ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੋਈ ਅਹਿਸਾਸ ਨਹੀਂ ਸੀ ! ਹੁਣ ਉਹ ਆਪਣੇ ਆਪ ਨੂੰ ਹਲਕਾ ਹਲਕਾ ਪਰਤੀਤ ਕਰਦਾ ਸੀ। ਬੁਖਾਰ ਨੇ ਉਸ ਦੀਆਂ ਚੁਭਵੀਅ ਭਾਵਨਾਵਾਂ ਘਸਾ ਛੱਡੀਆਂ ਸਨ, ਇਸ ਲਈ ਹੁਣ ਉਸ ਨੂੰ ਕੋਈ ਚੋ ਪਰਤੀਤ ਨਹੀਂ ਸੀ ਹੁੰਦੀ।

ਦਿਮਾਗ ਬਿਲਕੁਲ ਹਲਕਾ ਫੁਲ ਸੀ। ਬਾਕੀ ਅੰਗ ਵੀ ਹਲਕੇ ਫਲ ਸਨ । ਬੁਖਾਰ ਨੇ ਝੰਜੋੜ ਨਿਚੋੜ ਕੇ ਉਸ ਦੀ ਸਾਰੀ ਮੈਲ ਕਢ ਦਿਤੀ ਸੀ । ਜਦੋਂ ਨਰਸ ਆਪਣੀਆਂ ਪਿੰਨੀਆਂ ਵੱਲ ਦੇਖਦੀ ਹੋਈ ਬਾਹਰ ਨਿਕਲੀ ਤਾਂ ਸਈਦ ਮੁਸਕਾ ਪਿਆ । ਸਈਦ ਨੇ ਇਹ ਚਾਰ ਦਿਨ ਵੀ ਬੜੇ ਅਨੰਦ ਨਾਲ ਕਟ। ਤਰਕਾਲਾਂ ਵੇਲੇ ਉਸ ਦੇ ਦੋਸਤ ਆਂ ਜਾਂਦੇ ਸਨ, ਉਨ੍ਹਾਂ ਨਾਲ ਉਹ ਦਿਲ ਪਰਚਾਉਂਦਾ ਰਹਿੰਦਾ ਸੀ। ਸਵੇਰ ਵੇਲੇ ਉਸਦੀ ਮਾਂ ਆਉਂਦੀ ਤੇ ਆਪਣੀ ਮਾਮਤਾਂ ਨਾਲ ਉਸਦਾ ਰਹ ਖਿੜ ਜਾਂਦੀ। ਦੁਪਿਹਰੇ ਉਹ ਸੋ ਜਾਂਦਾ ਅਤੇ ਵਿਚ ਵਿਚ ਜਦੋਂ ਕੋਈ ਨਾ ਹੁੰਦਾ ਤਾਂ ਉਹ ਅਖਬਾਰਾਂ ਤੇ ਰਸਾਲੇ ਪੜ੍ਹਣ ਲਗ ਪੈਦਾ।

ਹੁਣ ਉਸ ਦੇ ਜਾਣ ਦਾ ਸਮਾਂ ਆਇਆ ਤਾਂ ਡਾਕਟਰ, ਨਰਸ, ਨੌਕਰ ਚਾਕਰ ਅਤੇ ਹਸਪਤਾਲ ਦੇ ਇਕ ਦੋ ਹੋਰ ਕਰਮਚਾਰੀ ਉਸ ਦੇ ਕਮਰੇ ਵਿਚ ਆ ਪਹੁੰਚੇ । ਦੋ ਭੰਗੀ ਇਨਮ ਲੈਣ ਲਈ ਖੜੇ ਸਨ । ਬਾਹਰਵਾਰ ਟਾਂਗਾ ਖੜਾ ਸੀ, ਜਿਸ ਵਿਚ ਉਸਦਾ ਨੌਕਰ ਗੁਲਾਮਨਬੀ ਬੈਠਾ ਉਡੀਕ ਰਿਹਾ ਸੀ, ਜਿਵੇਂ ਉਹ ਵਲੈਤੋਂ ਵਾਪਸ ਆ ਰਿਹਾ ਸੀ ਅਤੇ ਉਸਦੇ ਸੱਜਨ ਮਿਤਰ ਉਸ ਦੇ ਸਵਾਗਤ ਲਈ ਖੜੇ ਹੋਣ । ਨਰਸ ਉਸ ਨੂੰ ਘੜੀ ਮੁੜੀ ਕਹਿ ਰਹੀ ਸੀ, ਤੁਸੀਂ ਆਪਣੀਆਂ ਸਾਰੀਆਂ ਚੀਜ਼ਾਂ ਯਾਦ ਨਾਲ ਅਟੈਚੀ ਵਿਚ ਰਖ ਲਈਆਂ ਨੇ ਨਾ ? ਅਤੇ ਉਹ ਘੜੀ ਮੁੜੀ ਉਸ ਨੂੰ ਉਤਰ ਦੇਂਦਾ ਰਿਹਾ, ‘ਜੀ ਹਾਂ, ਬੱਸ ਲਈਆਂ ਨੇ । ’

ਨਰਸ ਨੇ ਫੇਰ ਕਿਹਾ, ਉਹ ਤੁਹਾਡੀ ਘੜੀ ਕਿਥੇ ਐ ? ਦੇਖਣਾ ਸਰਾਣੇ ਹੇਠਾਂ ਹੀ ਨਾ ਪਈ ਰਹਿ ਜਾਵੇ।

ਇਹ ਸੁਣ ਕੇ ਉਸ ਨੂੰ ਕਹਿਣਾ ਪਿਆ, 'ਮੈਂ ਘੜੀ ਆਪ ਜ਼ੇਬ

੫੫.