60
ਜਾਣ-ਪਛਾਣ
ਤੁਰੰਤ ਉਸ ਨੂੰ ਸਮਾਜ ਦੇ ਹੇਠਲੇ ਵਰਗ ਵਿਚ ਸ਼ਾਮਿਲ ਕਰ ਦਿੰਦਾ ਹੈ ਅਤੇ ਉਸ ਨੂੰ ਕੁਲੀਨ ਵਰਗ ਤੋਂ ਬੇਦਖ਼ਲ ਕਰ ਦਿੰਦਾ ਹੈ। ਉਨ੍ਹਾਂ ਦੇ ਬੱਚੇ ਕੁਲੀਨ ਹੋਣ ਦੇ ਅਹਿਸਾਸ ਦੀ ਗ਼ਲਤਫਹਿਮੀ ਵਿਚ ਉਨ੍ਹਾਂ ਦੀ ਜਾਤ ਵਿਚ ਨਾ-ਪਸੰਦ ਕੀਤੀ ਹਰ ਚੀਜ਼ ਪ੍ਰਤੀ ਨਾ-ਪਸੰਦਗੀ ਨਾਲ ਪਲਦੇ ਹਨ ਪਰੰਤੂ ਉਨ੍ਹਾਂ ਦੀ ਸਨਮਾਨਯੋਗ ਸਥਿਤੀ ਨੂੰ ਕਾਇਮ ਰੱਖਣ ਲਈ ਲੋੜੀਂਦੇ ਗਿਆਨ ਅਤੇ ਸਮਾਜਿਕ ਗੁਣਾਂ ਤੋਂ ਕੋਰੇ ਹੁੰਦੇ ਹਨ। ਨਾਗਰਿਕਾਂ ਦੀ ਅਜਿਹੀ ਸ਼੍ਰੇਣੀ ਸਮਾਜ ਲਈ ਕੀ ਬਣ ਸਕਦੀ ਹੈ। ਉਸ ਦੀ ਆਸਾਨੀ ਨਾਲ ਕਲਪਨਾ ਕੀਤੀ ਜਾ ਸਕਦੀ ਹੈ ਅਗਰ ਉਨ੍ਹਾਂ ਵਿਚ ਬੁਰਾਈ ਕਰਨ ਦੀ ਹਿੰਮਤ ਨਹੀਂ ਹੈ ਅਤੇ ਉਹ ਆਪਣੇ ਆਪ ਨੂੰ ਕਿਸੇ ਵੀ ਤਰੀਕੇ ਨਾਲ ਅੱਗੇ ਵੱਧ ਜਾਣ ਦੀ ਤਾਕਤ ਤੋਂ ਹੀਣੇ ਹਨ, ਤਾਂ ਉਹ "ਬੇਲੋੜੇ ਮਰਦ" ਹੋਣੇ ਚਾਹੀਦੇ ਹਨ।
ਉਨ੍ਹਾਂ ਦੀ ਸਤਹੀ ਪੱਧਰ ਦੀ ਸਿੱਖਿਆ, ਕੁੜੱਤਣ ਦੀ ਉਸ ਭਾਵਨਾ ਦੇ ਨਾਲ ਮਿਲਕੇ ਜੋ ਉਮੀਦਾਂ ਨੂੰ ਢਹਿ-ਢੇਰੀ ਕਰ ਦਿੰਦੀ ਹੈ। ਉਹ ਉਨ੍ਹਾਂ ਦੇ ਉਹ (ਫ਼ਾਲਤੁ ਮਨੁੱਖ) ਬਣਨ ਦਾ ਕਾਰਨ ਬਣਦੀ ਹੈ ਜੋ ਇਸ ਕਹਾਣੀ ਦਾ ਨਾਇਕ ਹੈ - ਸਨਕੀ, ਬੇਕਿਰਕ ਵਿਅੰਗਕਾਰ, ਨਿਰਾਸ਼, ਅਸੰਤੁਸ਼ਟ ਅਤੇ ਅਲੱਗ-ਥਲੱਗ ਕਾਰਟੂਨਿਸਟਿਸਟ। ਆਪਣੀ ਖ਼ੁਦ ਦੀ ਨਾਕਾਬਲੀਅਤ ਅਤੇ ਨਿਕੰਮੇਪਣ ਦੀ ਸਵੈ-ਚੇਤਨਾ ਉਸ ਦੇ ਜੀਵਨ ਨੂੰ ਕੁਤਰ ਰਹੀ ਹੈ। "ਫ਼ਾਲਤੂ ਆਦਮੀ" ਸੱਚਮੁਚ ਇਕ ਦੁਖੀ ਜੀਵਨ ਜਿਉਂਦਾ ਹੈ ਤੇ ਮਰ ਜਾਂਦਾ ਹੈ। ਇਸ ਤਰੀਕੇ ਨਾਲ ਹੀ ਸਮਾਨਤਾ ਦੀ ਭਾਵਨਾ ਉਨ੍ਹਾਂ ਲੋਕਾਂ ਤੋਂ ਬਦਲਾ ਲੈਂਦੀ ਹੈ ਜਿਹੜੇ ਬਾਕੀ ਸਾਰੀ ਮਨੁੱਖ-ਜਾਤੀ ਤੋਂ ਆਪਣੇ-ਆਪ ਨੂੰ ਅੱਡਰੇ ਸਮਝਦੇ ਹਨ। "ਫ਼ਾਲਤੂ ਆਦਮੀ" ਦਾ ਜਨਮ ਕੁਲੀਨ ਮਾਪਿਆਂ ਦੇ ਘਰ ਹੋਇਆ ਹੁੰਦਾ ਹੈ!
"ਫ਼ਾਲਤੂ ਆਦਮੀ" ਸੰਸਾਰ ਨੂੰ ਆਪਣੀ ਦ੍ਰਿਸ਼ਟੀ ਰਾਹੀਂ ਵੇਖਦਾ ਹੈ ਅਤੇ ਜੀਵਨ ਦੇ ਆਮ ਪਹਿਲੂ ਦੇ ਗਿਆਨ ਨਾਲ ਆਪਣੇ ਆਪ ਨੂੰ ਲੱਭਣ ਦੀ ਬਜਾਇ ਜੀਵਨ ਦੇ ਨਾਲ ਇਕਸੁਰਤਾ ਸਥਾਪਿਤ ਜਜ਼ਬਾਤਾਂ ਅਨੁਸਾਰ ਇਸ ਨੂੰ ਵੇਖਣਾ/ਪਰਖਣਾ ਚਾਹੁੰਦਾ ਹੈ। ਉਹ ਬਹੁਤ ਤੰਗ-ਨਜ਼ਰ ਹੈ। ਉਸ ਦਾ ਗਿਆਨ ਬਹੁਤ ਸਤਹੀ ਹੈ। ਇਸ ਲਈ ਉਹ ਜੀਵਨ ਬਾਰੇ ਵਧੇਰੇ ਵਿਸ਼ਾਲ ਨਜ਼ਰੀਆ ਨਹੀਂ ਆਪਣਾ ਸਕਦਾ। ਉਹ ਹੰਕਾਰੀ ਹੈ ਕਿਉਂਕਿ ਉੱਤਮ ਹੋਣ ਦਾ ਕਾਲਪਨਿਕ ਅਹਿਸਾਸ ਉਸ ਨੂੰ ਵਿਰਾਸਤ ਵਿਚ ਮਿਲਿਆ ਹੈ। ਉਹ ਆਪਣੀ ਜਾਤ ਤੋਂ ਨੀਵਿਆਂ ਕੋਲੋਂ ਕੁਝ ਵੀ ਸਿੱਖਣ ਜਾਂ ਸਵੀਕਾਰ ਕਰਨ ਨੂੰ ਬਾਕੀਆਂ ਦੇ ਮੇਲ ਮਿਲਾਪ ਨੂੰ ਆਪਣੀ ਸ਼ਾਨ ਦੀ ਹੇਠੀ ਸਮਝਦਾ ਹੈ।