ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹ ਸੁਣਿਆ ਸੀ ਕਿ ਬੜਾ ਮਜਾਜੀ ਹੈ ਅਤੇ ਇਸ ਨੂੰ ਆਪਣੇ ਪਿਤਾ ਨਾਲੋਂ ਵੀ ਵਧੇਰੇ ਆਪਣੇ ਖਾਨਦਾਨੀ ਹੋਣ ਦਾ ਘੁਮੰਡ ਹੈ। ਇਸ ਤੋਂ ਬਿਨਾਂ ਉਹ ਹੋਰ ਕੁਛ ਨਹੀਂ ਸੀ ਜਾਣਦੀ । ਪਰ ਅਜ ਉਸ ਨੂੰ ਪਤਾ ਲੱਗਾ ਕਿ ਉਹ ਉਸ ਦੇ ਬਾਰੇ ਸਭ ਕੁਛ ਜਾਣਦਾ ਏ ਅਤੇ...... ਅਤੇ ਉਸ ਨਾਲ ਪਿਆਰ ਵੀ ਕਰਦਾ ਏ ।

ਉਸਦੇ ਪਿਆਰਦਾ ਖਿਆਲ ਰਾਜੇ ਲਈ ਉੱਕਾ ਹੀ ਦੁਖਦਾਈ ਨਹੀਂ ਸੀ, ਉਸ ਨੂੰ ਦੁਖ ਹੋ ਰਿਹਾ ਸੀ ਤਾਂ ਕੇਵਲ ਇਸ ਕਿਆਲ ਨਾਲ ਕਿ ਉਸ ਰਾਤ ਜਦ ਉਹ ਗੁਸੇ ਨਾਲ ਪਾਗਲ ਹੋ ਰਹੀ ਸੀ, ਉਸ ਨੇ ਸਭ ਕੁਛ ਦੇਖ ਲਿਆ ਸੀ। ਕਿੰਨੀ ਸ਼ਰਮ ਵਾਲੀ ਗੱਲ ਸੀ ਇਹ। ਸੋ ਹੁਣ ਉਸਦੇ ਦਿਲ ਵਿਚ ਖਿਆਲ ਆਇਆ ਕਿ ਕਿਸੇ ਤਰਾਂ ਬੀਬੀਜੀ ਦਾ ਲੜਕਾ ਉਹ ਘਟਨਾ ਭੁਲ ਜਾਏ ਥੋੜੇ ਚਿਰ ਪਿਛੋਂ ਉਸਨੇ ਆਪਣੇ ਦਿਮਾਗ ਤੇ ਜ਼ੋਰ ਪਾਇਆ ਅਤੇ ਅੰਤ ਕੁਛ ਸੋਚ ਕੇ ਕਹਿਣਾ ਸ਼ੁਰੂ ਕੀਦਾ- ‘‘ਖੁਦਾ ਦੀ ਕਸਮ . ..... ਅੱਲਾਹ ਦੀ ਕਸਮ.........ਪੀਰ ਦਸਤਗੀਰ ਦੀ ਕਸਮ......ਇਹ ਸਭ ਝੂਠ ਹੈ। ਮੈਂ ਮਸੀਤ ਵਿਚ ਜਾ ਕੇ ਕਰਾਨ ਚੁਕਣ ਲਈ ਤਿਆਰ ਹਾਂ । ਜੋ ਕੁਛ ਤੁਸੀਂ ਸਮਝਦੇ ਹੋ, ਬਿਲਕੁਲ ਗਲਤ ਹੈ। ਮੈਂ ਆਪਣੀ ਮਰਜੀ ਨਾਲ ਸੌਦਾਗਰਾਂ ਦੀ ਨੌਕਰੀ ਛੱਡੀ ਏ। ਓਥੇ ਕੰਮ ਬਹੁਤਾ ਸੀ ਤੇ ਉਸ ਦਿਨ ਰਾਤ ਵੇਲੇ ਵੀ ਏਸੇ ਗਲ ਦਾ ਝਗੜਾ ਸੀ । ਮੈਂ ਰਾਤ ਦਿਨ ਕਿਵੇਂ ਕੰਮ ਕਰ ਸਕਦੀ ਹਾਂ ? ਚਹੁੰ ਨੌਕਰਾਂ ਦਾ ਕੰਮ ਮੇਰੀ ਇਕੱਲੀ ਜਾਨ ਤੋਂ ਕਿਸ ਤਰ੍ਹਾਂ ਹੋ ਸਕਦਾ ਏ, ਮੀਆਂ ਜੀ ?

ਸਈਦ ਬੁਖਾਰ ਨਾਲ ਬੇਹੋਸ਼ ਪਿਆ ਸੀ। ਰਾਜੇ ਜਦੋਂ ਆਪਣੇ ਖਿਆਲ ਅਨੁਸਾਰ ਸਾਰੀਆਂ ਜ਼ਰੂਰੀ ਗੱਲਾਂ ਕਹਿ ਚੁਕੀ ਤਾਂ ਉਸ ਦੇ ਦਿਲ ਦਾ ਭਾਰ ਹੌਲਾ ਹੋ ਗਿਆ । ਪਰ ਸਈਦ ਨੇ ਜਦੋਂ ਕੋਈ ਉਤਰ ਨਾ ਦਿਤਾ ਤਾਂ ਉਸ ਨੇ ਸੋਚਿਆ ਕਿ ਸ਼ਾਇਦ ਕਸਮਾਂ ਦੀ ਥੁੜ ਰਹਿ ਗਈ ਹੈ । ਉਸ ਨੇ ਫੇਰ ਕਹਿਣਾ ਸ਼ੁਰੂ ਕੀਤਾ, 'ਮੀਆਂ ਜੀ ! ਪਾਕ ਪਰਵਦਗਾਰ ਦੀ ਕਸਮ......ਮਰਨ ਵੇਲੇ ਮੈਨੂੰ ਕਲਮਾ ਨਸੀਬ ਨਾ

੪੯.