88
ਇੱਕ ਫ਼ਾਲਤੂ ਆਦਮੀ ਦੀ ਡਾਇਰੀ
ਅਤੇ ਉਹ ਕਿਸੇ ਵਸਤ 'ਤੇ ਆਪਣੀਆਂ ਨਜ਼ਰਾਂ ਚਾਹੇ ਕਿੰਨੀਆਂ ਵੀ ਟਿਕਾ ਲੈਣ। ਇਹ ਇਸ ਤਰ੍ਹਾਂ ਹੈ, ਜਿਵੇਂ ਉਹ ਰੰਗੀਨ ਐਨਕਾਂ ਰਾਹੀਂ ਦੇਖ ਰਹੇ ਹੋਣ। ਉਨ੍ਹਾਂ ਦੇ ਆਪਣੇ ਵਿਚਾਰ ਅਤੇ ਨਿਰੀਖਣ ਉਨ੍ਹਾਂ ਨੂੰ ਹਰ ਪਾਸੇ ਤੋਂ ਰੋਕ ਦਿੰਦੇ ਹਨ ਕਿਉਂ ਜੋ ਸਾਡੀ ਦੋਸਤ, ਲੀਜ਼ਾ ਦਾ ਮੇਰੇ ਨਾਲ ਵਰਤਾਓ ਬਚਕਾਨਾਂ ਅਤੇ ਰਾਜ਼ਦਾਰੀ ਦਾ ਸੀ। ਇਹ ਵੀ ਹੋ ਸਕਦਾ ਹੈ ਕਿ ਉਸ ਨੂੰ ਮੇਰੇ ਨਾਲ ਇਕ ਕਿਸਮ ਦਾ ਬੱਚਿਆਂ ਵਾਲਾ ਲਗਾਓ ਹੋਵੇ ਪਰ ਜਦੋਂ ਉਸ ਵਿਚ ਇਹ ਅਜੀਬ ਬਦਲਾਅ ਹੋਇਆ ਤਾਂ ਉਹ ਮੇਰੀ ਮੌਜੂਦਗੀ ਵਿਚ ਕੁਝ ਔਖ ਮਹਿਸੂਸ ਕਰਨ ਲੱਗੀ। ਉਹ ਅਕਸਰ ਮੇਰੇ ਕੋਲੋਂ ਨਾ ਚਾਹੁੰਦੇ ਹੋਏ ਦੂਰ ਹੱਟ ਜਾਂਦੀ। ਉਸ ਦੀਆਂ ਅੱਖਾਂ ਵਿਚ ਉਦਾਸੀ ਅਤੇ ਗੰਭੀਰਤਾ ਹੁੰਦੀ। ਇਹ ਕਹਿ ਲਓ ਕਿ ਉਹ ਇੰਤਜ਼ਾਰ ਕਰ ਰਹੀ ਸੀ ਪਰ ਆਪ ਨਹੀਂ ਜਾਣਦੀ ਸੀ ਕਿ ਉਹ ਕਿਸ ਚੀਜ਼ ਦਾ ਇੰਤਜ਼ਾਰ ਕਰ ਰਹੀ ਸੀ ਅਤੇ ਮੈਨੂੰ ਉਸ ਵਿਚ ਤਬਦੀਲੀ ਵੇਖ ਕੇ ਖੁਸ਼ੀ ਮਹਿਸੂਸ ਹੁੰਦੀ ਸੀ। ਮੈਂ ਬਹੁਤ ਖੁਸ਼ ਸਾਂ! ਹਾਲਾਂਕਿ, ਮੈਨੂੰ ਇਹ ਸਵੀਕਾਰ ਕਰਨਾ ਚਾਹੀਦਾ ਹੈ ਕਿ ਮੇਰੇ ਥਾਂ 'ਤੇ ਕੋਈ ਵੀ ਹੋਰ ਵਿਅਕਤੀ ਇਸੇ ਭਰਮ ਕਰਕੇ ਧੋਖਾ ਖਾ ਜਾਂਦਾ। ਭਲਾ, ਇਸ ਭਰਮ ਤੋਂ ਮੁਕਤ ਕੌਣ ਹੈ?
