ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਰ ਇਕ ਸ਼ਖਸ ਨੂੰ ਇਕ ਜੀਵਨ ਆਪਣੇ ਲਈ ਤੇ ਇਕ ਦੂਸਰੇ ਲਈ ਬਤੀਤ ਕਰਨਾ ਪੈਂਦਾ ਹੈ । ਹੰਝੂ ਵੀ ਦੋ ਤਰਾਂ ਦੇ ਹੁੰਦੇ ਨੇ ਤੇ ਹਾਸੇ ਵੀ । ਇਕ ਉਹ ਹੰਝੂ ਜੋ ਬਦੋ ਬਦੀ ਅੱਖਾਂ ਤੋਂ ਕੇਰਨੇ ਪੈਂਦੇ ਨੇ ਅਤੇ ਇਕ ਉਹ ਜੋ ਆਪਣੇ ਆਪ ਹੀ ਵਗ ਤੁਰਦੇ ਨੇ । ਇਕ ਹਾਸਾ ਉਹ ਹੈ ਜਿਹੜਾ ਇਕਾਂਤ ਵਿਚ ਹਸਿਆ ਜਾਂਦਾ ਹੈ ਅਤੇ ਦੂਸਰਾ ਉਹ ਜਿਹੜਾ ਸਮੇਂ ਅਨੁਸਾਰ ਔਖਿਆਂ ਹੋ ਕੇ ਹਸਿਆ ਜਾਂਦਾ ਹੈ।

ਕਵੀ, ਜਿਸ ਦੀ ਸਾਰੀ ਉਮਰ ਵੇਸਵਾਂ ਦੇ ਕੌਠਿਆਂ ਉਤੇ ਤੇ ਸ਼ਰਾਬ ਦੇ ਠੇਕਿਆਂ ਵਿਚ ਬੀਤੀ ਹੋਵੇ, ਮੌਤ ਦੇ ਮਰੋਂ ਹਜ਼ਰਤ, ਮੌਲਾਨਾ ਅਤੇ ਪਤਾ ਨਹੀਂ ਹੋਰ ਕੀ ਕੀ ਬਣਾ ਦਿਤਾ ਜਾਂਦਾ ਦੇ । ਜੋ ਉਸ ਦੀ ਜੀਵਨੀ ਲਿਖੀ ਜਾਵੇ ਤਾਂ ਉਸ ਨੂੰ ਦੇਵਤਾ ਸਾਬਤ ਕਰਨਾ ਹਰ ਜੀਵਨੀ ਲੇਖਕ ਦਾ ਕਰਤਵ ਹੋ ਜਾਂਦਾ ਹੈ।

ਖੋਤੇ, ਘੋੜੇ, ਖਰਚ, ਉਠ, ਹਰ ਜਾਨਦਾਰ ਤੇ ਬੇਜਾਨ ਚੀਜ ਉਤੇ ਲੀਡਰੀ ਇਕ ਚੌਕੰਨੇ ਸਵਾਰ ਵਾਂਗ ਚੜੀ ਬੈਠੀ ਹੈ । "ਹਤ,ਇਤਿਹਾਸ ਅਤੇ ਹਰ ਮਨੁਖ ਦੀ ਗਰਦਨ ਉਪਰ ਲੀਡਰੀ ਬਿਠਾ ਦਿੱਤੀ ਗਈ ਹੈ । ਵਡੇ ਤੋਂ ਵਡੇ ਮਨੁੱਖ ਤੋਂ ਲੈ ਕੇ ਗਾਇਕ ਮਾਸਟਰ ਨਿਸਾਰ ਤਕ ਸਾਰੇ ਦੇ ਸਾਰੇ ਲੀਡਰੀ ਬਲੇ ਦਬੇ ਪਏ ਨੇ ਸਈਦ ਜੇ ਚਾਹੁੰਦਾ ਸੀ ਤਾਂ ਠੀਕ ਚਾਹੁੰਦਾ ਸੀ ਕਿ ਰਾਜੋ ਦੀਆਂ ਹਰ ਵੇਲੇ ਹੱਸਣ ਵਾਲੀਆਂ ਅੱਖਾਂ ਚਹੇਤੂ ਨਜ਼ਰ ਆਉਣ ਅਤੇ ਉਹ ਬੇ-ਪਰਵਾਹੀਨਾਲ ਉਨ੍ਹਾਂ ਹੰਝੂਆਂ ਨੂੰ ਆਪਣੀਆਂ ਉਂਗਲਾਂ ਨਾਲ ਛਹੈ ।ਉਹ ਆਪਣੇ ਹੰਝੂਆਂ ਦਾਸਵਾਦ ਹਰ ਤਰ੍ਹਾਂ ਜਾਣਦਾਸੀ,ਪਰ ਉਹ ਦੁਸਰੇ ਦੀਆਂ ਅੱਖਾਂ ਦਾ ਸਵਾਦਵੀ ਲੈਣਾ ਚਾਹੁੰਦਾ ਸੀ ਖਾਸ ਕਰਕੇ ਕਿਸੇ ਤੀਵੀਦੀਆਂ ਅੱਖਾਂ ਦੇ ਹੰਝੂਆਂ ਦਾ ਤੀਵੀਂ ਕਿਉਂਕਿ ਵਰਜਿਤ ਪਾਣੀ ਹੈ, ਇਸ ਲਈ ਉਸ ਦੀ ਇਹ ਇੱਛਾ ਹੋਰ ਵੀ ਜ਼ੋਰਦਾਰ ਹੋ ਗਈ ਸੀ।

ਸਈਦ ਨੂੰ ਯਕੀਨ ਸੀਕਿ ਜੇ ਉਹ ਰਾਜੋਦੇ ਨੇੜੇ ਹੋਣਾ ਚਾਹੋਗਾ।

੩੧.