ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਹਿੰਦੀ ਕਿ ਵਿਚਾਰੇ ਨੂੰ ਲੋੜ ਨੇ ਮਜਬੂਰ ਕਰ ਦਿਤਾ ਹੋਵੇਗਾ ।

ਰਾਜੋ ਦੀਆਂ ਬੁਰਾਈਆਂ ਸੁਣਕੇ ਉਸ ਨੇ ਕਈ ਵਾਰ ਕਿਹਾ ਸੀ ਕਿ ਕਿਸੇ ਨੇ ਅੱਖੀ ਤੇ ਉਸ ਦੀਆਂ ਬੁਰਾਈਆਂ ਨਹੀਂ ਡਿੱਠੀਆਂ ਰੱਬ ਜਾਣੇ, ਐਵੇਂ ਤੁਹਮਤਾਂ ਹੀ ਹੋਣ...ਰੱਬ ਕੋਲੋਂ ਹਰ ਵੇਲੇ ਡਰਨਾ ਚਾਹੀਦਾ ਹੈ, ਅਸੀਂ ਆਪ ਬੜੇ ਗੁਨਾਹਗਾਰ ਹਾਂ ।

ਸਈਦ ਦੀ ਮਾਂ ਆਪਣੇ ਆਪ ਨੂੰ ਜਹਾਨ ਦੀ ਸਭ ਤੋਂ ਵਡੀ ਗੁਨਾਹਗਾਰ ਸਮਝਦੀ ਸੀ। ਇਕ ਵਾਰੀ ਹਾਸੇ ਹਾਸੇ ਵਿਚ ਸਈਦ ਉਸ ਨੂੰ ਕਹਿਣ ਲਗਾ, ਬੀਬੀ ਜੀ ! ਤੁਸੀਂ ਹਰ ਵੇਲੇ ਕਹਿੰਦੇ ਰਹਿੰਦੇ ਹੋ ਕਿ ਮੈਂ ਗੁਨਾਹਗਾਰ ਹਾਂ, ਮੈਂ ਗੁਨਾਹਗਾਰ ਹਾਂ, ਕਿਤੇ ਐਸਾ ਨ ਹੋਵੇ ਕਿ ਫਰਿਸ਼ਤੇ ਤੁਹਾਨੂੰ ਸਚਮੁਚ ਹੀ ਗੁਨਾਹਗਾਰ ਸਮਝਕੇ ਨਰਕਾਂ ਵਿਚ ਸੁੱਟ ਦੇਣ । ਕੀ ਉਸ ਵੇਲੇ ਵੀ ਤੁਸੀਂ ਇਹੋ ਕਹੀ ਜਾਓਗੇ, ਗੁਨਹਾਗਾਰ ਹਾਂ .. ?

ਉਸ ਦੀ ਮਾਂ ਨਿਯਮ ਨਾਲ ਪੰਜੇ ਵੇਲੇ ਨਮਾਜ ਪੜਦੀ, ਜ਼ਕਾਤ [ਦਸਵੰਧ] ਦੇਂਦੀ ਅਤੇ ਉਹ ਸਭ ਕੁਛ ਕਰਦੀ ਸੀ ਜੋ ਗੁਨਾਹਗਾਰ ਨੂੰ ਕਰਨਾ ਚਾਹੀਦਾ ਹੈ।

ਸਈਦ ਕਾਫੀ ਸੋਚ ਵਿਚਾਰ ਮਗਰੋਂ ਇਸ ਨਤੀਜੇ ਤੇ ਪੂਜਾ ਸੀ ਕਿ ਕਿਉਂਕਿ ਉਸਦੀ ਮਾਂ ਨਮਾਜ ਪੜਨੀ ਤੇ ਰੋਜ਼ੇ ਰਖਣੇ ਪਸੰਦ ਕਰਦੀ ਹੈ, ਇਸ ਲਈ ਖਾਹ ਮਖਾਹ ਉਸ ਨੂੰ ਆਪਣੇ ਆਪ ਨੂੰ ਗੁਨਾਹਗਾਰ ਸਮਝਣਾ ਪੈਂਦਾ ਏ ਅਤੇ ਕਿਉਂਕਿ ਉਹ ਹੁਣ ਰੋਜ਼ ਨਿਮਾਜ਼ ਦੀ ਆਦੀ ਹੋ ਚੁਕੀ ਸੀ ਇਸ ਲਈ ਹਰ ਵੇਲੇ ਗੁਨਾਹ ਦਾ , ਖਿਆਲ ਕਰਨਾ ਵੀ ਉਸ ਦੀ ਆਦਤ ਬਣ ਚੁੱਕੀ ਸੀ।

ਸਈਦ ਇਸ ਵੇਲੇ ਵੀ ਆਪਣਾ ਦਿਮਾਗ ਗੁਨਾਹ (੫) ਤੇ ਪੁੱਤ ਦੇ ਬਖੇੜੇ ਵਿਚ ਫਸਾਈ ਜਾ ਰਿਹਾ ਸੀ ਕਿ ਉਸ ਨੂੰ ਰਾਜੇ ਦਾ ਖਿਆਲ ਆ ਗਿਆ ਜਿਹੜੀ ਹੁਣੇ ਹੁਣੇ ਉਸ ਦੇ ਕਮਰੇ ਵਿਚੋਂ ਗਈ ਸੀ ... ... । ਦੋ ਗੱਲਾਂ ਹੋ ਸਕਦੀਆਂ ਨੇ, ਉਸ ਨੇ ਸੋਚਿਆ, ਜਾਂ ਤੇ ਉਹ ਸੌਦਾਗਰਾਂ ਦੀ ਨੌਕਰੀ ਛੱਡ ਕੇ ਸਾਡੇ ਘਰ ਆ ਗਈ ਏ

੩੬