ਪੰਨਾ:Mumu and the Diary of a Superfluous Man.djvu/64

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

58

ਜਾਣ-ਪਛਾਣ

ਉਸ ਦੀ ਅਲਮਾਰੀ ਵਿਚ ਉੱਲੀ ਨਾਲ ਭਰੇ ਕੁਝ ਪੁਰਾਣੇ ਰਸਾਲਿਆਂ ਦੇ ਇਲਾਵਾ ਹੋਰ ਕੁਝ ਨਹੀਂ ਸੀ। ਇਹ ਵੀ ਗ਼ਨੀਮਤ ਸੀ ਕਿ ਮੈਂ ਧੂੜ ਨਾਲ ਭਰੇ ਕਾਗਜ਼ਾਂ ਨੂੰ ਬਾਹਰ ਕੱਢ ਲਿਆ ਅਤੇ ਉਨ੍ਹਾਂ ਵਿਚੋਂ ਮੈਨੂੰ ਇਕ ਪੈਂਫਲਟ ਲੱਭਿਆ ਜਿਸ ਵਿਚ "ਇਕ ਫ਼ਾਲਤੂ ਮਨੁੱਖ ਦੀ ਡਾਇਰੀ" ਛਪੀ ਹੋਈ ਸੀ। ਸਿਰਲੇਖ ਨੇ ਮੇਰਾ ਧਿਆਨ ਖਿੱਚਿਆ ਅਤੇ ਮੈਂ ਇਸ ਦੇ ਦੋ ਜਾਂ ਤਿੰਨ ਪੰਨੇ ਪੜ੍ਹੇ। ਮੈਂ ਇਸ ਵਿਚ ਏਨਾ ਖੁੱਭ ਗਿਆ ਕਿ ਮੈਂ ਕਿਤਾਬ ਨੂੰ ਉਦੋਂ ਤਕ ਨਹੀਂ ਛੱਡ ਸਕਿਆ ਜਦ ਤਕ ਮੈਂ ਇਹ ਸਮਾਪਤ ਨਾ ਕਰ ਲਈ।

