੇ ਕਦੋਂ ਆਈ ਏ ? ਕੀ ਇਕੱਲੀ ਏ ? ਇਸ ਹੋਟਲ ਵਿਚ ਇਸ ਦ, ਕੌਣ ਹੈ ? ਕੀ ਏਸੇ ਹੋਟਲ ਵਿਚ ਠਹਿਰੀ ਹੈ...?

ਸਈਦ ਫਰੀਆ ਵਲ ਵਧਿਆ ਅਤੇ ਬੜੇ ਪਿਆਰ ਨਾਲ ਉਸਨੂੰ

੭੨.