ਪੰਨਾ:Mumu and the Diary of a Superfluous Man.djvu/93

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇੱਕ ਫ਼ਾਲਤੂ ਆਦਮੀ ਦੀ ਡਾਇਰੀ

87

ਪਰ ਇਹ ਜਲਦੀ ਹੀ ਅਲੋਪ ਹੋ ਗਈ। ਮੇਰੇ ਵੱਲ ਲੀਜ਼ਾ ਦੇ ਰੁੱਖੇ ਰਵਈਏ ਨੂੰ ਮੈਂ ਪਹਿਲੀ ਮੁਹੱਬਤ ਦੀ ਸ਼ਰਮ ਅਤੇ ਡਰ ਵਜੋਂ ਸਮਝਿਆ। ਕੀ ਮੈਂ ਹਜ਼ਾਰਾਂ ਨਾਵਲਾਂ ਵਿਚ ਨਹੀਂ ਪੜ੍ਹਿਆ ਸੀ ਕਿ ਪਹਿਲੀ ਵਾਰ ਦਾ ਪਿਆਰ ਅੱਲੜ੍ਹ ਕੁੜੀ ਵਿਚ ਸਹਿਮ ਅਤੇ ਘਬਰਾਹਟ ਪੈਦਾ ਕਰ ਦਿੰਦਾ ਹੈ? ਮੈਂ ਬਹੁਤ ਖ਼ੁਸ਼ ਹੋਇਆ ਅਤੇ ਭਵਿੱਖ ਲਈ ਯੋਜਨਾਵਾਂ ਬਣਾਉਣ ਲੱਗ ਪਿਆ।

ਜੇ ਕਿਸੇ ਨੇ ਮੇਰੇ ਕੰਨ ਵਿਚ ਉਦੋਂ ਕਹਿ ਦਿੱਤਾ ਹੁੰਦਾ "ਬਕਵਾਸ, ਮੇਰੇ ਦੋਸਤ, ਇਹ ਤੁਹਾਡੀ ਕਿਸਮਤ ਨਹੀਂ ਹੈ। ਤੁਹਾਡੀ ਮੰਜ਼ਿਲ ਤਾਂ ਇਕੱਲੇ ਮਰਨਾ ਹੈ। ਇਕ ਛੋਟੇ ਟੁੱਟੇ ਜਿਹੇ ਘਰ ਵਿਚ, ਇਕ ਬੁੱਢੀ ਕਿਸਾਨ ਔਰਤ ਦੀ ਅਸਹਿ ਬਕਬਕ ਸੁਣਨ ਲਈ ਮਜਬੂਰ ਜੋ ਤੁਹਾਡੀ ਮੌਤ ਲਈ ਉਤਾਵਲੀ ਹੋਵੇਗੀ ਤਾਂ ਜੋ ਉਹ ਬਿਨਾਂ ਕਿਸੇ ਵਰਜਨਾ ਦੇ ਤੁਹਾਡੇ ਬੂਟ ਵੇਚ ਕੇ ਕੁਝ ਕੋਪੇਕ (ਪੈਸੇ) ਖੱਟ ਸਕੇ।" ਹਾਂ, ਅਣਜਾਣੇ ਵਿਚ ਹੀ ਇਕ ਮਹਾਨ ਰੂਸੀ ਫ਼ਿਲਾਸਫ਼ਰ ਦੇ ਸ਼ਬਦ ਮੇਰੇ ਮਨ ਵਿਚ ਆ ਜਾਂਦੇ ਹਨ,"ਕੋਈ ਕਿਵੇਂ ਜਾਣੇਗਾ ਕਿ ਉਹ ਕੀ ਨਹੀਂ ਜਾਣਦਾ?"

