ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਚ ਹੁੰਦੀ, ਜਿਸ ਨੂੰ ਪੜ੍ਹ ਕੇ ਉਹ ਇਸ ਸਵਾਲ ਦਾ: ਉੱਤਰ ਝਟ ਲੱਭ ਲੈਂਦਾ, ਪਰ ਇਹ ਕਿਤਾਬ ਵੀ ਤਾਂ ਘਟਨਾਵਾਂ ਦੇ ਆਧਾਰ ਉਤੇ ਹੀ ਲਿਖੀ ਜਾਂਦੀ ਹੈ । ਜਦੋਂ ਇਸ਼ਕ ਆਏ ਤਾਂ ਇਸ ਕਿਤਾਬ ਦੇ ਸਫ਼ਿਆਂ ਵਿਚ ਆਪਣੇ ਆਪ ਹੀ ਵਾਧਾ ਹੁੰਦਾ ਚਲਾ ਜਾਏਗਾ ਅਤੇ ਇਨ ਨਵੇਂ ਸਫਿਆਂ ਦੇ ਵਾਧੇ ਲਈ ਉਹ ਕਿੰਨਾ ਬੇਚੈਨ ਸੀ ।
ਜਦੋਂ ਉਸ ਦਾ ਦਿਲ ਕਰੇ ਰੇਡੀਓ ਤੇ ਗਾਣੇ ਸੁਣ ਸਕਦਾ ਸੀ, ਖਾਣਾ ਖਾ ਸਕਦਾ ਸੀ, ਮਰਜ਼ੀ ਨਾਲ ਸ਼ਰਾਬ ਪੀ ਸਕਦਾ ਸੀ, ਭਾਵੇਂ ਉਹਦੇ ਮਜ਼ਬ ਵਿਚ ਇਸ ਗੱਲ ਦੀ ਮਨਾਹੀ ਸੀ । ਮਨ ਦੀ ਮਰਜ਼ੀ ਨਾਲ ਉਹ ਬਲੇਡ ਫੜ ਕੇ ਆਪਣੀ ਗੱਲ ਵੀ ਜ਼ਖਮੀ ਕਰ ਸਕਦਾ ਸੀ, ਪਰ ਜੇ ਉਹ ਨਹੀਂ ਕਰ ਸਕਦਾ ਸੀ ਤਾਂ ਭਾਰੀ ਇੱਛਾ ਹੁੰਦਿਆਂ ਵੀ ਉਹ ਨਹੀਂ ਸੀ ਕਰ ਸਕਦਾ, ਇਸ਼ਕ ।
ਇਕ ਵਾਰੀ ਉਸ ਨੇ ਬਜ਼ਾਰ ਵਿਚ ਇਕ ਮੁਟਿਆਰ ਕੁੜੀ ਵੱਖੀ---ਉਸ ਦੀਆਂ ਛਾਤੀਆਂ ਦੇਖ ਕੇ ਇੰਜ ਪਰਤੀਤ ਹੋਇਆਂ ਕਿ ਦੋ ਵੱਡੇ ਵੱਡੇ ਸ਼ਲਗਮ ਕੁਰਤੇ ਵਿਚ ਲੁਕਾਏ ਹੋਏ ਨੇ। ਸ਼ਲਗਮ ਉਸ ਨੂੰ ਬੜੇ ਚੰਗੇ ਲਗਦੇ ਸਨ । ਸਿਆਲ ਵਿਚ ਜਦੋਂ ਉਸ ਦੀ ਮਾਂ ਲਾਲ ਸ਼ਲਗਮ ਕੱਟ ਕੇ ਸੁਕਾਉਣ ਲਈ ਪਰੋਇਅ' ਕਰਦੀ ਸੀ ਤਾਂ ਉਹ ਕਈ ਸ਼ਲਗਮ , ਕੱਚੇ ਹੀ ਖਾ ਜਾਂਦਾ ਸੀ । ਉਹ ਛਾਤੀਆਂ ਦੇਖ ਕੇ ਉਸ ਦੀ ਜੀਭ ਨੂੰ ਉਹੋ ਸਵਾਦ ਆਉਣ ਲੱਗਾ ਜਿਹੜਾ ਸ਼ਲਗਮ ਖਾਂਦਿਆਂ ਉਸ ਨੂੰ ਆਉਂਦਾ ਸੀ । ਉਸ ਦੀ ਚਾਲ ਵਿਚ ਵੀ ਉਹ ਕੁਝ ਵਿੰਗਾਪਨ ਪਰਤੀਤ ਕਰ ਰਿਹਾ ਸੀ, ਜਿਹੋ ਜਿਹਾ ਉਹ ਵਿੰਗ ਬਰਸਾਤ ਵਿਚ ਕਿਸੇ ਮੰਜੇ ਨੂੰ ਕਾਣੇ ਪੈ ਜਾਣ ਕਰਕੇ ਦੇਖਦਾ ਸੀ। ਉਹ ਆਪਣੇ ਆਪ ਨੂੰ ਉਸ ਨਾਲ ਮਹੱਬਤ ਕਰਨ ਲਈ ਵਿਆਕੁਲ ਨਾ ਕਰ ਸਕਿਆ ।
ਮੁਹੱਬਤ ਕਰਨ ਦੇ ਖਿਆਲ ਉਹ ਕਈ ਵਾਰੀ ਆਪਣੀ ਗਲੀਓਂ ਬਾਹਰ ਦਰੀਆਂ ਵਾਲੀ ਦੁਕਾਨ ਤੇ ਜਾ ਬੈਠਦਾ। ਇਸ