ਪੰਨਾ:Mumu and the Diary of a Superfluous Man.djvu/99

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇੱਕ ਫ਼ਾਲਤੂ ਆਦਮੀ ਦੀ ਡਾਇਰੀ

93

ਪਰ ਮੇਰੇ ਮਾਮਲੇ ਵਿਚ ਇਹ ਬਹੁਤ ਮੂਰਖਾਂ ਵਾਲਾ ਦਾਅ ਪੇਚ ਸੀ। ਲੀਜ਼ਾ ਅਤਿਅੰਤ ਮਾਸੂਮ ਤਰੀਕੇ ਨਾਲ ਇਸ ਤੋਂ ਬੇਖ਼ਬਰ ਰਹੀ। ਕੇਵਲ ਬਜ਼ੁਰਗ ਸ਼੍ਰੀਮਤੀ ਓਜੋਗਿਨ ਨੇ ਮੇਰੀ ਗੰਭੀਰ ਚੁੱਪ ਨੂੰ ਜਾਚਿਆ ਅਤੇ ਹਮਦਰਦੀ ਨਾਲ ਮੈਨੂੰ ਪੁੱਛਿਆ ਕਿ, ਕੀ ਮੈਂ ਠੀਕ ਹਾਂ। ਬੇਸ਼ੱਕ ਮੈਂ ਤਲਖ਼ ਮੁਸਕਰਾਹਟ ਨਾਲ ਜਵਾਬ ਦਿੱਤਾ ਅਤੇ ਕਿਹਾ ਕਿ ਮੈਂ ਰੱਬ ਦੀ ਮਿਹਰ ਨਾਲ ਬਿਲਕੁਲ ਠੀਕ ਹਾਂ। ਓਜੋਗਿਨ ਨੇ ਆਪਣੇ ਨਵੇਂ ਮਹਿਮਾਨ ਬਾਰੇ ਗੱਲ ਜਾਰੀ ਰੱਖੀ ਪਰ ਇਹ ਜਾਣਦਿਆਂ ਕਿ ਮੈਂ ਬੇਦਿਲੀ ਨਾਲ ਗੱਲ ਕੀਤੀ ਸੀ। ਉਹ ਬਿਜ਼ਮਨਕੋਫ਼ ਵੱਲ ਮੁੜਿਆ ਜਿਸ ਨੇ ਉਸ ਨੂੰ ਬਹੁਤ ਧਿਆਨ ਨਾਲ ਸੁਣਿਆ। ਅਚਾਨਕ ਅਰਦਲੀ ਨੇ ਐਲਾਨ ਕੀਤਾ:

"ਮਹਾਰਾਜ, ਪ੍ਰਿੰਸ ਐੱਨ--"

ਮੇਜ਼ਬਾਨ ਚਾਅ ਨਾਲ ਉੱਛਲਿਆ ਅਤੇ ਉਸ ਨੂੰ ਮਿਲਣ ਲਈ ਗਿਆ। ਲੀਜ਼ਾ, ਜਿਸ ਵੱਲ ਮੈਂ ਵਿੰਨ੍ਹ ਦੇਣ ਵਾਲੀਆਂ ਅੱਖਾਂ ਨਾਲ ਵੇਖਿਆ ਖੁਸ਼ੀ ਨਾਲ ਲਾਲ ਹੋ ਗਈ ਅਤੇ ਆਪਣੀ ਕੁਰਸੀ 'ਤੇ ਹਿੱਲਣ ਲੱਗ ਪਈ। ਪ੍ਰਿੰਸ ਅੰਦਰ ਆਇਆ ਸਾਰੇ ਦਾ ਸਾਰਾ ਧੁੱਪ ਵਾਂਗ ਖਿੜਿਆ, ਮਹਿਕਦਾ, ਟਹਿਕਦਾ ਅਤੇ ਸਨਿਮਰ।