ਕੱਲ੍ਹ ਤਕ।

25 ਮਾਰਚ--ਇਕ ਚਿੱਟਾ ਸਰਦੀਆਂ ਦਾ ਦਿਨ

ਮੈਂ ਕੱਲ੍ਹ ਜੋ ਕੁਝ ਲਿਖਿਆ ਸੀ। ਉਸ ਨੂੰ ਪੜ੍ਹਿਆ ਅਤੇ ਜੀਅ ਕੀਤਾ ਕਿ ਖਰੜੇ ਨੂੰ ਪਾੜ ਦੇਵਾਂ। ਇਹ ਮੈਨੂੰ ਜਾਪਦਾ ਹੈ ਕਿ ਮੇਰੀ ਕਹਾਣੀ ਕੁਝ ਜ਼ਿਆਦਾ ਹੀ ਉਧੜ ਗਈ ਹੈ ਅਤੇ ਹੱਦੋਂ ਬਹੁਤੀ ਭਾਵੁਕ ਵੀ ਹੈ ਪਰੰਤੂ ਆਉਣ ਵਾਲੀਆਂ ਘਟਨਾਵਾਂ ਜਿਨ੍ਹਾਂ ਦੀ ਗੱਲ ਕਰਨ ਦਾ ਮੇਰਾ ਇਰਾਦਾ ਹੈ ਉਹ ਉਨ੍ਹਾਂ ਵਰਗੀਆਂ ਹਨ ਜਿਨ੍ਹਾਂ ਬਾਰੇ ਲਰਮਨਤੋਫ ਨੇ ਖ਼ੁਦ ਬੜਾ ਕਮਾਲ ਦਾ ਵਰਣਨ ਕੀਤਾ ਹੈ- "ਪੁਰਾਣੇ ਜਖ਼ਮਾਂ ਨੂੰ ਛੂਹਣਾ ਅਨੰਦਮਈ ਵੀ ਹੁੰਦਾ ਹੈ ਅਤੇ ਦਰਦਨਾਕ ਵੀ।" - ਮੈਂ ਇਸ ਦਰਦਨਾਕ ਖੁਸ਼ੀ ਤੋਂ ਵਾਂਝਾ ਕਿਉਂ ਰਹਾਂ? ਇਹ ਸੱਚ ਹੈ ਵਿਅਕਤੀ ਨੂੰ ਆਪਣੇ ਆਪ ਕੁਝ ਸੀਮਾਵਾਂ ਦੇ ਵਿਚ ਰਹਿਣਾ ਚਾਹੀਦਾ ਹੈ। ਇਸ ਲਈ ਮੈਂ ਬਿਨਾਂ ਕਿਸੇ ਪਿਆਰ ਦੇ ਅੱਗੇ ਵਧਾਗਾਂ।

ਜੰਗਲ ਦੀ ਸਾਡੀ ਸੈਰ ਤੋਂ ਬਾਅਦ ਪੂਰਾ ਹਫ਼ਤਾ ਭਰ ਮੇਰੀ ਹਾਲਤ ਜਿਉਂ ਦੀ ਤਿਉਂ ਰਹੀ। ਹਾਲਾਂਕਿ ਲੀਜ਼ਾ ਵਿਚ ਹਰ ਦਿਨ ਤਬਦੀਲੀ ਸਾਫ਼-ਸਾਫ਼ ਨਜ਼ਰ ਆਉਂਦੀ ਸੀ। ਮੈਂ ਆਪਣੇ ਪੱਖ ਤੋਂ ਇਸ ਤਬਦੀਲੀ ਦੀ ਵਿਆਖਿਆ ਕਰ ਲਈ। ਬਦਕਿਸਮਤ ਅਤੇ ਵੱਖਰੇ ਜਿਹੇ ਜੋ ਆਪਣੇ ਸੁਆਰਥੀਪੁਣੇ ਦੇ ਕਾਰਨ ਡਰਪੋਕ ਹੁੰਦੇ ਹਨ। ਉਨ੍ਹਾਂ ਵਿਅਕਤੀਆਂ ਦੀ ਬਦਕਿਸਮਤੀ ਇਸ ਤੱਥ ਵਿਚ ਹੁੰਦੀ ਹੈ ਕਿ ਉਹ ਕਦੇ ਵੀ ਕਿਸੇ ਚੀਜ਼ ਨੂੰ ਉਸ ਦੀ ਅਸਲ ਰੌਸ਼ਨੀ ਵਿਚ ਨਹੀਂ ਦੇਖਦੇ, ਚਾਹੇ ਉਨ੍ਹਾਂ ਦੀ ਨਜ਼ਰ ਕਿੰਨੀ ਵੀ ਤਿੱਖੀ ਕਿਉਂ ਨਾ ਹੋਵੇ