ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਲ ਉਸ ਵੱਲ ਵੇਖਿਆ। ਉਸ ਦਾ ਨਿਕਾ ਜਿਹਾ ਦਿਲ ਸੀਨੇ ਵਿਚ ਇਸ ਤਰ੍ਹਾਂ ਫੜ ਫੜਾਇਆ, ਮਾਨੋਂ ਤੇਜ਼ ਹਵਾ ਦੇ ਝੁਕੇ ਨਾਲ ਦੀਵੇ ਦੀ ਲੋਅ ... ... ... ਉਹ ਉਸ ਨੂੰ ਕੁਛ ਨਾ ਕਹਿ ਸਕਿਆ।
ਹਮੀਦਾ ਨੂੰ ਉਹ ਕੁਛ ਨਹੀਂ ਸੀ ਕਹਿ ਸਕਦਾ ... ... ਉਹ ਇਸ ਲਾਇਕ ਹੀ ਨਹੀਂ ਸੀ ਕਿ ਉਸ ਨਾਲ ਪਿਆਰ ਕੀਤਾ ਜਾ ਸਕਦਾ। ਉਹ ਤੇ ਨਿਰੀ ਵਿਆਹ ਦੇ ਲਾਇਕ ਹੀ ਸੀ । ਕੋਈ ਵੀ ਪਤੀ ਉਸ ਲਈ ਠੀਕ ਸੀ, ਕਿਉਂਕਿ ਉਸ ਦੇ ਸਰੀਰ ਦਾ ਕਣ ਕਣ ਪਤਨੀ ਦਾ ਸੀ। ਉਸ ਦੀ ਗਿਣਤੀ ਉਨਾਂ ਕੜੀ ਵਿਚ ਕੀਤੀ ਜਾ ਸਕਦੀ ਸੀ, ਜਿਨਾਂ ਦਾ ਪੂਰਾ ਜੀਵਨ ਵਿਆਹ ਤੋਂ ਮਗਰੋ ਘਰ ਦੀ ਚਾਰ ਦੀਵਾਰੀ ਵਿਚ ਹੀ ਸਿਮਟ ਕੇ ਰਹਿ ਜਾਂਦਾ ਹੈ, ਜਿਹੜੀਆਂ ਬਚੇ ਪੈਦਾ ਕਰਦੀਆਂ ਹਨ ਅਤੇ ਦੋ ਚਾਰ ਵਰਿਆਂ ਵਿਚ ਹੀ ਆਪਣਾ ਸਾਰਾ ਰੰਗ ਰੂਪ ਗਵਾ ਬਹਿੰਦੀਆਂ ਹਨ ... ... ... ਅਤੇ ਰੰਗ ਰੂਪ ਗਵਾ ਦੇਣ ਮਗਰੋਂ ਵੀ ਜਿਨਾਂ ਨੂੰ ਆਪਣੇ ਵਿਚ ਕੋਈ ਫਰਕ ਪ੍ਰਤੀਤ ਨਹੀਂ ਹੁੰਦਾ।
ਅਜਹੀਆਂ ਕੁੜੀਆਂ ਨਾਲ, ਜਿਹੜੀਆਂ ਪਿਆਰ ਦਾ ਸ਼ਬਦ ਸੁਣ ਕੇ ਇਹ ਸਮਝਣ ਕਿ ਉਨਾਂ ਤੋਂ ਕੋਈ ਭਾਰਾ ਗੁਨਾਹ ਹੈ ਗਿਆ ਹੈ ਉਹ ਪ੍ਰੇਮ ਨਹੀਂ ਸੀ ਕਰ ਸਕਦਾ। ਉਸ ਨੂੰ ਯਕੀਨ ਸੀ ਕਿ ਜੇ ਕਿਸੇ ਦਿਨ ਉਸ ਨੂੰ ਗਾਲਿਬ ਦਾ ਕੋਈ ਸ਼ੇਅਰ ਸੁਣਾ ਦੇਂਦੇ ਤਾਂ ਲਗਾਤਾਰ ਕਈ ਦਿਨਾਂ ਤਕ ਨਿਮਾਜ਼ ਦੇ ਨਾਲ ਬਖਸ਼ਿਸ ਦੀਆਂ ਦੁਆਵਾਂ ਮੰਗਣ ਤੇ ਵੀ ਉਹ ਇਹੋ ਸਮਝਦੀ ਕਿ ਉਸ ਦਾ ਗੁਨਾਹ ਮੁਆਫ ਨਹੀਂ ਹੋਇਆ । .. ... ... ਉਹ ਝਟ ਹੀ ਆਪਣੀ ਮਾਂ ਨੂੰ ਸਾਰੀ ਗੱਲ ਜਾ ਸੁਣਾਉਂਦੀ ਅਤੇ ਫੇਰ ਜੋ ਉਧਮ ਮਚਦਾ ਉਮ ਦੇ ਖਿਆਲ ਨਾਲ ਹੀ ਸਈਦ ਕੰਬ ਉਠਦਾ । ਪਰਤੱਖ ਹੈ ਕਿ ਕਦੀ ਉਸੇ ਨੂੰ ਦੋਸ਼ੀ ਠਹਿਰਾਉਣ ਅਤੇ ਉਮਰ ਭਰ ਲਈ ਉਸ ਦੇ ਚਾਲ ਚਲਣ ਉਤੇ ਇਕ ਕੋਹਝਾ ਧੱਬਾ ਲਗ ਜਾਂਦਾ । ਕੋਈ ਵੀ ਉਸ ਦੀ ਇਸ ਗੱਲ ਪੂਰ ਧਿਆਨ ਨਾ ਦੇਂਦਾ ਕਿ ਉਹ ਸਚੇ ਦਿਲੋਂ ਪਿਆਰ

੧੬.