ਇੱਕ ਫ਼ਾਲਤੂ ਆਦਮੀ ਦੀ ਡਾਇਰੀ
71
ਦਰਮਿਆਨੀਆਂ ਇੱਛਾਵਾਂ ਅਤੇ ਹੋਰ। ਭਲਾ, ਇਹ ਸਭ ਕਿਸ ਨੂੰ ਪਤਾ ਨਹੀਂ? ਇਸ ਲਈ ਮੈਂ ਆਪਣੀ ਜੀਵਨੀ ਨਹੀਂ ਲਿਖਾਂਗਾ। ਮੈਂ ਆਪਣੀ ਖੁਸ਼ੀ ਲਈ ਲਿਖ ਰਿਹਾ ਹਾਂ ਅਤੇ ਮੇਰੇ ਨਾਲ ਕੋਈ ਅਸਾਧਾਰਨ ਗੱਲ ਵੀ ਤਾਂ ਕਦੇ ਨਹੀਂ ਵਾਪਰੀ, ਨਾ ਬਹੁਤ ਸੁਹਾਵਣੀ, ਨਾ ਹੀ ਬਹੁਤ ਉਦਾਸ ਜੋ ਲਿਖੇ ਜਾਣ ਦੀ ਹੱਕਦਾਰ ਹੋਵੇ। ਇਹ ਬਿਹਤਰ ਹੋਵੇਗਾ ਜੇਕਰ ਮੈਂ ਆਪਣੇ ਚਰਿੱਤਰ ਦਾ ਵਿਸ਼ਲੇਸ਼ਣ ਹੀ ਕਰ ਲਵਾਂ।
ਮੈਂ ਕਿਹੋ ਜਿਹਾ ਵਿਅਕਤੀ ਹਾਂ?
ਇਹ ਟਿੱਪਣੀ ਇੱਥੇ ਕੀਤੀ ਜਾ ਸਕਦੀ ਹੈ ਕਿ ਕੋਈ ਮੇਰੇ ਬਾਰੇ ਇਹ ਸਵਾਲ ਨਹੀਂ ਪੁੱਛਦਾ। ਮੈਂ ਇਸ ਨੂੰ ਮੰਨਦਾ ਹਾਂ ਪਰ ਮੈਂ ਮਰ ਰਿਹਾ ਹਾਂ ਅਤੇ ਕੀ ਇਹ ਖ਼ਿਮਾਯੋਗ ਨਹੀਂ ਹੈ। ਅਗਰ ਕੋਈ ਵਿਅਕਤੀ ਆਪਣੀ ਮੌਤ ਤੋਂ ਪਹਿਲਾਂ ਪਤਾ ਲਗਾਉਣ ਦੀ ਕੋਸ਼ਿਸ਼ ਕਰੇ ਕਿ ਉਹ ਕਿਹੋ ਜਿਹਾ ਪ੍ਰਾਣੀ ਹੈ?
ਇਸ ਮਹੱਤਵਪੂਰਨ ਸਵਾਲ ਨੂੰ ਚੰਗੀ ਤਰ੍ਹਾਂ ਵਿਚਾਰਦੇ ਹੋਏ ਅਤੇ ਆਪਣੇ-ਆਪ ਦੇ ਵਿਰੁੱਧ ਬਹੁਤ ਸਖ਼ਤ ਪ੍ਰਗਟਾਵਿਆਂ ਦੀ ਵਰਤੋਂ ਕਰਨ ਦਾ ਕੋਈ ਖ਼ਾਸ ਕਾਰਨ ਨਾ ਹੁੰਦੇ ਹੋਏ - ਜਿਵੇਂ ਉਨ੍ਹਾਂ ਲੋਕਾਂ ਦੀ ਆਮ ਗੱਲ ਹੈ ਜਿਨ੍ਹਾਂ ਨੂੰ ਆਪਣੀ ਉੱਚੀ ਅਹਿਮੀਅਤ ਦਾ ਯਕੀਨ ਹੁੰਦਾ ਹੈ - ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਹਾਂ ਕਿ ਮੈਂ ਇਸ ਸੰਸਾਰ ਵਿਚ ਵੱਡੀ ਹੱਦ ਤਕ ਫ਼ਾਲਤੂ ਆਦਮੀ ਰਿਹਾ ਹਾਂ ਜਾਂ ਫਿਰ ਜੇ ਤੁਹਾਨੂੰ ਚੰਗਾ ਲੱਗੇ ਤਾਂ ਫ਼ਾਲਤੂ ਪ੍ਰਾਣੀ ਆਖ ਲਓ। ਇਸ ਦਾਅਵੇ ਦੇ ਠੀਕ ਹੋਣ ਦਾ ਤਰਕ ਮੈਂ ਕੱਲ੍ਹ ਪੇਸ਼ ਕਰਾਂਗਾ। ਅੱਜ ਮੈਂ ਇਕ ਬੁੱਢੀ ਭੇਡ ਵਾਂਗ ਖਊਂ ਖਊਂ ਕਰ ਰਿਹਾ ਹਾਂ ਅਤੇ ਮੇਰੀ ਨਰਸ ਤਰੇਂਤੀਏਵਨਾ ਮੈਨੂੰ ਇਕ ਪਲ ਵੀ ਚੈਨ ਨਹੀਂ ਲੈਣ ਦੇ ਰਹੀ। ਉਹ ਮਿੱਠੇ ਜਿਹਾ ਦਬਕਾ ਮਾਰ ਕੇ ਕਹਿੰਦੀ ਹੈ, "ਲੇਟ ਜਾਓ, ਮੇਰੇ ਪਿਆਰੇ ਮਾਲਕ, ਲੇਟ ਜਾਓ ਅਤੇ ਥੋੜ੍ਹੀ ਚਾਹ ਪੀ ਲਓ।" ਮੈਨੂੰ ਪਤਾ ਹੈ ਕਿ ਕਿਉਂ ਉਹ ਚਾਹੁੰਦੀ ਹੈ ਕਿ ਮੈਂ ਚਾਹ ਪੀਵਾਂ। ਉਹ ਆਪ ਚਾਹ ਦਾ ਇਕ ਕੱਪ ਚਾਹੁੰਦੀ ਹੈ। ਠੀਕ ਹੈ, ਮੈਨੂੰ ਭਲਾ ਕੀ ਇਤਰਾਜ਼ ਹੋ ਸਕਦਾ ਹੈ ਕਿਉਂ ਨਾ ਵਿਚਾਰੀ ਬੁੱਢੀ ਔਰਤ ਨੂੰ ਆਪਣੇ ਮਾਲਕ ਤੋਂ ਹਰ ਸੰਭਵ ਫ਼ਾਇਦਾ ਉਠਾਉਣ ਦੀ ਇਜਾਜ਼ਤ ਦਿੱਤੀ ਜਾਵੇ ਜਿੰਨੀ ਦੇਰ ਤਕ ਉਸ ਕੋਲ ਇਸ ਦਾ ਮੌਕਾ ਹੈ?
23 ਮਾਰਚ
ਫਿਰ ਸਿਆਲ, ਬਰਫ਼ ਦੇ ਵੱਡੇ-ਵੱਡੇ ਗੋਹੜੇ ਡਿੱਗ ਰਹੇ ਹਨ। ਫ਼ਾਲਤੂ! ਫ਼ਾਲਤੂ! ਕਿੰਨਾ ਵਧੀਆ ਸ਼ਬਦ ਮੈਨੂੰ ਸੁਝ ਪਿਆ ਹੈ। ਜਿੰਨਾ ਡੂੰਘਾ ਮੈਂ ਆਪਣੇ ਚਰਿੱਤਰ ਦੇ ਵਿਸ਼ਲੇਸ਼ਣ ਵਿਚ ਉੱਤਰਦਾ ਹਾਂ, ਓਨਾ ਹੀ ਵੱਧ ਮੈਂ ਇਸ ਸ਼ਬਦ ਦੇ ਸਹੀ ਹੋਣ ਦਾ ਕਾਇਲ ਹੋ ਜਾਂਦਾ ਹਾਂ। ਨਿਰਸੰਦੇਹ, ਮੈਂ ਫ਼ਾਲਤੂ ਹਾਂ। ਹੋਰ ਵਿਅਕਤੀਆਂ ਲਈ ਇਹ ਲਕਬ