ਇੱਕ ਫ਼ਾਲਤੂ ਆਦਮੀ ਦੀ ਡਾਇਰੀ
75
ਪੱਕੀ ਉਮਰ ਵਿਚ ਮੈਂ ਹਮੇਸ਼ਾਂ ਅਜਿਹੀਆਂ ਇੱਛਾਵਾਂ ਨੂੰ ਦਬਾ ਲੈਂਦਾ ਜਦੋਂ ਮੇਰੇ ਅੰਦਰ ਕੁਝ ਕਹਿਣ ਦੀ ਇੱਛਾ ਸਿਰ ਚੁੱਕਦੀ ਤਾਂ ਮੈਂ ਆਪਣੇ ਆਪ ਨੂੰ ਕਹਿੰਦਾ, "ਚਲੋ ਛੱਡੋ, ਚੁੱਪ ਹੀ ਭਲੀ," ਅਤੇ ਇਸ ਤਰੀਕੇ ਨਾਲ ਮੈਂ ਆਪਣੇ ਆਪ ਨੂੰ ਸ਼ਾਂਤ ਕਰ ਕਰ ਲੈਂਦਾ।
ਸਾਡੀ ਵਿਸ਼ੇਸ਼ ਮਹਾਨਤਾ ਆਮ ਤੌਰ 'ਤੇ ਚੁੱਪ ਵਿਚ ਹੁੰਦੀ ਹੈ। ਸਾਡੀਆਂ ਔਰਤਾਂ ਆਪਣੀ ਚੁੱਪ ਨਾਲ ਹੀ ਆਪਣੀਆਂ ਸਭ ਤੋਂ ਵੱਡੀਆਂ ਜਿੱਤਾਂ ਹਾਸਿਲ ਕਰਦੀਆਂ ਹਨ। ਇਕ ਕੁਲੀਨ ਘਰਾਣੇ ਦੀ ਰੂਸੀ ਕੁੜੀ ਕਈ ਵਾਰ ਅਜਿਹੀ ਸ਼ਾਨਦਾਰ ਚੁੱਪ ਕਾਇਮ ਰੱਖੇਗੀ ਕਿ ਕੋਈ ਵਿਅਕਤੀ ਇਸ ਦ੍ਰਿਸ਼ ਲਈ ਕਿੰਨਾ ਵੀ ਤਿਆਰ ਹੋਵੇ। ਉਸ ਨੂੰ ਉਸ ਦੀ ਪ੍ਰਭਾਵਸ਼ਾਲੀ ਮੌਜੂਦਗੀ ਵਿਚ ਉਸ ਦੇ ਪਸੀਨੇ ਛੁੱਟਣ ਲੱਗ ਜਾਣਗੇ ਪਰ ਲੋਕਾਂ ਦੀ ਆਲੋਚਨਾ ਕਰਨਾ ਮੇਰਾ ਕੋਈ ਕੰਮ ਨਹੀਂ ਹੈ। ਮੈਂ ਆਪਣੀ ਕਹਾਣੀ ਅੱਗੇ ਤੋਰਦਾ।
ਕੁਝ ਸਾਲ ਪਹਿਲਾਂ ਮੈਨੂੰ ਓ---- ਨਾਮ ਦੇ ਕਾਰਪੋਰੇਟ ਸ਼ਹਿਰ ਵਿਚ ਕੁਝ ਮਹੀਨੇ ਬਿਤਾਉਣ ਦਾ ਮੌਕਾ ਮਿਲਿਆ ਸੀ। ਆਪਣੇ ਆਪ ਵਿਚ ਬਹੁਤ ਤੁੱਛ, ਪਰ ਮੇਰੇ ਲਈ ਬਹੁਤ ਮਹੱਤਵ ਰੱਖਣ ਵਾਲੀਆਂ ਕੁਝ ਹਾਲਤਾਂ ਇਸ ਦਾ ਕਾਰਨ ਸਨ। ਇਹ ਸ਼ਹਿਰ ਪਹਾੜੀ ਦੀ ਢਲਾਨ 'ਤੇ ਬਹੁਤ ਹੀ ਬੇਢਬੇ ਢੰਗ ਨਾਲ ਉਸਾਰਿਆ ਗਿਆ ਹੈ। ਇਸ ਦੇ ਅੱਠ ਸੌ ਨਿਵਾਸੀ ਹਨ ਜੋ ਬਹੁਤ ਗਰੀਬੀ ਵਿਚ ਰਹਿੰਦੇ ਹਨ। ਮਕਾਨਾਂ ਦਾ ਨਾ ਤਾਂ ਕੋਈ ਰੰਗਰੂਪ ਹੈ ਨਾ ਕੋਈ ਸ਼ਕਲ ਸੂਰਤ। ਰੇਤਲੇ ਪੱਥਰ ਦੇ ਡਰਾਉਣੇ ਬਲਾਕ ਮੁੱਖ ਸੜਕ ਦੀ ਫੁੱਟਪਾਥ ਦੇ ਹੇਠਾਂ ਤੋਂ ਸ਼ੁਰੂ ਹੋ ਜਾਂਦੇ ਹਨ। ਇਸ ਲਈ ਸਾਰੇ ਰੇਹੜਿਆਂ ਨੂੰ ਇਨ੍ਹਾਂ ਤੋਂ ਬਚਣਾ ਪੈਂਦਾ ਹੈ। ਇਕ ਹੈਰਾਨਕੁਨ ਗੰਦੇ ਚੌਂਕ ਦੇ ਵਿਚਕਾਰ ਕੁਝ ਪੀਲੇ ਜਿਹੇ ਬੂਥ ਹਨ ਜਿਨ੍ਹਾਂ ਵਿਚ ਕਾਲੇ ਮਘੋਰੇ ਹਨ। ਇਨ੍ਹਾਂ ਵਿਚ ਕੁਝ ਆਦਮੀ ਹਨ ਜਿਨ੍ਹਾਂ ਨੇ ਆਪਣੇ ਸਿਰਾਂ 'ਤੇ ਬਹੁਤ ਵੱਡੇ-ਵੱਡੇ ਖੱਲ ਦੇ ਟੋਪ ਪਾਏ ਹੋਏ ਹਨ। ਉਹ ਦਿੱਖ ਤੋਂ ਦੁਕਾਨਦਾਰ ਲੱਗਦੇ ਹਨ। ਇਨ੍ਹਾਂ ਝੌਂਪੜੀਆਂ ਦੇ ਨਜ਼ਦੀਕ ਭੂਰੇ ਰੰਗਾਂ ਨਾਲ ਰੰਗਿਆ ਇਕ ਬਹੁਤ ਉੱਚਾ ਖੰਭਾ ਰੱਖਿਆ ਹੋਇਆ ਹੈ। ਉਸ ਖੰਭੇ ਦੇ ਨਜ਼ਦੀਕ ਪੀਲੇ ਭੂਸੇ ਨਾਲ ਲੱਦਿਆ ਹੋਇਆ ਇੱਕ ਰੇਹੜਾ ਅਧਿਕਾਰੀਆਂ ਦੇ ਹੁਕਮ ਨਾਲ ਖੜ੍ਹਾ ਹੈ, ਅਮਨ ਅਮਾਨ ਲਈ, ਤੁਸੀਂ ਜਾਣਦੇ ਹੋ। ਇਵੇਂ ਹੀ ਅਧਿਕਾਰੀਆਂ ਦੀ ਸੰਪਤੀ, ਇਕ ਜਾਂ ਦੋ ਮੁਰਗੀਆਂ ਫਿਰਦੀਆਂ ਹਨ। ਸੰਖੇਪ ਵਿਚ ਕਿਹਾ ਜਾਵੇ ਤਾਂ, ਓ---- ਨਾਮ ਦੇ ਕਾਰਪੋਰੇਟ ਸ਼ਹਿਰ ਵਿਚ ਬਹੁਤ ਜ਼ਿੰਦਗੀ ਬੜੀ ਸੁਹਣੀ ਹੈ।
ਉੱਥੇ ਮੇਰੀ ਠਹਿਰ ਦੇ ਪਹਿਲੇ ਕੁਝ ਦਿਨ ਤਾਂ ਮੈਂ, ਅਕੇਵੇਂ ਨਾਲ ਲਗਭਗ ਪਾਗਲ ਹੋ ਗਿਆ ਸੀ। ਇਸ ਲਈ ਮੈਨੂੰ ਖ਼ੁਦ ਆਪਣੇ ਆਪ ਬਾਰੇ ਏਨਾ ਜ਼ਰੂਰ ਦੱਸਣਾ ਚਾਹੀਦਾ ਹੈ