ਇਹ ਵਾਧਾ ਕਰਨਾ ਜ਼ਰੂਰੀ ਨਹੀਂ ਹੈ ਕਿ ਮੈਨੂੰ ਕੁਝ ਸਮੇਂ ਲਈ ਆਪਣੀ ਸਥਿਤੀ ਦੀ ਅਸਲੀਅਤ ਸਮਝ ਨਹੀਂ ਆਈ। ਮੇਰੀ ਕਲਪਨਾ ਉੱਚੇ ਮੰਡਲਾਂ ਵਿਚ ਉੱਡ ਰਹੀ ਸੀ ਜਦੋਂ ਤਕ ਇਹ ਬੁਲਬੁਲੇ ਵਾਂਗ ਫਟ ਨਹੀਂ ਗਈ। ਮੇਰੇ ਅਤੇ ਲੀਜ਼ਾ ਵਿਚਕਾਰ ਗ਼ਲਤਫਹਿਮੀ ਤਕਰੀਬਨ ਇਕ ਹਫ਼ਤੇ ਤਕ ਚੱਲੀ ਅਤੇ ਇਹ ਕੋਈ ਅਚੰਭਾ ਨਹੀਂ ਹੈ। ਮੈਂਨੂੰ ਕਈ ਵਾਰ ਅਜਿਹੀਆਂ ਗ਼ਲਤਫਹਿਮੀਆਂ ਦਾ ਸਾਹਮਣਾ ਕਰਨ ਦਾ ਮੌਕਾ ਮਿਲਿਆ ਹੈ ਜੋ ਕਈ ਸਾਲਾਂ ਤਕ ਚੱਲੀਆਂ ਸੀ। ਕੌਣ ਕਹਿੰਦਾ ਹੈ ਕਿ ਕੇਵਲ ਸੱਚ ਹੀ ਯਥਾਰਥ ਹੈ? ਝੂਠ ਵੀ ਤਾਂ ਮੌਜੂਦ ਹੁੰਦਾ ਹੈ, ਭਾਵੇਂ ਸੱਚਾਈ ਤੋਂ ਬਿਹਤਰ ਨਹੀਂ। ਤਾਂ ਮੇਰੇ ਕੋਲ ਧੁੰਦਲੀ ਜਿਹੀ ਚੇਤਨਾ ਹੈ ਕਿ ਉਸ ਸਮੇਂ ਵੀ ਮੇਰੇ ਮਨ ਵਿਚ ਕੁਝ ਗ਼ਲਤਫ਼ਹਿਮੀ ਪੈਦਾ ਹੋ ਗਈ ਸੀ ਪਰ ਸਾਡੀ ਸ਼੍ਰੇਣੀ ਵਿਚੋਂ ਇਕ ਅਲੱਗ-ਥਲੱਗ ਪੁਰਸ਼ - ਇਸ ਬਾਰੇ ਨਿਰਣਾ ਕਰਨ ਵਿਚ ਅਸਮਰੱਥ ਹੈ ਕਿ ਉਸ ਦੇ ਅੰਦਰ ਕੀ ਚੱਲ ਰਿਹਾ ਹੈ ਕਿਉਂਕਿ ਉਹ ਇਹ ਨਹੀਂ ਸਮਝ ਸਕਦਾ ਕਿ ਉਸ ਦੀਆਂ ਅੱਖਾਂ ਦੇ ਸਾਹਮਣੇ ਕੀ ਵਾਪਰ ਰਿਹਾ ਹੈ।
ਇਸ ਤੋਂ ਇਲਾਵਾ, ਕੀ ਪਿਆਰ ਇਕ ਕੁਦਰਤੀ ਭਾਵਨਾ ਹੈ? ਕੀ ਪਿਆਰ ਜ਼ਿੰਦਗੀ ਦੀ ਆਮ ਹਾਲਤ ਵਿਚ ਆਉਂਦਾ ਹੈ? ਨਹੀਂ, ਪਿਆਰ ਇਕ ਬਿਮਾਰੀ ਹੈ ਅਤੇ ਬਿਮਾਰੀ ਲਈ ਕੋਈ ਕਾਨੂੰਨ ਨਹੀਂ। ਮੰਨ ਲਓ ਕਿ ਮੇਰਾ ਦਿਲ ਉਸ ਸਮੇਂ ਥੋੜ੍ਹਾ ਜਿਹਾ ਪੀੜਿਆ ਮਹਿਸੂਸ ਹੋ ਰਿਹਾ ਸੀ? ਕੀ ਮੇਰੀਆਂ ਭਾਵਨਾਵਾਂ ਉਲਝਣ ਵਿਚ ਨਹੀਂ ਸਨ? ਅਤੇ ਕਿਵੇਂ