76
ਇੱਕ ਫ਼ਾਲਤੂ ਆਦਮੀ ਦੀ ਡਾਇਰੀ
ਕਿਉਂਕਿ ਮੈਂ ਇਕ ਫ਼ਾਲਤੂ ਆਦਮੀ ਹਾਂ। ਇਉਂ ਹੋਣਾ ਮੇਰੀ ਆਪਣੀ ਮਰਜ਼ੀ ਨਹੀਂ ਹੈ। ਮੈਂ ਖ਼ੁਦ ਬਿਮਾਰ ਹਾਂ ਪਰ ਕਿਸੇ ਬਿਮਾਰ ਚੀਜ਼ ਨੂੰ ਦੇਖਣਾ ਨਾ-ਪਸੰਦ ਕਰਦਾ ਹਾਂ। ਮੈਂ ਖੁਸ਼ੀਆਂ ਤੋਂ ਵੀ ਮੂੰਹ ਨਹੀਂ ਮੋੜਦਾ ਸੀ, ਇਸ ਨੂੰ ਮੈਂ ਕਦੀ ਖੱਬਿਓਂ, ਕਦੀ ਸੱਜਿਓਂ ਪਾਉਣ ਦੀ ਕੋਸ਼ਿਸ਼ ਕੀਤੀ। ਠੀਕ ਹੈ, ਕੋਈ ਹੈਰਾਨੀ ਨਹੀਂ ਹੈ ਕਿ ਮੈਂ ਵੀ "ਉਕਤਾ" ਸਕਦਾ ਹਾਂ, ਜਿਵੇਂ ਹੋਰ ਸਾਰੇ ਪ੍ਰਾਣੀ। ਮੈਂ ਕਿਸੇ ਸਰਕਾਰੀ ਕੰਮ ਤੇ ਓ--- ਨਗਰ ਵਿਚ ਸੀ।
ਤਰੇਂਤੀਏਵਨਾ ਨੇ ਨਿਸ਼ਚਿਤ ਤੌਰ 'ਤੇ ਮੇਰਾ ਅੰਤ ਕਰਨ ਲਈ ਸਹੁੰ ਚੁੱਕੀ ਹੈ। ਸਾਡੀ ਗੱਲਬਾਤ ਦਾ ਇਕ ਨਮੂਨਾ ਇੱਥੇ ਹੈ:
ਉਹ - "ਓ-ਓ-ਓ, ਪਿਆਰੇ ਮਾਲਕ, ਤੁਸੀਂ ਇੰਨਾ ਕਿਉਂ ਲਿਖਦੇ ਹੋ?"
ਮੈਂ - "ਮੈਂ ਬੋਰ ਹੋਇਆ ਪਿਆ ਹਾਂ, ਤਰੇਂਤੀਏਵਨਾ।"
ਉਹ - "ਬਿਹਤਰ ਹੁੰਦਾ ਤੁਸੀਂ ਇਕ ਪਿਆਲਾ ਚਾਹ ਲੈ ਲੈਂਦੇ ਅਤੇ ਅਰਾਮ ਕਰਦੇ। ਰੱਬ ਦੀ ਮਿਹਰ ਨਾਲ ਤੁਹਾਨੂੰ ਥੋੜ੍ਹਾ ਜਿਹਾ ਮੁੜ੍ਹਕਾ ਆਉਂਦਾ ਤੇ ਨੀਂਦ ਆ ਜਾਂਦੀ।"
ਮੈਂ - "ਪਰ ਮੈਂ ਸੌਣਾ ਨਹੀਂ ਚਾਹੁੰਦਾ।"
ਉਹ - "ਓ, ਪਿਆਰੇ ਮਾਲਕ, ਤੁਸੀਂ ਇਸ ਤਰ੍ਹਾਂ ਕਿਵੇਂ ਕਹਿ ਸਕਦੇ ਹੋ? ਪੈ ਜਾਵੋ, ਇਹ ਤੁਹਾਡੇ ਲਈ ਚੰਗਾ ਰਹੇਗਾ।"
ਮੈਂ - "ਮੈਂ ਹਰ ਹਾਲ ਮਰ ਜਾਣਾ ਹੈ, ਤਰੇਂਤੀਏਵਨਾ।"
ਉਹ -"ਰੱਬ ਮਿਹਰ ਕਰੇ! ਕੀ ਤੁਸੀਂ ਚਾਹ ਕਿਹਾ ਹੈ?"
ਮੈਂ - "ਮੈਂ ਇਕ ਹਫ਼ਤਾ ਹੋਰ ਨਹੀਂ ਜੀ ਸਕਾਗਾਂ।"
ਉਹ -"ਹਾਏ-ਏ ਹਾਏ-ਏ! ਤੁਸੀਂ ਇਸ ਤਰ੍ਹਾਂ ਕਿਵੇਂ ਬੋਲ ਸਕਦੇ ਹੋ, ਪਿਆਰੇ ਮਾਲਕ? ਮੈਂ ਜਾ ਕੇ ਚਾਹ ਧਰ ਆਵਾਂ।"
ਓ, ਕਮਜ਼ੋਰ, ਪੀਲੇ, ਦੰਦ-ਰਹਿਤ ਪ੍ਰਾਣੀ! ਕੀ ਮੈਂ ਤੇਰੇ ਲਈ ਵੀ ਕੁਝ ਨਹੀਂ ਹਾਂ?
24 ਮਾਰਚ--ਕੜਾਕੇ ਦੀ ਠੰਡ
ਸਰਕਾਰੀ ਕੰਮ 'ਤੇ ਓ---ਨਗਰ ਵਿਚ ਮੇਰੇ ਪਹੁੰਚਣ ਤੋਂ ਪਹਿਲੇ ਹੀ ਦਿਨ ਮੈਨੂੰ ਸ਼੍ਰੀਮਾਨ ਓਜੋਗਿਨ ਨੂੰ ਮਿਲਣ ਜਾਣਾ ਪਿਆ। ਓਜੋਗਿਨ - ਕਿਰੀਲਾ ਮਤਵੇਈਏਵਿਚ ਈਸਾਈ ਨਾਮ ਸੀ ਜੋ ਉੱਥੋਂ ਦੇ ਮੁੱਖ ਅਫ਼ਸਰਾਂ ਵਿਚੋਂ ਇਕ ਸੀ। ਉਸ ਨਾਲ ਮੇਰੀ ਜਾਣ-ਪਛਾਣ ਤੋਂ ਲਗਪਗ ਪੰਦਰਾਂ ਦਿਨਾਂ ਬਾਅਦ ਚੰਗੀ ਨੇੜਤਾ ਹੋ ਗਈ। ਉਸ ਦਾ ਘਰ ਸ਼ਹਿਰ ਦੇ ਮੁੱਖ