ਮੈਂ ਮਿਹਨਤੀ ਪਾਠਕ ਲਈ ਕੋਈ ਕਹਾਣੀ ਨਹੀਂ ਲਿਖ ਰਿਹਾ, ਸਗੋਂ ਮੈਂ ਤਾਂ ਆਪਣੀ ਦਿਲਲਗੀ ਲਈ ਲਿਖ ਰਿਹਾ ਹਾਂ। ਇਸ ਲਈ ਮੈਂ ਕਹਾਣੀਕਾਰਾਂ ਦੀਆਂ ਲੇਖਣੀ-ਜੁਗਤਾਂ ਦਾ ਸਹਾਰਾ ਨਹੀਂ ਲਵਾਂਗਾ। ਇਸ ਲਈ ਮੈਂ ਇਕ ਵਾਰ ਇਹ ਬਿਆਨ ਕਰਾਂਗਾ ਕਿ ਪ੍ਰਿੰਸ ਨੂੰ ਦੇਖਣ ਸਾਰ ਹੀ ਲੀਜ਼ਾ ਉਸ ਨਾਲ ਪਿਆਰ ਕਰਨ ਲੱਗ ਪਈ। ਉਹ ਵੀ ਉਸ ਦੇ ਨਾਲ ਪਿਆਰ ਕਰਨ ਲੱਗ ਪਿਆ। ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਇਹ ਹੋਇਆ। ਕੁਝ ਹੱਦ ਤਕ ਇਸ ਲਈ ਕਿ ਉਸ ਕੋਲ ਕਰਨ ਲਈ ਹੋਰ ਕੁਝ ਨਹੀਂ ਸੀ ਅਤੇ ਕੁਝ ਹੱਦ ਤਕ ਇਸ ਲਈ ਕਿ ਉਸ ਨੂੰ ਔਰਤਾਂ ਨੂੰ ਆਪਣੇ ਪ੍ਰਤੀ ਕੇਂਦਰਤ ਤੇ ਪਾਗ਼ਲ ਬਣਾ ਲੈਣ ਦੀ ਆਦਤ ਸੀ ਅਤੇ ਇਹ ਵੀ ਕਿ ਲੀਜ਼ਾ ਸੱਚਮੁਚ ਬੜੀ ਪਿਆਰੀ ਕੁੜੀ ਸੀ। ਵੱਡੀ ਸੰਭਾਵਨਾ ਹੈ ਕਿ ਉਸ ਨੇ ਓ--- ਵਰਗੇ ਸਰਾਪੇ ਸ਼ਹਿਰ ਦੇ ਗੰਦੇ ਘੋਗੇ ਵਿਚ ਅਜਿਹਾ ਮੋਤੀ ਲੱਭਣ ਦੀ ਕਦੇ ਆਸ ਨਹੀਂ ਰੱਖੀ ਹੋਣੀ ਅਤੇ ਲੀਜ਼ਾ ਨੇ ਅਜੇ ਤਕ ਆਪਣੇ ਸੁਪਨਿਆਂ ਵਿਚ ਵੀ ਅਜਿਹਾ ਸੁੰਦਰ, ਖ਼ੁਸ਼-ਤਬੀਅਤ, ਸੋਚ-ਵਿਚਾਰ ਅਤੇ ਮਨਮੋਹਨਾ ਕੁਲੀਨ ਸ਼੍ਰੇਣੀ ਦਾ ਨੌਜਵਾਨ ਨਹੀਂ ਵੇਖਿਆ ਹੋਣਾ।

ਪਹਿਲੀ ਰਸਮੀ ਦੁਆ ਸਲਾਮ ਤੋਂ ਬਾਅਦ ਮੇਰੀ ਪ੍ਰਿੰਸ ਨਾਲ ਜਾਣ-ਪਛਾਣ ਕਰਵਾਈ ਗਈ। ਉਹ ਮੇਰੇ ਨਾਲ ਬਹੁਤ ਹੀ ਸਲੀਕੇ ਨਾਲ ਪੇਸ਼ ਆਇਆ। ਉਹ ਆਮ ਤੌਰ 'ਤੇ ਹਰ ਕਿਸੇ ਨਾਲ ਸਲੀਕੇ ਨਾਲ ਪੇਸ਼ ਆਉਂਦਾ ਸੀ, ਹਾਲਾਂਕਿ ਉਸ ਦੇ ਅਤੇ ਸਾਡੇ ਵਰਗੇ ਤੁੱਛ ਗਰੀਬ, ਅਨਪੜ੍ਹ ਵਿਅਕਤੀਆਂ ਦੇ ਦਾਇਰੇ ਵਿਚਕਾਰ ਬਹੁਤ ਵੱਡਾ ਫ਼ਰਕ ਸੀ। ਉਹ ਅਜਿਹੇ ਤਰੀਕੇ ਨਾਲ ਵਿਹਾਰ ਕਰਦਾ ਸੀ ਕਿ ਉਹ ਆਪਣੀ ਮੌਜੂਦਗੀ ਵਿਚ ਨਾ ਸਿਰਫ਼ ਦੂਜਿਆਂ ਨੂੰ ਔਖ ਜਿਹੀ ਮਹਿਸੂਸ ਕਰਨ ਲਾ ਦਿੰਦਾ ਸੀ, ਸਗੋਂ ਉਹ ਖ਼ੁਦ