ਇਹ ਇਕੋ-ਇਕ ਅਜਿਹੀ ਸਾਹਿਤਕ ਲਿਖਤ ਸੀ ਜੋ ਵਿਲਕੋਮੀਰ ਵਿਚ ਮੇਰੇ ਸੁਹਜ-ਸੁਆਦ ਦੇ ਅਨੁਸਾਰ ਸੀ। ਇਸ ਲਈ ਮੈਂ ਉਸ ਸ਼ਹਿਰ ਵਿਚ ਬਿਤਾਇਆ ਬਾਕੀ ਸਮਾਂ ਇਸੇ ਕਹਾਣੀ ਬਾਰੇ ਸੋਚਦਾ ਰਿਹਾ ਜਿੰਨਾ ਜ਼ਿਆਦਾ ਮੈਂ "ਫ਼ਾਲਤੂ ਮਨੁੱਖ" ਦੀ ਕਹਾਣੀ 'ਤੇ ਵਿਚਾਰ ਕੀਤਾ। ਓਨਾ ਹੀ ਵਧੇਰੇ ਚੰਗੀ ਤਰ੍ਹਾਂ ਮੈਂ ਇਸ ਨੂੰ ਸਮਝਣ ਲੱਗ ਪਿਆ। ਸੱਚ ਤਾਂ ਇਹ ਹੈ ਕਿ ਮੈਂ ਕਿਸੇ ਹੋਰ ਕਹਾਣੀ ਦਾ ਨਾਂ ਨਹੀਂ ਦੱਸ ਸਕਦਾ ਜਿਸ ਨੇ ਇਸ ਤੋਂ ਵੱਧ ਮੇਰੇ 'ਤੇ ਪ੍ਰਭਾਵ ਪਾਇਆ ਹੋਵੇ। ਮੈਂ ਭਾਂਵੇ ਇਸ ਕਿਸਮ ਦੀਆਂ ਬਥੇਰੀਆਂ ਚੰਗੀਆਂ ਲਿਖਤਾਂ ਇਕ ਤੋਂ ਵੱਧ ਭਾਸ਼ਾਵਾਂ ਵਿਚ ਪੜ੍ਹੀਆਂ ਹਨ। ਸਭ ਤੋਂ ਛੋਟੀ ਚੀਜ਼ ਸਭ ਤੋਂ ਮਹੱਤਵਪੂਰਨ ਬਣ ਜਾਂਦੀ ਹੈ ਜਦੋਂ ਸਾਡੀ ਕਲਪਨਾ ਇਸ ਨੂੰ ਸਜੀਵ ਕਰ ਲੈਂਦੀ ਹੈ। ਮੈਂ ਆਪਣੀ ਇਕ ਮਹਿਲਾ ਮਿੱਤਰ ਲਈ ਇਸ ਕਹਾਣੀ ਨੂੰ ਜਰਮਨ ਵਿਚ; ਇਕ ਸਾਥੀ ਲਈ ਇਬਰਾਨੀ ਵਿਚ ਜਿਸ ਨੂੰ ਮੈਂ ਸੋਚਿਆ ਕਿ ਇਸ ਦਾ ਲਾਭ ਹੋ ਸਕਦਾ ਹੈ ਅਤੇ ਅਭਿਆਸ ਲਈ ਅੰਗਰੇਜ਼ੀ ਵਿਚ ਅਨੁਵਾਦ ਕੀਤਾ ਹੈ। ਮੇਰੇ ਕੁਝ ਮਿੱਤਰ ਜਿਨ੍ਹਾਂ ਨੂੰ ਮੈਂ ਅੰਗਰੇਜ਼ੀ ਅਨੁਵਾਦ ਪੜ੍ਹਾਇਆ। ਉਨ੍ਹਾਂ ਨੇ ਇਸ ਨੂੰ ਕਾਫ਼ੀ ਰੌਚਕ ਮੰਨਿਆ ਅਤੇ ਪ੍ਰਕਾਸ਼ਿਤ ਕਰਨ ਲਈ ਕਿਹਾ ਪਰ ਅਨੁਵਾਦ ਦੇ ਮਿਆਰ ਬਾਰੇ ਸ਼ੱਕੀ ਹੋਣ ਕਰਕੇ ਮੇਰੇ ਵਿਚ ਆਮ ਪਾਠਕ ਸਾਹਮਣੇ ਇਸ ਨੂੰ ਰੱਖਣ ਦੀ ਹਿੰਮਤ ਨਹੀਂ ਸੀ ਅਤੇ ਇਸ ਨੂੰ ਘੱਟ ਸਰਕੂਲੇਸ਼ਨ ਵਾਲੇ ਰਸਾਲਿਆਂ ਵਿਚ ਪ੍ਰਕਾਸ਼ਿਤ ਕੀਤਾ - ਪਹਿਲਾਂ ਅਮਰੀਕਨ ਇਜ਼ਰਾਲਾਈਟ ਵਿਚ ਅਤੇ ਇਸ ਤੋਂ ਬਾਅਦ ਸੰਨੀ ਸਾਊਥ ਵਿਚ। ਹੁਣ ਇਸ ਨੂੰ ਸੋਧ ਕੇ ਪੁਸਤਕ ਰੂਪ ਵਿਚ ਆਮ ਜਨਤਾ ਸਾਹਮਣੇ ਪੇਸ਼ ਕਰ ਰਿਹਾ ਹਾਂ। ਇਸ ਸਮੇਂ ਮੈਂ ਇਹ ਬੇਨਤੀ ਕਰਨ ਦਾ ਮੌਕਾ ਨਹੀਂ ਖੁੰਝਾਉਣਾ ਚਾਹੁੰਦਾ ਕਿ ਕਹਾਣੀ ਨੂੰ ਅੰਗਰੇਜ਼ੀ ਲਿਬਾਸ ਵਿਚ ਇਸ ਦੇ ਮਿਆਰ ਦੇ ਕਾਰਨ ਨਹੀਂ ਸਗੋਂ ਮੇਰੇ ਸ਼ਾਨਦਾਰ ਦੇਸ਼ਵਾਸੀ, ਲੇਖਕ ਦੀ ਮਨੋਵਿਗਿਆਨਕ ਘੋਖ ਦੇ ਨਮੂਨੇ ਵਜੋਂ ਧਿਆਨ ਗੋਚਰੇ ਕੀਤਾ ਜਾਵੇ।

ਚੁਲਕਾਤੂਰਿਨ (ਪਲਾਟ ਦਾ ਨਾਇਕ) ਦਾ ਚਰਿੱਤਰ